|
ਖਰੜ ਵਸਦੇ ਪਿਆਰਾ ਸਿੰਘ ਰਾਹੀ
ਸਾਹਿਤਕ ਸੱਥ ਖਰੜ ਦੇ ਜਨਰਲ
ਸਕੱਤਰ ਹਨ। sursaanjh.com
ਦੇ ਪੰਨੇ ‘ਤੇ ਪੇਸ਼ ਹੈ, ਉਨ੍ਹਾਂ ਦੀ
ਇੱਕ ਰਚਨਾ:
![]() ![]() ਟੁੱਟਾ ਹੈ ਕੋਈ ਤਾਰਾ/ ਪਿਆਰਾ ਸਿੰਘ ਰਾਹੀ
ਔਹ ਵੇਖੋ ਨੀਂ ਸੋਗੀ ਅੰਬਰ
ਟੁੱਟਾ ਹੈ ਕੋਈ ਤਾਰਾ
ਚੋਵੇ ਚਾਨਣ ਦੇ ਨੈਣਾਂ ‘ਚੋਂ
ਤਿੱਪ-ਤਿੱਪ ਹੰਝੂ ਖਾਰਾ।
ਔਹ ਵੇਖੋ ਨੀਂ ਨਾਲ ਰੁੱਖ ਦੇ
ਰੁੱਸੀ ਬੈਠੀ ਛਾਂ ਹੈ
ਲੰਮ-ਸਲੰਮਾ ਰੁੱਖ ਵੀ ਅੜੀਓ
ਝੁੱਕਿਆ ਹੋਇਆ ਤਾਂ ਹੈ।
ਔਹ ਵੇਖੋ ਨੀਂ ਚੱਲਦੇ ਪਾਣੀ
ਨਿਵਾਣ ਨੂੰ ਭੱਜੇ ਜਾਂਦੇ
ਜਿਹੜੇ ਇੱਕ ਥਾਂ ਰਹਿਣ ਖਲੋਤੇ
ਉਹ ਮੁਸ਼ਕੇ ਕਹਿਲਾਉਂਦੇ।
ਸ਼ਾਲਾ ! ਪਾਕਿ ਰੂਹਾਂ ਦਾ ਰਿਸ਼ਤਾ
ਨਾਲ ਸਿਵੇ ਤੱਕ ਜਾਵੇ
ਨਾ ਕੋਈ ਮੀਤ ਕਿਸੇ ਦਾ ਵਿੱਛੜੇ
ਨਾ ਕੋਈ ਦਰਦ ਹੰਢਾਵੇ।
ਇਹ ਸਾਹਾਂ ਦੀ ਡੋਰ ਨਿਰੰਤਰ
ਚੱਲਦੀ ਰਹੇ ਤਾਂ ਚੰਗੀ
ਜੀਵਨ ਲਈ ਸਭ ਕਰਨ ਦੁਆਵਾਂ
ਮੌਤ ਕਿਸੇ ਨਾ ਮੰਗੀ।
ਪਿਆਰਾ ਸਿੰਘ ਰਾਹੀ
423 ਗੁਲਮੋਹਰ ਕੰਪਲੈਕਸ ਖਰੜ। ਮੋਬ. ਨੰ 94638 37388 |



