www.sursaanjh.com > ਚੰਡੀਗੜ੍ਹ/ਹਰਿਆਣਾ > ਮੁੱਖ ਮੰਤਰੀ ਮਾਨ ਕੱਲ੍ਹ ਆਉਂਣਗੇ ਨਿਊ ਚੰਡੀਗੜ੍ਹ

ਮੁੱਖ ਮੰਤਰੀ ਮਾਨ ਕੱਲ੍ਹ ਆਉਂਣਗੇ ਨਿਊ ਚੰਡੀਗੜ੍ਹ

ਮੁੱਖ ਮੰਤਰੀ ਮਾਨ ਕੱਲ੍ਹ ਆਉਂਣਗੇ ਨਿਊ ਚੰਡੀਗੜ੍ਹ
ਚੰਡੀਗੜ੍ਹ 5 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਹੋਮੀ ਭਾਭਾ ਕੈਂਸਰ ਹਸਪਤਾਲ ਵਿੱਚ ਬਣੇ ਨਵੇਂ ਅਪ੍ਰੇਸ਼ਨ ਥੀਏਟਰਾਂ ਦਾ  ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ  ਭਗਵੰਤ ਸਿੰਘ ਮਾਨ ਕੱਲ 6 ਜੁਲਾਈ ਨੂੰ  ਨਿਊ ਚੰਡੀਗੜ੍ਹ ਪਹੁੰਚਣਗੇ।
ਮਿਲੀ ਜਾਣਕਾਰੀ ਅਨੁਸਾਰ ਹੋਮੀ ਭਾਬਾ ਕੈਂਸਰ ਹਸਪਤਾਲ  (ਫਿਰੋਜ ਪੁਰ ਬੰਗਰ) ਨਿਊ ਚੰਡੀਗੜ੍ਹ  ਵਿੱਚ ਮਰੀਜ਼ਾਂ ਲਈ ਨਵੇਂ ਅਪ੍ਰੇਸ਼ਨ ਥੀਏਟਰ ਤਿਆਰ ਕੀਤੇ ਗਏ ਹਨ, ਕਿਉਂ ਕਿ ਪਹਿਲਾਂ ਮਰੀਜ਼ਾਂ ਦੇ ਕੈਂਸਰ ਦੇ ਵੱਖ-ਵੱਖ ਤਰ੍ਹਾਂ ਦੇ ਅਪ੍ਰੇਸ਼ਨ ਕਰਵਾਉਣ ਲਈ ਸੰਗਰੂਰ ਜ਼ਿਲ੍ਹੇ ਵਿੱਚ ਬਣੇ ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਭੇਜਿਆ ਜਾਂਦਾ ਸੀ। ਹੁਣ ਨਿਊ ਚੰਡੀਗੜ੍ਹ ਸਥਿਤ ਇਸ ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਹੀ ਮਰੀਜ਼ਾਂ ਨੂੰ ਇਹ ਸਹੂਲਤ ਦਿੱਤੀ ਜਾਵੇਗੀ।  ਇਹਨਾਂ ਅਪ੍ਰੇਸ਼ਨ ਥੀਏਟਰਾਂ ਦਾ  ਉਦਘਾਟਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਆਪਣੇ ਕਰ ਕਮਲਾਂ ਨਾਲ ਕਰਨਗੇ।
ਇਸ ਹਸਪਤਾਲ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ।  ਇਹਨਾ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਪੰਜਾਬ ਗਿਆਰਾਂ ਵਜੇ ਦੇ ਕਰੀਬ ਨਿਊ ਚੰਡੀਗੜ੍ਹ ਸਥਿਤ ਇਸ ਹੋਮੀ ਭਾਬਾ ਕੈਂਸਰ ਹਸਪਤਾਲ ਵਿੱਚ ਪਹੁੰਚ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਦੇਖਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਇਸ ਹਸਪਤਾਲ ਦੇ ਨਜ਼ਦੀਕ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਇਸ ਹਸਪਤਾਲ ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਸੀ।

Leave a Reply

Your email address will not be published. Required fields are marked *