www.sursaanjh.com > Uncategorized > ਉੱਘੀ ਅਦਾਕਾਰਾ ਤੇ ਲੇਖਿਕਾ ਮੋਹਣੀ ਤੂਰ ਤੇ ਸ਼ਾਇਰ ਦਰਸ਼ਨ ਸਿੰਘ ਬਨੂੜ, ਸੰਪਾਦਕ ‘ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ’ ਹੋਰਾਂ ਰਚਾਇਆ ਸੰਵਾਦ

ਉੱਘੀ ਅਦਾਕਾਰਾ ਤੇ ਲੇਖਿਕਾ ਮੋਹਣੀ ਤੂਰ ਤੇ ਸ਼ਾਇਰ ਦਰਸ਼ਨ ਸਿੰਘ ਬਨੂੜ, ਸੰਪਾਦਕ ‘ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ’ ਹੋਰਾਂ ਰਚਾਇਆ ਸੰਵਾਦ

ਪੰਜਾਬੀ ਸਾਹਿਤ ਸਭਾ (ਰਜਿ) ਖਰੜ ਦੀ ਸਾਹਿਤਕ ਇਕੱਤਰਤਾ ਹੋਈ
ਉੱਘੀ ਅਦਾਕਾਰਾ ਤੇ ਲੇਖਿਕਾ ਮੋਹਣੀ ਤੂਰ ਤੇ ਸ਼ਾਇਰ ਦਰਸ਼ਨ ਸਿੰਘ ਬਨੂੜ, ਸੰਪਾਦਕ ‘ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ’ ਹੋਰਾਂ ਸੰਵਾਦ ਰਚਾਇਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੁਲਾਈ:
ਪੰਜਾਬੀ ਸਾਹਿਤ ਸਭਾ (ਰਜਿ) ਖਰੜ ਦੀ ਸਾਹਿਤਕ ਇਕੱਤਰਤਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਮੁਖੀ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ, ਸ਼੍ਰੋਮਣੀ ਸਾਹਿਤਕਾਰ ਤੇ ਸਭਾ ਦੇ ਬਾਨੀ ਸਰਪ੍ਰਸਤ ਮਨਮੋਹਨ ਸਿੰਘ ਦਾਊਂ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਉੱਘੀ ਅਦਾਕਾਰਾ ਤੇ ਲੇਖਿਕਾ ਮੋਹਣੀ ਤੂਰ ਤੇ ਸ਼ਾਇਰ ਦਰਸ਼ਨ ਸਿੰਘ ਬਨੂੜ (ਸੰਪਾਦਕ ‘ਪੰਖੜੀਆਂ ਤੇ ਪ੍ਰਾਇਮਰੀ ਸਿੱਖਿਆ’ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ) ਸ਼ਾਮਲ ਹੋਏ।
ਸਵਾਗਤੀ ਸ਼ਬਦ ਬੋਲਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਨੇ ਸਭਾ ਤੇ ਪ੍ਰੋਗਰਾਮ ਦੀ ਰੂਪ ਰੇਖਾ ਦਿੱਤੀ।  ਉਪਰੰਤ ਬੀਰ ਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਦੇ ਦਿਹਾਂਤ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਪ੍ਰਿੰਸੀਪਲ ਧਨੋਆ ਨੇ ਸਭਾ ਦੇ ਇਤਿਹਾਸ ਨਾਲ ਜੁੜੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਸਭਾ ਨੂੰ ਪੂਰਾ ਸਹਿਯੋਗ ਦੇਣ ਦੀ ਖੁਸ਼ੀ ਸਾਂਝੀ ਕੀਤੀ। ਰੂਬਰੂ ਦੇ ਪ੍ਰਸੰਗ ਕਲਾਕਾਰ ਮੋਹਣੀ ਤੂਰ ਨੇ ਆਪਣੇ ਸੰਘਰਸ਼ਮਈ ਜੀਵਨ, ਵਿੱਦਿਆ, ਪਰਿਵਾਰ, ਕਲਾ ਤੇ ਪੁਆਧੀ ਭਾਸ਼ਾ ਤੇ ਸਭਿਆਚਾਰ ਬਾਰੇ ਭਾਵ-ਭਿੰਨੀ ਵਾਰਤਾਲਾਪ ਵਿਚ ਗੱਲਾਂ ਕੀਤੀਆਂ।  ਉਨ੍ਹਾਂ ਆਪਣੇ ਮਾਤਾ ਪਿਤਾ, ਦਾਦਾ-ਦਾਦੀ ਦੀ ਦੇਣ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਸਰੋਤਿਆਂ ਨੂੰ ਆਪਣੀ ਪੁਆਧੀ ਗਾਇਕੀ ਨਾਲ ਮੰਤਰ-ਮੁਗਧ ਕੀਤਾ।
ਇਸ ਮੌਕੇ ਸ਼ਾਇਰ ਦਰਸ਼ਨ ਸਿੰਘ ਬਨੂੜ ਨੇ ‘ਮੇਰੀ ਪੁਸਤਕ ਮੇਰੀ ਦ੍ਰਿਸ਼ਟੀ’ ਲੜੀ ਤਹਿਤ ਆਪਣੀ ਪੁਸਤਕ ‘ਸੁਰ ਹੋਈ ਰਬਾਬ’ ਬਾਰੇ ਆਪਣੀ ਰਚਨਾ-ਪ੍ਰਕਿਰਿਆ ਦੱਸਦਿਆਂ’ ਦੀਵਾ ਜਗਾਓ ਹਨੇਰਾ ਬੜਾ ਹੈ ਗ਼ਜ਼ਲ ਸੁਣਾ ਕੇ  ਵਾਹ-ਵਾਹ ਖੱਟੀ। ਸਭਾ ਵੱਲੋਂ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ, ਮੋਹਣੀ ਤੂਰ ਅਤੇ ਦਰਸ਼ਨ ਸਿੰਘ ਬਨੂੜ  ਦਾ ਸਨਮਾਨ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿਚ ਹਰਜਿੰਦਰ ਸਿੰਘ ਗੋਪਾਲੋਂ, ਸੁੱਚਾ ਸਿੰਘ ਅਧਰੇੜਾ, ਨਾਗਰ ਸਿੰਘ ਪਟਿਆਲਾ, ਮਲਕੀਤ ਸਿੰਘ ਨਾਗਰਾ, ਐਡਵੋਕੇਟ ਨੀਲਮ ਨਰੰਗ, ਬਲਵਿੰਦਰ ਸਿੰਘ ਢਿੱਲੋ, ਜਗਤਾਰ ਸਿੰਘ ਜੋਗ, ਡਾ ਸੁਨੀਤਾ ਰਾਣੀ, ਕਰਮਜੀਤ ਬੱਗਾ, ਅਜਮੇਰ ਸਾਗਰ, ਸੁਖੀ ਸਿੰਘ ਪੁਆਧੀ, ਮਿੰਦਰ ਗਿੱਲ ਸਾਹਿਬਚੰਦੀਆ, ਬੀਬੀ ਦਲਜੀਤ ਕੌਰ ਦਾਊਂ, ਡਾਕਟਰ ਅਸ਼ਵਨੀ ਕੁਮਾਰ ਭਾਟੀਆ, ਧਿਆਨ ਸਿੰਘ ਕਾਹਲੋਂ, ਡਾਕਟਰ ਰਾਜਿੰਦਰ ਸਿੰਘ ਕੁਰਾਲੀ, ਚਰਨਜੀਤ ਸਿੰਘ ਕਤਰਾ, ਪ੍ਰਿੰਸੀਪਲ ਖਰੜ ਗੁਰਮੀਤ, ਪ੍ਰੋਫੈਸਰ ਦਵਿੰਦਰ ਕੌਰ ਧਾਰੀਵਾਲ ਅਤੇ ਸਤਵਿੰਦਰ ਸਿੰਘ ਮੜੌਲਵੀ ਨੇ ਆਪਣੀ ਹਾਜ਼ਰੀ ਲਵਾਈ। ਕਹਾਣੀਕਾਰ ਸਰੂਪ ਸਿਆਲਵੀ ਨੇ ਭਾਸ਼ਾ ਤੇ ਸਭਿਆਚਾਰ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਸਤਵਿੰਦਰ ਸਿੰਘ ਮੜੌਲਵੀ ਨੇ ਮੰਚ ਸੰਚਾਲਨ ਕਰਦਿਆਂ ਬੱਚਿਆਂ ਨੂੰ ਬਾਲ-ਸਾਹਿਤ ਨਾਲ ਜੋੜਨ ਲਈ ਪ੍ਰੇਰਨਾਤਮਕ ਵਿਚਾਰ ਪੇਸ਼ ਕੀਤੇ। ਮਨਮੋਹਨ ਸਿੰਘ ਦਾਊਂ ਨੇ ਕਾਵਿਕ ਅੰਦਾਜ਼ ਵਿੱਚ  ਰਚਨਾਵਾਂ ਦੀ ਬਾਰੀਕਬੀਨੀ ਨਾਲ ਸਮੀਖਿਆ ਕਰਦਿਆਂ ਪ੍ਰੋਸੰਸਾ ਕੀਤੀ। ਇਸ ਮੌਕੇ ਮੋਹਣੀ ਤੂਰ ਦੇ ਪਿਤਾ ਸੁਖਦੇਵ ਸਿੰਘ, ਸੁਖਜਿੰਦਰ ਪਾਲ ਸਿੰਘ ਖਰੜ ਤੇ ਬਾਵਾ ਸਿੰਘ ਪਟਿਆਲਾ ਆਦਿ ਹਾਜ਼ਰ ਸਨ। ਸਮਾਗਮ ਦੇ ਅੰਤ ਵਿਚ ਡਾ. ਸਿਮਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *