ਸਾਹਿਤਕ ਮੰਚ ਖਰੜ ਵੱਲੋਂ ਜਗਦੀਪ ਸਿੱਧੂ ਦੇ ਕਾਵਿ-ਸੰਗ੍ਰਹਿ ‘ਪੌੜੀਆਂ ਉਤਰਦੀ ਛਾਂ’ ‘ਤੇ ਵਿਚਾਰ ਚਰਚਾ 9 ਜੁਲਾਈ ਨੂੰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 06 ਜੁਲਾਈ:


“ਸਾਹਿਤਕ ਮੰਚ ਖਰੜ” ਵੱਲੋਂ 9 ਜੁਲਾਈ 2023, ਦਿਨ ਐਤਵਾਰ ਨੂੰ ਸ਼ਾਮ 4 ਵਜੇ ਦਫ਼ਤਰ ਸੀਨੀਅਰ ਸਿਟੀਜਨ ਕੌਂਸਲ, ਸਨੀ ਐਨਕਲੇਵ, ਖਰੜ ਵਿਖੇ ਉੱਘੇ ਸ਼ਾਇਰ ਜਗਦੀਪ ਸਿੱਧੂ ਦੀ ਕਾਵਿ ਕਿਤਾਬ “ਪੌੜੀਆਂ ਉਤਰਦੀ ਛਾਂ” ‘ਤੇ ਵਿਚਾਰ ਚਰਚਾ ਕਰਵਾਈ ਜਾ ਰਹੀ ਹੈ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸੰਜੀਵ ਕੁਮਾਰ, PCS, ਉਪ ਮੰਡਲ ਮੈਜਿਸਟਰੇਟ, ਖਮਾਣੋਂ ਹੋਣਗੇ, ਜਦਕਿ ਉੱਘੇ ਲੇਖਕ ਡਾ. ਲਾਭ ਸਿੰਘ ਖੀਵਾ ਪ੍ਰਧਾਨਗੀ ਕਰਨਗੇ। ਬੁਲਾਰਿਆਂ ਵਿੱਚ ਸ਼ਾਮਲ ਡਾ.ਪ੍ਰਵੀਨ ਕੁਮਾਰ, ਬਲੀਜੀਤ ਅਤੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਹੋਰਾਂ ਵੱਲੋਂ ਸੰਵਾਦ ਰਚਾਇਆ ਜਾਵੇਗਾ। ਮੰਚ ਦੇ ਜਨਰਲ ਸਕੱਤਰ ਸੁਰਜੀਤ ਸੁਮਨ ਅਤੇ ਪ੍ਰਧਾਨ ਤਰਸੇਮ ਬਸ਼ਰ ਹੋਰਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਚ ਵੱਲੋਂ ਭਵਿੱਖ ਵਿੱਚ ਵੀ ਖਰੜ ਵਿਖੇ ਅਜਿਹੇ ਸਮਾਗਮ ਕਰਵਾਉਣ ਦਾ ਉਪਰਾਲਾ ਕੀਤਾ ਜਾਂਦਾ ਰਹੇਗਾ।

