|
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿੳਰੋ), 6 ਜੁਲਾਈ:
ਬਲਾਤਕਾਰ ਇਸ ਤਰਾਂ ਵੀ ਹੁੰਦਾ ਹੈ/ ਰਮਿੰਦਰ ਰੰਮੀ
ਬਲਾਤਕਾਰ ਇਸ ਤਰਾਂ ਵੀ ਹੁੰਦਾ ਹੈ
ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਜਦ ਕਿਸੇ ਤੇ
ਬਹੁਤ ਜ਼ਿਆਦਾ ਭਰੋਸਾ ਕਰਦੀ ਹੈ ![]() ![]() ਕਿਸੇ ਨੂੰ ਬਹੁਤ ਮੁਹੱਬਤ ਕਰਦੀ ਹੈ
ਜ਼ਰੂਰੀ ਨਹੀਂ ਕਿ ਉਹ ਪ੍ਰੇਮੀ ਹੀ ਹੋਏ
ਕੋਈ ਵੀ ਰਿਸ਼ਤਾ ਹੋ ਸਕਦਾ ਹੈ
ਜਦ ਉਹ ਕਦਰ ਨਹੀਂ ਕਰਦੇ
ਔਰਤ ਦੇ ਭਰੋਸੇ ਨੂੰ, ਵਿਸ਼ਵਾਸ ਨੂੰ
ਕੋਈ ਠੇਸ ਪਹੁੰਚਾਉਂਦਾ ਹੈ
ਔਰਤ ਤੇ ਕੋਈ ਬਿਨਾ ਵਜ੍ਹਾ
ਸ਼ੱਕ ਕਰੇ ਜੋ ਤੁਹਾਨੂੰ
ਬਹੁਤ ਪਿਆਰਦੀ ਤੇ ਸਤਿਕਾਰਦੀ ਹੈ
ਝੂਠੇ ਤੇ ਈਰਖਾ ਨਾਲ ਭਰੇ ਹੋਏ
ਲੋਕਾਂ ਦੇ ਬਹਿਕਾਵੇ ਵਿੱਚ ਆ
ਔਰਤ ਤੇ ਇਲਜ਼ਾਮ ਲਗਾਉਂਦੇ ਹੋ
ਇਸਤੋਂ ਵੱਡਾ ਬਲਾਤਕਾਰ
ਹੋਰ ਕੀ ਹੋਏਗਾ
ਉਸਦੇ ਵਜੂਦ ਨੂੰ ਡਾਢੀ
ਸੱਟ ਲੱਗਦੀ ਹੈ
ਅੰਦਰ ਹੀ ਅੰਦਰ ਉਹ
ਵਿਰਲਾਪ ਕਰਦੀ ਹੈ।
ਯਾਦ ਰੱਖਣਾ
ਰਾਤ ਨੂੰ ਜਦ ਸੋਵੋਗੇ ਤੇ
ਉਸ ਔਰਤ ਦੀਆਂ ਮੌਨ ਚੀਕਾਂ ਸੁਣ
ਤੁਹਾਡੇ ਕੰਨਾਂ ਦੇ ਪਰਦੇ ਫੱਟ ਜਾਣਗੇ
ਉਸਦੇ ਸ਼ਬਦਾਂ ਦਾ ਰੁਦਨ
ਸਹਿ ਨਹੀਂ ਸਕੋਗੇ
ਤੁਹਾਡਾ ਦਿਮਾਗ਼ ਸੁੰਨ ਹੋ ਜਾਏਗਾ
ਉਸ ਦੀਆਂ ਹੰਝੂ ਭਰੀਆਂ ਅੱਖਾਂ ,
ਉਸਦੇ ਹੌਕੇ, ਸਿਸਕੀਆਂ ,
ਹਰ ਪੱਲ ਤੁਹਾਡਾ ਪਿੱਛਾ ਕਰਨ ਗੀਆਂ
ਇਹ ਜ਼ਰੂਰੀ ਤੇ ਨਹੀਂ
ਕਿ ਔਰਤ ਦੇ ਜਿਸਮ ਦਾ
ਸੋਸ਼ਣ ਕਰਨ ਨਾਲ ਹੀ
ਬਲਾਤਕਾਰ ਹੁੰਦਾ ਹੈ
ਔਰਤ ਦਾ ਮਾਨਸਿਕ ਸੋਸ਼ਨ
ਕਰਨਾ ਵੀ ਬਲਾਤਕਾਰ ਹੁੰਦਾ ਹੈ
ਹਾਂ ਬਲਾਤਕਾਰ ਇਸ ਤਰਾਂ ਵੀ ਹੁੰਦਾ ਹੈ।
|



