www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਅਤੇ ਰਿਚੂਅਲਜ਼’ ’ਤੇ ਵਿਚਾਰ-ਚਰਚਾ 16 ਨੂੰ ਹੋਵਗੀ – ਪਿਆਰਾ ਸਿੰਘ ਰਾਹੀ

ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਅਤੇ ਰਿਚੂਅਲਜ਼’ ’ਤੇ ਵਿਚਾਰ-ਚਰਚਾ 16 ਨੂੰ ਹੋਵਗੀ – ਪਿਆਰਾ ਸਿੰਘ ਰਾਹੀ

ਸਾਹਿਤਕ ਸੱਥ ਖਰੜ ਵੱਲੋਂ ਜਸਵਿੰਦਰ ਕਾਈਨੌਰ ਦੀ ਪੁਸਤਕ ‘ਇੰਡੀਅਨ ਕਲਚਰ ਅਤੇ ਰਿਚੂਅਲਜ਼’ ’ਤੇ ਵਿਚਾਰ-ਚਰਚਾ 16 ਨੂੰ ਹੋਵਗੀ – ਪਿਆਰਾ ਸਿੰਘ ਰਾਹੀ
ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਕਲੇਰ ਹੋਣਗੇ  ਅਤੇ ਪ੍ਰੋ. ਬਲਵਿੰਦਰ ਸਿੰਘ ਚਾਹਲ, ਪੰਜਾਬ ਯੂਨੀਵਰਸਿਟੀ ਕਾਲਜ, ਬਲਾਚੌਰ ਕਰਨਗੇ ਪ੍ਰਧਾਨਗੀ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 12 ਜੁਲਾਈ:
ਸਾਹਿਤਕ ਸੱਥ ਖਰੜ ਵੱਲੋਂ ਮਾਸਿਕ ਇਕੱਤਰਤਾ ਮਿਤੀ 16 ਜੁਲਾਈ 2023 ਦਿਨ ਐਤਵਾਰ ਨੂੰ ਸਵੇਰੇ 10 ਵਜੇ ਖਾਲਸਾ ਸੀਨੀਅਰ ਸਕੈਂਡਰੀ ਸਕੂਲ,ਖਰੜ ਵਿਖੇ ਹੇਵੇਗੀ। ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਅਤੇ ਡਾ. ਸੁਦਾਗਰ ਸਿੰਘ ਪਾਲ, ਵਾਇਸ ਪ੍ਰਧਾਨ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਇਸ ਇਕੱਤਰਤਾ ਵਿੱਚ ਜਸਵਿੰਦਰ ਸਿੰਘ ਕਾਈਨੌਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਇੰਡੀਅਨ ਕਲਚਰ ਅਤੇ ਰਿਚੂਅਲਜ’ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਪੁਸਤਕ ਤੇ ਵਿਚਾਰ-ਚਰਚਾ ਸ਼੍ਰੀ ਸੁਰਜੀਤ ਸੁਮਨ, ਸੰਪਾਦਕ, ਸੁਰ ਸਾਂਝ ਅਤੇ ਸ਼੍ਰੀ ਗੁਰਸ਼ਰਨ ਸਿੰਘ ਕਰਨਗੇ।
ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਹਰਨੇਕ ਸਿੰਘ ਕਲੇਰ ਹੋਣਗੇ ਅਤੇ ਪ੍ਰਧਾਨਗੀ ਪ੍ਰੋ. ਬਲਵਿੰਦਰ ਸਿੰਘ ਚਾਹਲ, (ਪੰਜਾਬ ਯੂਨੀਵਰਸਿਟੀ ਕਾਲਜ, ਬਲਾਚੌਰ) ਕਰਨਗੇ। ਹਾਜ਼ਰ ਸ਼ਾਇਰਾਂ ਦੀਆਂ ਰਚਨਾਵਾਂ ਵੀ ਸੁਣੀਆਂ ਜਾਣਗੀਆਂ। ਸੱਥ ਦੀ ਇਸ ਇਕੱਤਰਤਾ ਵਿੱਚ ਕੋਈ ਵੀ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਪੁਸਤਕ ਵਿਚਾਰ-ਚਰਚਾ ਅਤੇ ਕਵੀ ਦਰਬਾਰ ਦਾ ਆਨੰਦ ਮਾਣ ਸਕਦਾ ਹੈ।

Leave a Reply

Your email address will not be published. Required fields are marked *