www.sursaanjh.com > ਚੰਡੀਗੜ੍ਹ/ਹਰਿਆਣਾ > ਸਮਾਜ ਸੇਵੀ ਰਣਧੀਰ ਸਿੰਘ ਝਿੰਗੜਾਂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਰਾਜਨੀਤਿਕ ਸਮਜਿਕ ਧਾਰਮਿਕ ਜਥਬੰਦੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਸਮਾਜ ਸੇਵੀ ਰਣਧੀਰ ਸਿੰਘ ਝਿੰਗੜਾਂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਰਾਜਨੀਤਿਕ ਸਮਜਿਕ ਧਾਰਮਿਕ ਜਥਬੰਦੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਸਮਾਜ ਸੇਵੀ ਰਣਧੀਰ ਸਿੰਘ ਝਿੰਗੜਾਂ ਦੀ ਅੰਤਿਮ ਅਰਦਾਸ ਮੌਕੇ ਵੱਖ ਵੱਖ ਰਾਜਨੀਤਿਕ ਸਮਜਿਕ ਧਾਰਮਿਕ ਜਥਬੰਦੀਆਂ ਦੇ ਆਗੂਆਂ ਨੇ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ  13 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਉੱਘੇ ਸਮਾਜ ਸੇਵੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਰਣਧੀਰ ਸਿੰਘ ਝਿੰਗੜਾਂ ਦੀ ਬੀਤੇ ਦਿਨੀਂ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਸੀ, ਜਿਨ੍ਹਾਂ ਦੀ ਅੱਜ ਸਥਾਨਕ ਮੋਰਿੰਡਾ ਰੋਡ ਤੇ ਸਥਿਤ ਗੁਰਦੁਆਰਾ ਸ਼੍ਰੀ ਹਰਗੋਬਿੰਦਗੜ ਸਾਹਿਬ ਵਿੱਚ ਅੰਤਿਮ ਅਰਦਾਸ ਮੌਕੇ ਵੱਖ ਵੱਖ ਧਾਰਮਿਕ ਰਾਜਨੀਤਕ ਜਥੇਬੰਦੀਆਂ ਦੇ ਆਗੂ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਵੱਲੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਸੀ। ਇਸ ਮੌਕੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਕਿਹਾ ਕਿ ਰਣਧੀਰ ਸਿੰਘ ਜੀ ਜਿੱਥੇ ਇੱਕ ਸਮਾਜ ਸੇਵੀ ਸਨ, ਉਥੇ ਹੀ ਉਹ ਧਾਰਮਿਕ ਬਿਰਤੀ ਦੇ ਇਨਸਾਨ ਵੀ ਸਨ, ਜਿਨਾ ਦੇ ਜਾਣ ਨਾਲ ਉਹਨਾਂ ਨੂੰ ਨਿੱਜੀ ਤੌਰ ਤੇ ਹੀ ਘਾਟਾ ਨਹੀਂ ਪਿਆ, ਸਗੋਂ ਪੂਰੇ ਇਲਾਕੇ ਨੂੰ ਇੱਕ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਸੰਗਤਾਂ ਦੇ ਹੋਏ ਇਕੱਠ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੀ ਕਮਾਈ ਕੀਤੀ।
ਇਸ ਮੌਕੇ ਨਰਿੰਦਰ ਸਿੰਘ ਸ਼ੇਰਗਿੱਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਟਿੰਕੂ ਸ਼ਰਮਾ ਕਾਂਗਰਸੀ ਆਗੂ,  ਮੈਡਮ ਲਖਵਿੰਦਰ ਕੌਰ ਗਰਚਾ, ਭਜਨ ਸਿੰਘ ਸ਼ੇਰਗਿੱਲ, ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਸਾਬਕਾ ਚੇਅਰਮੈਨ, ਪ੍ਰਧਾਨ ਰਣਜੀਤ ਸਿੰਘ ਪਡਿਆਲਾ, ਮੇਜਰ ਸਿੰਘ ਸੰਗਤਪੁਰਾ ਸਾਬਕਾ ਚੇਅਰਮੈਨ, ਸਾਹਿਬ ਸਿੰਘ ਬਡਾਲੀ, ਕਿਸਾਨ ਆਗੂ ਸੁੱਖਾ ਕੰਸਾਲਾ, ਰੇਸ਼ਮ ਸਿੰਘ ਬਡਾਲੀ, ਸ਼ਿਵਜੋਤ ਸਿੰਘ ਬੀਕੇਪੀ ਆਗੂ, ਗੁਰਮੀਤ ਸਿੰਘ ਸ਼ਾਂਟੂ, ਕੌਂਸਲਰ ਬਹਾਦਰ ਸਿੰਘ ਓਕੇ, ਹਰੀਸ਼ ਰਾਣਾ ਆਪ ਆਗੂ, ਰਣਜੀਤ ਸਿੰਘ ਕਾਕਾ ਮਾਰਸ਼ਲ,  ਕੌਂਸਲਰ ਰਮਾਕਾਂਤ ਕਾਲੀਆ, ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਕੌਂਸਲਰ ਲੱਕੀ ਰਾਠੌਰ, ਰਾਕੇਸ਼ ਕਾਲੀਆ, ਡਾਕਟਰ ਅਸ਼ਵਨੀ ਕੁਮਾਰ, ਮਨਜਿੰਦਰ ਸਿੰਘ ਸਾਬੀ, ਸਾਬਕਾ ਕੌਂਸਲਰ ਹੈਪੀ ਧੀਮਾਨ, ਕੌਂਸਲਰ ਖੁਸ਼ਬੀਰ ਹੈਪੀ, ਹਰੀਸ਼ ਕੌਂਸਲ, ਪਰਦੀਪ ਰੂੜਾ, ਦਵਿੰਦਰ ਸਿੰਘ ਠਾਕੁਰ, ਜੈਲਦਾਰ ਕਮਲਜੀਤ ਸਿੰਘ ਕੁਰਾਲੀ ਅਤੇ ਮਾਜਰੀ ਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਵੀ ਹਾਜ਼ਰੀ ਲਵਾਈ ਗਈ।

Leave a Reply

Your email address will not be published. Required fields are marked *