ਪਿੰਡ ਵਾਸੀਆਂ ਨੇ ਖੁਦ ਠੀਕ ਕੀਤੇ ਪਿੰਡ ਦੇ ਰਸਤੇ
ਚੰਡੀਗੜ੍ਹ 17 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਨੇ ਬਲਾਕ ਮਾਜਰੀ ਦੇ ਪਿੰਡਾਂ ਵਿੱਚ ਵੀ ਕਾਫ਼ੀ ਨੁਕਸਾਨ ਕੀਤਾ ਹੈ। ਮੀਂਹ ਨੇ ਬਹੁਤੇ ਪਿੰਡਾਂ ਦੀਆ ਸੜਕਾਂ ਦਾ ਨਕਸ਼ਾ ਹੀ ਵਿਗਾੜ ਦਿੱਤਾ ਹੈ। ਨਜਦੀਕ ਪਿੰਡ ਫਤਿਹਪੁਰ ਟੱਪਰੀਆਂ ਵਿੱਚ ਵੀ ਮੀਂਹ ਦੇ ਪਾਣੀ ਨੇ ਰਸਤੇ ਤੋੜ ਦਿੱਤੇ ਹਨ। ਪਿੰਡ ਵਾਸੀਆਂ ਵਲੋਂ ਟੁੱਟੀਆਂ ਸੜਕਾਂ ਗਲੀਆਂ- ਪਹੀਆਂ ਨੂੰ ਮਿੱਟੀ ਪਾ ਕੇ ਠੀਕ ਕੀਤਾ ਜਾ ਰਿਹਾ ਹੈ।
ਟੁੱਟੇ ਰਸਤਿਆਂ ਕਾਰਨ ਆਉਣ-ਜਾਣ ਵਾਲਿਆ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਦੇ ਨੌਜਵਾਨ ਆਗੂ ਤੇ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰਸਤੇ ਨੂੰ ਖੁੱਦ ਹੀ ਠੀਕ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿੰਡ ਨੇੜੇ ਪੱਕੇ ਨੱਕੇ ਲਾਕੇ ਪਾਣੀ ਦੀ ਨਿਕਾਸੀ ਦਾ ਪੁਖ਼ਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਪਿੰਡ ਵਾਸੀਆਂ ਨੂੰ ਪਾਣੀ ਦੀ ਮਾਰ ਤੋਂ ਬਚਾਇਆ ਜਾ ਸਕੇ ਇਸ ਮੌਕੇ ਸੁਰਮੁੱਖ ਸਿੰਘ, ਕੇਸਰ ਸਿੰਘ, ਸਰਬਜੀਤ ਕੌਰ, ਪਾਲ ਸਿੰਘ ਸਮੇਤ ਮਨਰੇਗਾ ਮਜ਼ਦੂਰ ਹਾਜ਼ਰ ਸਨ।

