ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ 22 ਜੁਲਾਈ ਨੂੰ – ਵਿਜੈ ਕਪੂਰ


ਲਾਇਰੇਰੀ ਆਡੀਟੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ ਹੋਵੇਗਾ ਇਹ ਸਮਾਗਮ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਜੁਲਾਈ:
ਬੇਗਮ ਬਾਨੋ ਫਾਊ਼ਂਡੇਸ਼ਨ ਤੇ ਟੀ.ਐਸ.ਸੈਂਟਰਲ ਸਟੇਟ ਲਾਇਬਰੇਰੀ ਵੱਲੋਂ ਸਾਂਝੇ ਤੌਰ ਤੇ ਤ੍ਰੈਭਾਸ਼ੀ ਪੋਇਟਰੀ ਈਵੈਂਟ, ਲਾਇਰੇਰੀ ਆਡੀਟੋਰੀਅਮ, ਸੈਕਟਰ 17, ਚੰਡੀਗੜ੍ਹ ਵਿਖੇ 22 ਜੁਲਾਈ 2023 ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਦੇ ਕਵੀ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕਰਨਗੇ। ਫਾਊ਼ਡੇਸ਼ਨ ਦੇ ਡਾਇਰੈਕਟਰ ਸ੍ਰੀ ਵਿਜੈ ਕਪੂਰ ਨੇ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

