ਸਾਹਿਤ ਵਿਗਿਆਨ ਕੇਂਦਰ ਵਲੋਂ ਖਾਲਸਾ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜੁਲਾਈ:
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਖਾਲਸਾ ਕਾਲਜ ਮੋਹਾਲੀ ਦੇ ਸਹਿਯੋਗ ਨਾਲ ਵਣ ਮਹਾਂਉਤਸਵ ਕਾਲਜ ਵਿਚ ਬੂਟੇ ਲਾ ਕੇ ਮਨਾਇਆ ਗਿਆ।ਇਸ ਮੌਕੇ ਕਾਫੀ ਫਲਦਾਰ ਬੂਟੇ ਜਿਵੇਂ ਕਿ ਅੰਬ, ਜਾਮਨ, ਅਮਰੂਦ ਆਦਿ ਅਤੇ ਕੁਝ ਬੂਟੇ ਸੁਹਾਂਜਣਾ, ਔਲਾ, ਕੜ੍ਹੀ-ਪੱਤਾ ਅਤੇ ਹੋਰ ਬੂਟੇ ਨਿੰਮ, ਕਿੱਕਰ, ਪਿੱਪਲ, ਬਰੋਟਾ, ਬਾਂਸ ਆਦਿ ਬੂਟੇ ਲਾਏ ਗਏ। ਸਾਹਿਤ ਵਿਗਿਆਨ ਕੇਂਦਰ ਦੇ ਲਗਭਗ 50 ਮੈਂਬਰਾਂ ਨੇ ਬੜੇ ਉਤਸ਼ਾਹ ਨਾਲ ਇਹ ਬੂਟੇ ਲਾਏ ਅਤੇ ਅਗੋਂ ਇਹਨਾਂ ਬੂਟਿਆਂ ਦਾ ਧਿਆਨ ਰੱਖਣ ਦਾ ਵਾਅਦਾ ਕੀਤਾ।


ਖਾਲਸਾ ਕਾਲਜ ਦਾ ਸਮੁੱਚਾ ਸਟਾਫ ਇਸ ਪਰੋਗਰਾਮ ਵਿਚ ਸ਼ਾਮਲ ਹੋਇਆ। ਬੂਟੇ ਲਾਉਣ ਤੋਂ ਬਾਦ ਪ੍ਰਿੰਸੀਪਲ ਮੈਡਮ ਹਰੀਸ਼ ਕੁਮਾਰੀ ਨੇ ਰੁਖਾਂ ਦੀ ਮਹੱਤਤਾ ਬਾਰੇ ਵਧੀਆ ਢੰਗ ਨਾਲ ਚਾਨਣਾ ਪਾਇਆ। ਕਾਲਜ ਪ੍ਰਬੰਧਕ ਕਮੇਟੀ ਦੇ ਮੈਬਰ ਸਰਵਨ ਸਿੰਘ ਜੀ ਨੇ ਆਪਣੇ ਸਹਿਯੋਗੀ ਜੁਧਵੀਰ ਜੀ ਨਾਲ ਰਲ ਕੇ ਸਾਵਣ ਦੀ ਹਰਿਆਲੀ ਬਾਰੇ ਗੀਤ ਸੁਣਾਇਆ। ਹਰਭਜਨ ਕੌਰ ਢਿੱਲੋਂ ਅਤੇ ਅਮਰਜੀਤ ਕੌਰ ਨੇ ਰਲ ਕੇ ਪੰਜਾਬੀ ਸਭਿਆਚਾਰਕ ਗੀਤ ਪੇਸ਼ ਕੀਤਾ।ਸਿਮਰਜੀਤ ਕੌਰ ਗਰੇਵਾਲ ਨੇ ਪੰਜਾਬ ਦੀ ਅਜੋਕੀ ਹੜ੍ਹਾਂ ਵਾਲੀ ਸਥਿਤੀ ਗੀਤ ਰਾਹੀਂ ਬਿਆਨ ਕੀਤੀ। ਸਾਵਣ ਬਾਰੇ ਸ੍ਰੀਮਤੀ ਸੁਰਜੀਤ ਕੌਰ ਬੈਂਸ ਨੇ ਕੁਝ ਸ਼ੇਅਰ ਸੁਣਾਏ।
ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਨੇ ਕਾਲਜ ਵਲੋਂ ਸਭ ਲਈ ਚਾਹ-ਪਾਣੀ ਦੇ ਕੀਤੇ ਪ੍ਰਬੰਧ ਦੀ ਸ਼ਲਾਘਾ ਕੀਤੀ। ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਸਹਿਯੋਗ ਦੇਣ ਲਈ ਕਾਲਜ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਤਬੀਰ ਕੌਰ, ਚਰਨਜੀਤ ਕੌਰ, ਰਜਿੰਦਰ ਰੇਨੂ, ਪਰੋਮਿਲਾ ਵਰਮਾ, ਮਲਕੀਤ ਬਸਰਾ, ਗੁਰਦਰਸ਼ਨ ਸਿੰਘ ਮਾਵੀ, ਬਲਵਿੰਦਰ ਸਿੰਘ ਢਿੱਲੋਂ, ਮਲਕੀਤ ਨਾਗਰਾ, ਰਜਿੰਦਰ ਸਿੰਘ ਧੀਮਾਨ, ਰਾਜਵਿੰਦਰ ਸਿੰਘ ਗੱਡੂ, ਬਹਾਦਰ ਸਿੰਘ ਗੋਸਲ, ਡਾ: ਮਨਜੀਤ ਸਿੰਘ ਮਝੈਲ, ਬਾਬੂ ਰਾਮ ਦੀਵਾਨਾ, ਸੁਖਵੀਰ ਸਿੰਘ ਮੋਹਾਲੀ, ਸੁਮੀਤ ਸਿੰਘ, ਪਾਲ ਅਜਨਬੀ, ਅਮਰਜੀਤ ਬਠਲਾਣਾ, ਬਲਜੀਤ ਸਿੰਘ ਪਪਨੇਜਾ, ਹਰਮੰਦਰ ਸਿੰਘ ਕਾਲੜਾ, ਸੰਜੀਵਨ (ਨਾਟਕਕਾਰ), ਜੀ.ਐਸ.ਮੋਜੋਵਾਲ, ਤਜਿੰਦਰ ਸਿੰਘ (ਸਾਬਕਾ ਵਣਪਾਲ ਅਫਸਰ ਮੋਹਾਲੀ) ਹਾਜ਼ਰ ਸਨ।
ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ।

