ਸਿਹਤ ਵਿਭਾਗ ਦੇ ਸਟਾਫ਼ ਨੇ ਪਾਣੀ ਦੇ ਨਮੂਨੇ ਲਏ
ਚੰਡੀਗੜ੍ਹ 19 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਅੱਜ ਸੀਨੀਅਰ ਮੈਡੀਕਲ ਅਫਸ਼ਰ ਬੂਥਗੜ੍ਹ ਅਲਕਜੋਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਭੁਪਿੰਦਰ ਸਿੰਘ ਸੁਪਰਵਾਈਜਰ ਪੀ.ਐੱਚ.ਸੀ ਬੂਥਗੜ੍ਹ ਦੀ ਅਗਵਾਈ ਵਿੱਚ ਹੜ੍ਹ ਪੀੜਤ ਇਲਾਕਿਆਂ ਵਿੱਚ ਪਾਣੀ ਦੇ ਸੈਪਲ ਭਰੇ ਗਏ ਅਤੇ ਸਟੇਟ ਪਬਲਿਕ ਹੈਲਥ ਲੈਬਾਰਟਰੀ ਪੰਜਾਬ ਖਰੜ ਨੂੰ ਚੈਕ ਕਰਨ ਲਈ ਅਗਲੇਰੀ ਲੋੜੀਦੀ ਕਾਰਵਾਈ ਹਿੱਤ ਭੇਜੇ ਗਏ ਹਨ।
ਐਸ.ਐਮ.ਓ ਡਾ ਅਲਕਜੋਤ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਪਾਣ ਵਿੱਚ ਖਰਾਬੀ ਲੱਗਦੀ ਹੈ ਜਾਂ ਪੀਣਯੋਗ ਨਾ ਹੋਵੇ ਤਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਠੰਡਾ ਕਰ ਕੇ ਪੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਵੱਲੋਂ ਹਰ ਸੰਭਵ ਮੱਦਦ ਕਰ ਰਹੀ ਹੈ ਜਦੋਂ ਤੱਕ ਪੰਜਾਬ ਦੇ ਸਾਰੇ ਇਲਾਕੇ ਪਾਣੀ ਦੀ ਸਮੱਸਿਆ ਤੋਂ ਬਾਹਰ ਠੀਕ ਨਹੀ ਹੋ ਜਾਂਦੇ ਉਦੋ ਤੱਕ ਸਰਕਾਰ ਦੀਆ ਦਿੱਤੀਆਂ ਹਦਾਂਇਤਾ ਦੀ ਪਾਲਣਾ ਕੀਤੀ ਜਾਵੇ। ਇਸ ਮੌਕੇ ਹੈਲਥ ਸੈਟਰ ਪਲਹੇੜੀ ਰਘਵੀਰ ਸਿੰਘ ਵੀ ਹਾਜ਼ਰ ਸੀ

