www.sursaanjh.com > ਖੇਡਾਂ > ਨੱਚਦਾ ਪੰਜਾਬ ਯੂਥ ਕਲੱਬ ਯੂ ਕੇ  ਤੋਂ ਆਪਣੇ ਦੇਸ਼ ਵਾਪਸ ਪਰਤੀ ਟੀਮ

ਨੱਚਦਾ ਪੰਜਾਬ ਯੂਥ ਕਲੱਬ ਯੂ ਕੇ  ਤੋਂ ਆਪਣੇ ਦੇਸ਼ ਵਾਪਸ ਪਰਤੀ ਟੀਮ

ਨੱਚਦਾ ਪੰਜਾਬ ਯੂਥ ਕਲੱਬ ਯੂ ਕੇ  ਤੋਂ ਆਪਣੇ ਦੇਸ਼ ਵਾਪਸ ਪਰਤੀ ਟੀਮ
ਚੰਡੀਗੜ੍ਹ  20 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਇੰਡੀਆ (ਪੰਜਾਬ) ਤੋਂ ਪਿਛਲੇ ਦਿਨੀਂ ‘ਨੱਚਦਾ ਪੰਜਾਬ ਯੂਥ ਕਲੱਬ’ ਦੀ ਟੀਮ ਨੇ ਨਰੋਤਮ ਸਿੰਘ ਦੀ ਅਗਵਾਈ ਵਿੱਚ ਯੂ. ਕੇ. ਵਿੱਚ ਹੋ ਰਹੇ ‘ਲਲੈਂਗੋਲੈਨ ਫੈਸਟੀਵਲ’ ਵਿੱਚ ਭਾਗ ਲਿਆ। ਫੈਸਟੀਵਲ ਵਿੱਚ ਹੋ ਰਹੇ ਮੁਕਾਬਲਿਆਂ ਵਿੱਚ ਵੱਖ-ਵੱਖ ਦੇਸ਼ਾਂ ਵੱਲੋਂ ਭਾਗ ਲਿਆ ਗਿਆ। ਡਾਂਸ ਮੁਕਾਬਲਿਆਂ ਵਿੱਚ ‘ਨੱਚਦਾ ਪੰਜਾਬ ਯੂਥ ਕਲੱਬ’ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਥੇ ਦੀ ਲੋਕਲ ਅਥਾਰਟੀ ਵੱਲੋਂ ਟੀਮਾ ਦਾ ਸਨਮਾਨ ਕੀਤਾ ਗਿਆ। ਟੀ. ਵੀ. ਚੈਨਲਾਂ ਵੱਲੋਂ ਨੱਚਦਾ  ਪੰਜਾਬ ਯੂਥ ਕਲੱਬ ਦੇ ਮੈਂਬਰਾ ਦੀ ਇੰਟਰਵਿਊ ਕੀਤੀ ਗਈ ਤੇ ਡਾਂਸ ਦੇ ਸ਼ੂਟ  ਵੀ ਕਰਵਾਏ ਗਏ।
ਇਸ ਟੀਮ ਦੇ ਢੋਲੀ ਮਾਸਟਰ ਜਸਵੀਰ ਸਿੰਘ ਤੇ ਰਾਜੂ ਤਲਾਣੀਆਂ ਨੇ ਅਤੇ ਅਨੁਰੀਤ ਪਾਲ ਕੌਰ ਨੇ ਅਲਗੋਜ਼ੇ ਵਜਾ ਕੇ ਚਾਰ ਚੰਦ ਲਾ ਦਿੱਤੇ ਭੰਗੜੇ ਵਿੱਚ ਗੁਰਨੂਰ ਕੌਰ , ਨਿਆਮਤ ਕੌਰ ਸਕੂਲ ਬੁ੍ਕਫੀਲਡ, ਤੇਜਸਵੀਰ ਸਿੰਘ, ਬਿਨੈਪੀ੍ਤ ਸਿੰਘ, ਅਰਸ਼ਵੀਰ ਸਿੰਘ, ਗੁਰਕਰਨ ਸਿੰਘ, ਗੁਰਸਿਮਰਨ ਤੇ ਵਿਰਾਸਤ-ਏ-ਪੰਜਾਬ ਅਕੈਡਮੀ ਤੋਂ ਚੁਣੇ ਗਏ ਆਗਮਰੂਪ ਸਿੰਘ, ਇਸ਼ਮੀਤ ਸਿੰਘ ਨੇ ਵੀ ਪੂਰੀਆ ਧਮਾਲਾਂ ਪਾਈਆ ਇਸ ਸਮੇਂ ਦੌਰਾਨ ਨਰੋਤਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *