www.sursaanjh.com > ਅੰਤਰਰਾਸ਼ਟਰੀ > ਸ਼ਾਇਰ ਗੁਰਭਜਨ ਗਿੱਲ ਦੀ ਕਾਵਿ ਕਿਤਾਬ ‘ਅੱਖਰ ਅੱਖਰ’ ਨੂੰ ਮਿਲ਼ੇਗਾ ਪੁਰਸਕਾਰ

ਸ਼ਾਇਰ ਗੁਰਭਜਨ ਗਿੱਲ ਦੀ ਕਾਵਿ ਕਿਤਾਬ ‘ਅੱਖਰ ਅੱਖਰ’ ਨੂੰ ਮਿਲ਼ੇਗਾ ਪੁਰਸਕਾਰ

ਸ਼ਾਇਰ ਗੁਰਭਜਨ ਗਿੱਲ ਦੀ ਕਾਵਿ ਕਿਤਾਬ ‘ਅੱਖਰ ਅੱਖਰ’ ਨੂੰ ਮਿਲ਼ੇਗਾ ਪੁਰਸਕਾਰ

ਗ਼ਜ਼ਲ ਮੰਚ ਬਰਨਾਲ਼ਾ ਵੱਲੋਂ ਕਾਵਿ-ਕਿਤਾਬ ‘ਅੱਖਰ ਅੱਖਰ’  ਨੂੰ ਪਰਸਕਾਰ ਵਿੱਚ 5100 ਰੁਪਏ, ਸ਼ੋਭਾ ਪੱਤਰ ਤੇ ਸ਼ਾਲ ਸ਼ਾਮਿਲ ਹੋਵੇਗਾ

ਬਰਨਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 21 ਜੁਲਾਈ:

ਗ਼ਜ਼ਲ ਮੰਚ ਬਰਨਾਲ਼ਾ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਗੁਰਪਾਲ ਬਿਲਾਵਲ ਨੇ ਦੱਸਿਆ ਕਿ ਗ਼ਜ਼ਲ ਮੰਚ ਦੇ ਅਹੁਦੇਦਾਰਾਂ ਦੀ ਮੀਟਿੰਗ ਮੰਚ ਦੇ ਸਰਪ੍ਰਸਤ ਬਹੁਪੱਖੀ ਲੇਖਕ ਤੇ ਗ਼ਜ਼ਲਗੋ ਬੂਟਾ ਸਿੰਘ ਚੌਹਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਪੰਜਾਬੀ ਕਵਿਤਾ ਲਈ ਅੱਧੀ ਸਦੀ ਤੋਂ ਵੱਧ ਸਮਾਂ ਲਾਉਣ ਵਾਲ਼ੇ ਤੇ ਪੰਜਾਬੀ ਕਵਿ-ਸਿਰਜਣਾ ਕਰ ਚੁੱਕੇ ਲੁਧਿਆਣਾ ਵਾਸੀ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਦੇ ਵੱਡ ਆਕਾਰੀ ਗ਼ਜ਼ਲ ਸੰਗ੍ਰਹਿ ‘ਅੱਖਰ ਅੱਖਰ’ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ। 

ਉਨ੍ਹਾਂ ਦੱਸਿਆ ਕਿ ਇਸ ਪੁਰਸਕਾਰ ਵਿੱਚ 5100 ਰੁਪਏ, ਸ਼ੋਭਾ ਪੱਤਰ ਤੇ ਸ਼ਾਲ ਸ਼ਾਮਿਲ ਹੋਵੇਗਾ। ਇਸ ਵੱਡ ਆਕਾਰੀ ਪੁਸਤਕ ਵਿੱਚ 1973 ਤੋਂ 2023 ਤੱਕ ਸ਼ਾਇਰ ਗੁਰਭਜਨ ਗਿੱਲ ਦੇ ਛਪੇ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ, ਮੋਰ ਪੰਖ, ਗੁਲਨਾਰ, ਮਿਰਗਾਵਲੀ, ਦੋ ਹਰਫ਼ ਰਸੀਦੀ, ਤਾਰਿਆਂ ਦੇ ਨਾਲ਼ ਗੱਲਾਂ ਕਰਦਿਆਂ, ਰਾਵੀ, ਸੁਰਤਾਲ, ਮਨ ਪ੍ਰਦੇਸੀ, ਮਨ ਦੇ ਬੂਹੇ ਬਾਰੀਆਂ ਅਤੇ ਅਣਛਪਿਆ ਗ਼ਜ਼ਲ ਸੰਗ੍ਰਹਿ ਜ਼ੇਵਰ ਸ਼ਾਮਿਲ ਕੀਤੇ ਗਏ ਹਨ। ਵਰਨਣਯੋਗ ਹੈ ਕਿ ਸ਼ਾਇਰ ਗੁਰਭਜਨ ਗਿੱਲ ਦੀ ਕਾਵਿ-ਪੁਸਤਕ ‘ਗੁਲਨਾਰ’ ਹੁਣੇ ਹੁਣੇ ਚੜ੍ਹਦੇ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਛਪੀ ਹੈ। 

Leave a Reply

Your email address will not be published. Required fields are marked *