ਸਿਸਵਾਂ ‘ਚ ਕਤਲ ਕਰਕੇ ਭੱਜਣ ਵਾਲਾ ਪੁਲਿਸ ਦੁਆਰਾ ਕਾਬੂ
ਚੰਡੀਗੜ੍ਹ 9 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਕੁਝ ਦਿਨ ਪਹਿਲਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਵਸੇ ਪਿੰਡ ਸਿਸਵਾਂ ਸਥਿਤ ਬਲੈਕ ਹੋਲ ਕੈਫੇ ਵਿੱਚ ਇੱਕ ਕੇਅਰ ਟੇਕਰ ਦਾ ਕਤਲ ਹੋ ਗਿਆ ਸੀ। ਪੁਲਿਸ ਵੱਲੋਂ ਇਸ ਕਤਲ ਦੇ ਦੋਸ਼ੀ ਨੂੰ ਦੋ ਦਿਨ ਪਹਿਲਾਂ ਫੜ ਲਿਆ ਗਿਆ ਸੀ, ਪਰ ਅੱਜ ਇਸ ਦੀ ਜਾਣਕਾਰੀ ਡੀਐੱਸਪੀ ਧਰਮਵੀਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ।
ਧਰਮਵੀਰ ਸਿੰਘ ਉਪ ਕਪਤਾਨ ਸਬ ਡਵੀਜ਼ਨ ਖਰੜ-2 ਦੀ ਨਿਗਰਾਨੀ ਹੇਠ ਇੰਸਪੈਕਟਰ ਸਤਿੰਦਰ ਸਿੰਘ ਮੁੱਖ ਅਫਸਰ ਥਾਣਾ ਮੁੱਲਾਂਪੁਰ ਗਰੀਬਦਾਸ ਨੂੰ ਇਸ ਕੇਸ ਵਿਚ ਵੱਡੀ ਸਫਲਤਾ ਪ੍ਰਾਪਤ ਹੋਈ ਹੈ, ਜਦੋਂ ਉਨ੍ਹਾਂ ਵੱਲੋਂ ਇਸ ਕਤਲ ਦੇ ਦੋਸ਼ੀ ਮਨੀਸ਼ ਵਾਧਵਨ ਉਰਫ ਮਨੀ ਵਾਧਵਨ ਉਰਫ ਉਤਕਰਸ ਸ਼ਰਮਾ ਉਰਫ ਮੁਨੀਸ਼ ਠਾਕੁਰ ਉਰਫ਼ ਮਨੀ ਠਾਕੁਰ ਪੁੱਤਰ ਲੇਟ ਅਨਿਲ ਕੁਮਾਰ ਵਾਧਵਾਨ ਉਰਫ ਵੀਰੇਂਦਰ ਕੁਮਾਰ ਸ਼ਰਮਾ ਵਾਸੀ ਮਕਾਨ ਨੰਬਰ 18 ਬੀ, ਫਸਟ ਫਲੋਰ, ਰਾਮ ਨਗਰ, ਨੇੜੇ ਸ਼ਿਵ ਕਲਾਂ ਮੰਦਰ, ਕ੍ਰਿਸ਼ਨ ਨਗਰ ਈਸਟ ਦਿੱਲੀ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਸੰਬੰਧੀ ਮਿਤੀ 4-8-23 ਨੂੰ ਮੁਕੱਦਮਾ ਨੰਬਰ 96, ਮਿਤੀ 2-8-23 ਅ/ਧ 302 ਆਈਪੀਸੀ ਥਾਣਾ ਮੁੱਲਾਂਪੁਰ ਗਰੀਬਦਾਸ ਦਰਜ਼ ਹੈ। ਉਸ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਤੇਜ਼ਧਾਰ ਹਥਿਆਰ/ ਕਾਪਾ ਵੀ ਬਰਾਮਦ ਕਰ ਲਿਆ ਗਿਆ ਹੈ। ਦੋਸ਼ੀ ਦਾ ਪੰਜ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਦੋਸ਼ੀ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਵੱਲੋਂ ਪਹਿਲਾਂ ਵੀ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਮੁਕੱਦਮੇ ਦੀ ਤਫਤੀਸ਼ ਜਾਰੀ ਹੈ।

