ਉੱਘੇ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਦਾ ਨਾਵਲ ”ਸਿਵਿਆਂ ਦੇ ਰਾਹੀ” ਲੋਕ-ਅਰਪਣ ਹੋਵੇਗਾ ਅੱਜ-ਬਲਕਾਰ ਸਿੱਧੂ
ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਕਹਾਣੀਕਾਰ ਸੁਖਜੀਤ ਅਤੇ ਡਾ. ਲਾਭ ਸਿੰਘ ਖੀਵਾ ਕਰਨਗੇ ਪ੍ਰਧਾਨਗੀ-ਭੁਪਿੰਦਰ ਮਲਿਕ
ਵਿਚਾਰ ਚਰਚਾ ਵਿੱਚ ਭਾਗ ਲੈਣਗੇ ਡਾ. ਪ੍ਰਵੀਨ ਸ਼ੇਰੋਂ ਅਤੇ ਆਜ਼ਾਦ ਦਿਵਸ ਨੂੰ ਸਮਤਰਪਿਤ ਵਿਸ਼ੇਸ਼ ਭਾਸ਼ਣ ਦੇਣਗੇ ਤਰਸੇਮ ਬਸ਼ਰ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮਬਿਊਰੋ), 13 ਅਗਸਤ:
ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਉੱਘੇ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਦੇ ਤਾਜ਼ਾ ਨਾਵਲ ਸਿਵਿਆਂ ਦੇ ਰਾਹੀ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਅਤੇ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਮਿਤੀ 13 ਅਗਸਤ, 2023, ਦਿਨ ਐਤਵਾਰ ਸਵੇਰੇ 10.30 ਵਜੇ, ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਵਿਚਾਰ ਚਰਚਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਖਜੀਤ (ਭਾਰਤੀ ਸਾਹਿਤ ਅਕਾਦਮੀ ਅਵਾਰਡ ਜੇਤੂ ਪ੍ਰਸਿੱਧ ਕਹਾਣੀਕਾਰ) ਸ਼ਾਮਿਲ ਹੋ ਰਹੇ ਹਨ ਜਦ ਕਿ ਪ੍ਰਧਾਨਗੀ ਡਾ. ਲਾਭ ਸਿੰਘ ਖੀਵਾ (ਉੱਘੇ ਵਿਦਵਾਨ ਅਤੇ ਵਿਚਾਰਕ) ਕਰਨਗੇ। ਪੰਜਾਬੀ ਲੇਖਕ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਵਿਚਾਰ ਚਰਚਾ ਦੇ ਮੁੱਖ ਬੁਲਾਰੇ ਡਾ. ਪ੍ਰਵੀਨ ਸ਼ੇਰੋਂ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹਨ ਅਤੇ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਭਾਸ਼ਣ ਤਰਸੇਮ ਬਸ਼ਰ (ਉੱਘੇ ਲੇਖਕ ਤੇ ਫ਼ਿਲਮ ਵਿਸ਼ਲੇਸ਼ਕ) ਵੱਲੋਂ ਦਿੱਤਾ ਜਾਵੇਗਾ।
ਵੱਲੋਂ: ਬਲਕਾਰ ਸਿੱਧੂ, ਪ੍ਰਧਾਨ, ਭੁਪਿੰਦਰ ਮਲਿਕ, ਜਨਰਲ ਸਕੱਤਰ, ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ।

