ਭਾਰਤ, ਇੰਡੀਆ, ਹਿੰਦੋਸਤਾਨ/ ਜਸਵਿੰਦਰ ਸਿੰਘ ਕਾਈਨੌਰ
ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ,
ਭਾਰਤ, ਇੰਡੀਆ ਹਿੰਦੋਸਤਾਨ।
ਸੰਨ ਸੰਤਾਲੀ ਤੋਂ ਪਹਿਲਾਂ ਇਸਦਾ
ਹੁੰਦਾ ਸੀ ਇਕੋ ਨਾਮ,
ਹਿੰਦੋਸਤਾਨ ਬਈ ਹਿੰਦੋਸਤਾਨ।
ਦੇਸ਼ ਵਾਸੀਆਂ ਦੀ ਸੀ ਇਕੋ ਆਵਾਜ਼
ਗੁਲਾਮੀ ਤੋਂ ਹੋਣਾ ਏ ਆਜ਼ਾਦ
ਹੋਏ ਅੰਦੋਲਨ ਲੜੀਆਂ ਗਈਆਂ ਲੜਾਈਆਂ


ਬੱਚਿਆਂ ਬੁੱਢਿਆਂ ਤੇ ਜਵਾਨਾਂ ਨੇ
ਸ਼ਹੀਦੀਆਂ ਸੀ ਫਿਰ ਪਾਈਆਂ
ਕਹਿੰਦੇ ਹੁਣ ਨੀ ਰਹਿਣਾ ਗੁਲਾਮ
ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ
ਭਾਰਤ, ਇੰਡੀਆ, ਹਿੰਦੋਸਤਾਨ।
ਸੱਭ ਦੇ ਲਈ ਮਿਸਾਲ ਬਣ ਗਈ
ਭਗਤ ਸਿੰਘ ਦੀ ਕੁਰਬਾਨੀ
ਦੇਸ਼ ਦੀ ਆਜ਼ਾਦੀ ਦੇ ਖਾਤਿਰ
ਜਿਸ ਨੇ ਭੇਂਟ ਚੜ੍ਹਾਈ ਆਪਣੀ ਜਵਾਨੀ
ਸਾਰਿਆਂ ਨੂੰ ਆਪਾਂ ਸਿਜਦਾ ਕਰੀਏ
ਜੋ ਹੋ ਗਏ ਦੇਸ਼ ਆਪਣੇ ਤੋਂ ਕੁਰਬਾਨ
ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ
ਭਾਰਤ, ਇੰਡੀਆ, ਹਿੰਦੋਸਤਾਨ।
ਹਿੰਦੂ, ਮੁਸਲਿਮ, ਸਿੱਖ ਈਸਾਈ
ਰਹਿੰਦੇ ਨੇ ਮਿਲਕੇ ਸਾਰੇ ਭਾਈ-ਭਾਈ
ਰੀਤੀ-ਰਿਵਾਜ਼ ਹੈ ਇਥੇ ਦੁਨੀਆਂ ਭਰ ਦੇ
ਸੱਭ ਨਾਲੋਂ ਵੱਖਰੀ ਹੈ ਇਸਦੀ ਪਹਿਚਾਣ
ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ
ਭਾਰਤ, ਇੰਡੀਆ, ਹਿੰਦੋਸਤਾਨ
ਆਓ ਮਿਲ ਕੇ ਸਹੁੰ ਇੱਕ ਪਾਈਏ
ਚਾਰੇ ਪਾਸੇ ਅਮਨ ਫੈਲਾਈਏ
ਦੇਸ਼ ਭਗਤੀ ਵਿੱਚ ਹਿੱਸਾ ਪਾ ਕੇ
ਦੇਸ਼ ਆਪਣੇ ਦਾ ਨਾਂ ਚਮਕਾਈਏ
ਦੇਸ਼ ਮੇਰੇ ਦੀ ਧਰਤੀ ਮਿੱਤਰੋ
ਜਸਵਿੰਦਰ ਦੀ ਹੈ ਜਿੰਦ ਜਾਨ
ਦੇਸ਼ ਮੇਰੇ ਦੇ ਤਿੰਨ-ਤਿੰਨ ਨਾਮ
ਭਾਰਤ, ਇੰਡੀਆ, ਹਿੰਦੋਸਤਾਨ
ਜਸਵਿੰਦਰ ਸਿੰਘ ਕਾਈਨੌਰ
ਮੋਬਾਇਲ 98888 42244

