ਆਜ਼ਾਦੀ ਦਿਵਸ ਮੌਕੇ ਤੇਜਿੰਦਰ ਬਾਜ਼ ਦਾ ਸਨਮਾਨ
ਚੰਡੀਗੜ੍ਹ 17 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਤੇਜਿੰਦਰ ਸਿੰਘ ਬਾਜ਼ ਇੱਕ ਮਿਹਨਤੀ ਤੇ ਸੁਹਿਰਦ ਅਧਿਆਪਕ ਹੋਣ ਦੇ ਨਾਲ-ਨਾਲ ਹੋਰ ਵੀ ਕਈ ਕਲਾਵਾਂ ਦਾ ਸੁਮੇਲ ਹੈ। ਸਾਇੰਸ ਅਧਿਆਪਕ ਹੋਣ ਦੇ ਨਾਤੇ ਇਹਨਾਂ ਵਿਦਿਆਰਥੀਆਂ ਵਿੱਚ ਹਮੇਸ਼ਾ ਵਿਗਿਆਨਕ ਸੋਚ ਉਤਪਨ ਕਰਨ ਨੂੰ ਤਰਜੀਹ ਦਿੱਤੀ।
ਥੀਏਟਰ ਦੇ ਮਾਹਿਰ ਹੋਣ ਕਰਕੇ ਬੱਚਿਆਂ ਨੂੰ ਕਲਾਕਾਰੀ ਪਾਸੇ ਵੀ ਜੋੜਿਆ ਹੈ। ਚੰਗਾ ਬੁਲਾਰਾ ਹੋਣ ਕਾਰਨ ਵਿਭਾਗ ਵੀ ਇਹਨਾਂ ਤੋਂ ਬਲਾਕ ਜਾਂ ਜਿਲ੍ਹਾ ਪੱਧਰ ‘ਤੇ ਸੇਵਾਵਾਂ ਲੈਂਦਾ ਰਹਿੰਦਾ ਹੈ। ਬਸੀ ਗੁਜਰਾਂ ਸਕੂਲ ਵਿੱਚ ਸੇਵਾ ਦੌਰਾਨ ਇਹਨਾਂ ਦੀ ਅਗਵਾਈ ਵਿੱਚ ਬੱਚਿਆਂ ਨੇ ਰਾਜ ਪੱਧਰ ‘ਤੇ ਪੁਜੀਸ਼ਨ ਪ੍ਰਾਪਤ ਕੀਤੀ ਸੀ।
ਸੋ ਬਹੁਪੱਖੀ ਸ਼ਖਸੀਅਤ ਹੋਣ ਦੇ ਨਾਤੇ ਸਕੂਲ ਮੁੱਖੀ ਸ੍ਰੀ ਰਾਜੇਸ਼ ਕੁਮਾਰ ਜੀ ਨੇ ਇਹਨਾਂ ਦਾ ਨਾਮ ਤਜਵੀਜ਼ ਕੀਤਾ।ਸੋ ਅੱਜ ਇਹਨਾਂ ਨੂੰ, ਵਡਮੁੱਲੀਆਂ ਪ੍ਰਾਪਤੀਆਂ ਲਈ, ਜਿਲ੍ਹਾ ਪੱਧਰ ‘ਤੇ ਮਾਣਯੋਗ ਮੰਤਰੀ ਜੀ ਵੱਲੋ ਸਨਮਾਨਿਤ ਕੀਤਾ ਗਿਆ।ਸੋ ਸਰਕਾਰੀ ਹਾਈ ਸਕੂਲ ਬਰਸਾਲਪੁਰ ਦਾ ਸਟਾਫ ਇਹਨਾਂ ਦੀ ਇਸ ਪ੍ਰਾਪਤੀ ‘ਤੇ ਵੱਡਾ ਮਾਣ ਮਹਿਸੂਸ ਕਰ ਰਿਹਾ ਹੈ।

