www.sursaanjh.com > ਸਿੱਖਿਆ > ਕੁਰਾਲੀ ਦੇ 3 ਅਧਿਆਪਕਾਂ ਦਾ ਵਿਸ਼ੇਸ ਸਨਮਾਨ

ਕੁਰਾਲੀ ਦੇ 3 ਅਧਿਆਪਕਾਂ ਦਾ ਵਿਸ਼ੇਸ ਸਨਮਾਨ

ਕੁਰਾਲੀ ਦੇ 3 ਅਧਿਆਪਕਾਂ ਦਾ ਵਿਸ਼ੇਸ ਸਨਮਾਨ
ਚੰਡੀਗੜ 16 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆ):
ਕੁਰਾਲੀ ਦੇ ਤਿੰਨ ਸਿੱਖਿਆ ਸ਼ਾਸਤਰੀਆਂ ਸ਼੍ਰੀ ਰਾਜਨ ਸ਼ਰਮਾ ਲੈਕਚਰਾਰ ਸਟੇਟ ਐਵਾਰਡੀ ਪੰਜਾਬ ਸਰਕਾਰ, ਸ਼੍ਰੀ ਵਰਿੰਦਰ ਸ਼ਰਮਾ ਅਤੇ ਸ਼੍ਰੀ ਦੀਪਕ ਸ਼ਰਮਾ ਵੱਲੋਂ ਪਿਛਲੇ ਦਿਨੀਂ ਹੜ੍ਹਾਂ ਨਾਲ ਹੋਏ ਨੁਕਸਾਨ ਕਾਰਨ ਅਤੇ ਮਾਪਿਆਂ ਦੀ ਆਰਥਿਕਤਾ ਕਰਕੇ ਮੁਫ਼ਤ ਟਿਊਸ਼ਨ ਪੜ੍ਹਾਉਣ ਦੀ ਸੇਵਾ ਕਰਕੇਅੱਜ ਕੁਰਾਲੀ ਦੇ ਸ਼੍ਰੀ ਬਾਲਾ ਸੁੰਦਰੀ ਮਾਤਾ ਦੇ ਮੰਦਰ ਵਿੱਚ ਸ਼ਹਿਰਵਾਸੀਆਂ ਵਲੋਂ ਸਨਮਾਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਸੁਨੀਲ ਕੁਮਾਰ ਗੋਲਡੀ ਸ਼ੁਕਲਾ, ਦਵਿੰਦਰ ਵਰਮਾ ਟਿੰਕਾ, ਵਿਕਾਸ ਵਰਮਾ, ਰਾਜੀਵ ਰਾਜੂ, ਦਿਨੇਸ਼ ਅਗਰਵਾਲ, ਸੁਮਿਤ ਵਿਨਾਯਕ, ਪੰਡਿਤ ਰਮੇਸ਼ ਮੁੱਖ ਪੁਜਾਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *