www.sursaanjh.com > ਚੰਡੀਗੜ੍ਹ/ਹਰਿਆਣਾ > ਚੰਡੀਗੜ੍ਹ ‘ਚ ਪਲਾਂਟ ਆਧਾਰਿਤ ਫੂਡ ਮੇਨੂ ਲਾਂਚ ਕੀਤਾ

ਚੰਡੀਗੜ੍ਹ ‘ਚ ਪਲਾਂਟ ਆਧਾਰਿਤ ਫੂਡ ਮੇਨੂ ਲਾਂਚ ਕੀਤਾ

ਚੰਡੀਗੜ੍ਹ ‘ਚ ਪਲਾਂਟ ਆਧਾਰਿਤ ਫੂਡ ਮੇਨੂ ਲਾਂਚ ਕੀਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 17 ਅਗਸਤ:
‘ਦਿ ਬਰੂ ਅਸਟੇਟ’ ਨੇ ਚੰਡੀਗੜ੍ਹ ਦੇ ਪਲਾਂਟ ਆਧਾਰਿਤ ਫੂਡ ਦੇ ਮਾਹਿਰਾਂ ਦੁਆਰਾ ਵਿਸ਼ੇਸ਼ ਫੂਡ ਮੇਨੂ ਪੇਸ਼ ਕਰਨ ਲਈ ਪਲਾਂਟ ਆਧਾਰਿਤ ਸੰਸਥਾ ‘ਗ੍ਰੀਨਸਟ’ ਨਾਲ ਹੱਥ ਮਿਲਾਇਆ ਹੈ।
ਨਵੇਂ ਪਲਾਂਟ ਆਧਾਰਿਤ ਫੂਡ ਮੇਨੂ ਵਿੱਚ ਕੀਮਾ ਸਪ੍ਰਿੰਗ ਰੋਲ, ਪੁਰਾਣੀ ਦਿੱਲੀ ਸ਼ਮੀ ਕਬਾਬ, ਆਲ ਮੌਕ ਮੀਟ ਪੀਜ਼ਾ, ਸਪੈਗੇਟੀ ਬੋਲੋਨੀਜ਼ ਪਾਸਤਾ, ਕਰਿਸਪੀ ਫਰਾਈਡ ਪਨੀਰ ਬਰਗਰ, ਗ੍ਰਿਲਡ ਹੈਮ ਅਤੇ ਪਨੀਰ ਬਰਗਰ, ਮਸਾਲੇਦਾਰ ਤੰਦੂਰੀ ਟਿੱਕਾ ਰੈਪ, ਪ੍ਰੋਟੀਨ ਸੀਖ ਕਬਾਬ ਰੈਪ, ਮੋਮੋਜ਼, ਕੋਕਟੇਲ ਸਮੋਸਾ, ਸੀਖ ਕਬਾਬ, ਕਲਾਸਿਕ ਟਿੱਕਾ, ਕੀਮਾ ਮਟਰ ਪਾਵ, ਪ੍ਰੋਟੀਨ ਟਿੱਕਾ ਮਸਾਲਾ ਰਾੜਾ, ਪ੍ਰੋਟੀਨ ਟਿੱਕਾ ਬਟਰ ਮਸਾਲਾ ਅਤੇ ਪ੍ਰੋਟੀਨ ਕੜ੍ਹਾਈ ਮਸਾਲਾ ਸ਼ਾਮਲ ਹਨ।
ਵਰੁਣਦੀਪ ਸਿੰਗਲਾ, ਐੱਮਡੀ ਦ ਬਰਿਊ ਅਸਟੇਟ, ਨੇ ਕਿਹਾ, “ਛੋਲੇ ਪ੍ਰੋਟੀਨ, ਵੈਜੀਟੇਬਲ ਫਾਈਬਰ ਅਤੇ ਮਸ਼ਰੂਮਜ਼ ਨਾਲ ਬਣਿਆ, ਸਾਡਾ ਪਲਾਂਟ ਆਧਾਰਿਤ ਫੂਡ ਮੇਨੂ ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਅਤੇ ਕੋਲੈਸਟ੍ਰੋਲ, ਟ੍ਰਾਂਸ-ਫੈਟ ਅਤੇ ਨਕਲੀ ਤੱਤਾਂ ਵਰਗੇ ਨੁਕਸਾਨਦੇਹ ਪਦਾਰਥਾਂ ਤੋਂ ਮੁਕਤ ਹੈ।  ਸ਼ਾਕਾਹਾਰੀ, ਮਾਸਾਹਾਰੀ  ਜਾਂ ਸਿਰਫ਼ ਖਾਣ-ਪੀਣ ਦੇ ਸ਼ੌਕੀਨਾਂ ਲਈ ਇਹ ਪਕਵਾਨ ਮਜ਼ੇਦਾਰ ਅਤੇ ਸੁਆਦ ਹੋਣਗੇ।

Leave a Reply

Your email address will not be published. Required fields are marked *