Breaking
www.sursaanjh.com > ਅੰਤਰਰਾਸ਼ਟਰੀ > ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਭਰੀ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਰੂ-ਬ-ਰੂ ਕਰਦੇ ਹਾਂ

ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਭਰੀ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਰੂ-ਬ-ਰੂ ਕਰਦੇ ਹਾਂ

ਮੈਂ ਇਸ ਕਰਕੇ ਹੱਸ ਰਿਹਾ ਹਾਂ, ਕਿਉਂਕਿ ਕੱਲ੍ਹ ਨੂੰ ਗਏ ਗੁਜ਼ਰੇ ਹੋਏ ਲੋਕਾਂ ਨੇ ਵਿਧਾਨ ਸਭਾ ਅੰਦਰ ਸਹੁੰ ਚੁੱਕਣੀ ਹੈ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸੰਘਰਸ਼ ਭਰੀ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਰੂ-ਬ-ਰੂ ਕਰਦੇ ਹਾਂ।
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ:
ਇਹ ਘਟਨਾ ਹੈ ਸੰਨ 1992 ਦੀ ਹੈ, ਸਾਹਿਬ ਕਾਂਸੀ ਰਾਮ ਜੀ ਚੰਡੀਗੜ੍ਹ, ਮਾਤਾ ਰਾਮ ਧੀਮਾਨ ਦੇ ਘਰ ਰੁਕੇ ਹੋਏ ਸਨ। ਧੀਮਾਨ ਉਹ ਸਖ਼ਸ਼ ਸੀ, ਜਿਸਨੂੰ ਸਾਹਿਬ ਨਾਲ ਲੈ ਕੇ ਤੜਕੇ ਦੇ ਚਾਰ ਚਾਰ ਵਜੇ ਤੱਕ ਸੁਖਨਾ ਝੀਲ ਦੇ ਕਿਨਾਰੇ ਬਹਿ ਕੇ ਸਿਆਸਤ ਦੇ ਨਕਸ਼ੇ ਬਣਾਉਂਦੇ ਰਹਿੰਦੇ ਸਨ। ਉਸ ਰਾਤ ਵੀ ਰਾਤ ਦੇ ਲੱਗਭਗ ਗਿਆਰ੍ਹਾਂ ਬਾਰਾਂ ਵੱਜੇ ਹੋਏ ਸਨ। ਸਾਹਿਬ ਬੈਠੇ-ਬੈਠੇ ਅਚਾਨਕ ਹੱਸ ਪਏ। ਧੀਮਾਨ ਨੇ ਪੁੱਛਣ ਦੀ ਕੋਸਿਸ਼ ਕੀਤੀ ਕਿ ਸਾਹਿਬ ਜੀ ਕੱਲੇ-ਕੱਲੇ ਕਿਉਂ ਹੱਸ ਰਹੇ ਹੋ? ਕੁੱਝ ਹੱਸਣ ਦਾ ਕਾਰਨ ਸਾਨੂੰ ਵੀ ਦੱਸ ਦਿਉ। ਸਾਹਿਬ ਕਹਿੰਦੇ ਜੇ ਹੱਸਣ ਦਾ ਕਾਰਨ ਜਾਨਣਾ ਚਾਹੁੰਦੇ ਹੋ ਤਾਂ ਚੱਲ ਸੁਖਨਾ ਝੀਲ ਤੇ ਚੱਲਦੇ ਹਾਂ, ਉੱਥੇ ਕਿਨਾਰੇ ਤੇ ਬਹਿ ਕੇ ਦੱਸਾਂਗਾ ਕਿ ਅੱਜ ਮੈਨੂੰ ਏਨਾ ਹਾਸਾ ਕਿਉਂ ਆ ਰਿਹਾ? ਧੀਮਾਨ ਕਹਿਣ ਲੱਗਾ, “ਸਾਹਿਬ ਜੀ ਸਕਿਉਰਿਟੀ?”
ਸਾਹਿਬ ਨੇ ਕਿਹਾ ਕਿ ਸਕਿਉਰਿਟੀ ਇੱਥੇ ਹੀ ਰਹੇਗੀ, ਸਿਰਫ ਤੂੰ ਤੇ ਮੈਂ ਹੀ ਚੱਲਾਂਗੇ।
ਸਾਹਿਬ ਤੇ ਧੀਮਾਨ ਸੁਖਨਾ ਝੀਲ ਦੇ ਕਿਨਾਰੇ ਜਾ ਬੈਠੇ। ਸਾਹਿਬ ਨੇ ਬੁੱਲ੍ਹਾਂ ਤੇ ਮੁਸਕਰਾਹਟ ਲਿਆਉਂਦਿਆਂ ਕਿਹਾ ਕਿ ਮੈਂ ਅੱਜ ਇਸ ਕਰਕੇ ਖੁਸ਼ ਹਾਂ, ਕਿਉਂਕਿ ਕੱਲ੍ਹ ਨੂੰ ਸਦੀਆਂ ਤੋਂ ਗਏ ਗੁਜ਼ਰੇ ਲੋਕਾਂ ਨੇ ਵਿਧਾਨ ਸਭਾ ਅੰਦਰ ਸਹੁੰ ਚੁੱਕਣੀ ਹੈ। ਮਤਲਬ ਯੂਪੀ ਵਿੱਚ ਜਿਹੜਾ ਜੁੱਤੀਆਂ ਗੰਢਦਾ ਸੀ। ਮੈਂ ਉਸਨੂੰ ਟਿਕਟ ਦਿੱਤੀ ਤੇ ਉਹ ਵੀ ਜਿੱਤ ਗਿਆ। ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਘੁਮਿਆਰ, ਉਹ ਵੀ ਜਿੱਤ ਗਿਆ। ਜਿਹੜਾ ਸਾਇਕਲਾਂ ਨੂੰ ਪੈਂਚਰ ਲਾਉਂਦਾ ਸੀ। ਉਹ ਵੀ ਐੱਮ.ਐਲ.ਏ. ਬਣ ਗਿਆ। ਜਿਹੜਾ ਚਰਵਾਹਾ ਬੱਕਰੀਆਂ ਚਾਰਦਾ ਸੀ। ਮੈਂ ਉਸਨੂੰ ਵੀ ਟਿਕਟ ਦਿੱਤੀ ਤੇ ਉਹ ਵੀ ਜਿੱਤ ਗਿਆ।
ਹੁਣ ਮੈਂ ਇਹ ਸੋਚ ਕੇ ਖੁਸ਼ ਹੋ ਰਿਹਾ ਹਾਂ ਕਿ, ਕੱਲ੍ਹ ਨੂੰ ਜਦੋਂ ਇਹ ਲੋਕ ਕੋਟ ਪੈਂਟ ਪਾਕੇ, ਨਵੀਆਂ ਸਰਕਾਰੀ ਗੱਡੀਆਂ ਵਿੱਚ  ਬੈਠਕੇ, ਹੱਥਾਂ ਵਿੱਚ ਲਾਲ ਰੰਗ ਦੀਆਂ ਡਾਇਰੀਆਂ ਫੜਕੇ ਵਿਧਾਨ ਸਭਾ ਵਿਚ ਜਾ ਕੇ ਸਹੁੰ ਚੁੱਕਣਗੇ ਤਾਂ ਅਜੀਬ ਜਿਹਾ ਨਜ਼ਾਰਾ ਹੋਵੇਗਾ ਕਿ ਮਾਨੋ ਜਿਵੇਂ ਇਹ ਲੋਕ ਨਰਕ ਭਰੀ ਜਿੰਦਗੀ ਵਿੱਚੋਂ ਨਿਕਲ਼ ਕੇ ਸਵਰਗ ਵਿੱਚ ਆ ਗਏ ਹੋਣ। ਅਸਲ ਵਿੱਚ ਇਹ ਉਹ ਮੂਲ ਨਿਵਾਸੀ ਲੋਕ ਆ, ਜਿਹੜੇ ਕਦੇ ਵਿਧਾਨ ਸਭਾ ਦੇ ਸਾਹਮਣੇ ਦੀ ਤਾਂ ਕੀ ਲੰਘਣਾ ਸੀ, ਜਿਨ੍ਹਾਂ ਨੇ ਕਦੇ ਵਿਧਾਨ ਸਭਾ ਦਾ ਨਾਮ ਤੱਕ ਵੀ ਨਹੀਂ ਸੁਣਿਆ ਹੋਵੇਗਾ। ਇਹ ਉਹ ਲੋਕ ਆ ਜਿਹੜੇ ਸਦੀਆਂ ਤੋਂ ਮਨੂੰਵਾਦੀ ਲੋਕਾਂ ਦੀਆਂ ਝਿੜਕਾਂ ਖਾਂਦੇ ਆਏ ਆ ਤੇ ਸ਼ਾਇਦ ਹੁਣ ਵਕਤ ਆ ਗਿਆ ਹੈ ਕਿ ਇਹ ਲੋਕ ਕਿਸੇ ਚੰਗੇ ਭਲੇ ਮਨੂੰਵਾਦੀ ਅਫ਼ਸਰ ਦੀ ਕੁੱਤੇਖਾਣੀ ਕਰ ਸਕਦੇ ਆ।
ਇਹਨਾਂ ਵਿੱਚੋਂ ਕਈ ਹਾਲੇ ਮੰਤਰੀ ਵੀ ਬਣਨੇ ਆ। ਮੇਰਾ ਥੋੜ੍ਹਾ ਜਿਹਾ ਸੁਪਨਾ ਪੂਰਾ ਹੋਇਆ ਹੈ। ਪਰ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ, ਕਿਉਂਕਿ ਇਹ ਤਾਂ ਸਿਰਫ਼ ਇੱਕ ਨਾਂ-ਮਾਤਰ ਟਰੇਲਰ ਹੈ। ਫਿਲਮ ਤਾਂ ਹਾਲੇ ਬਾਕੀ ਹੈ। ਇੰਨਾਂ ਬੋਲਦਿਆਂ ਸਾਹਿਬ ਦੀਆਂ ਅੱਖਾਂ ‘ਚੋਂ ਖੁਸ਼ੀ ਦੇ ਅੱਥਰੂ ਆਪ-ਮੁਹਾਰੇ ਹੀ ਛਲਕ ਪਏ। ਜਦੋਂ ਮੰਤਰੀ ਮੰਡਲ ਬਣਨ ਦਾ ਵਕਤ ਆਇਆ ਤਾਂ, ਜਿਹਨੂੰ ਕਦੇ ਰੱਜਵੀਂ ਰੋਟੀ ਨਸੀਬ ਨਹੀਂ ਸੀ ਹੋਈ, ਸਾਹਿਬ ਨੇ ਉਹਨੂੰ ਉੱਤਰ ਪ੍ਰਦੇਸ਼ ਸਰਕਾਰ ‘ਚ ਫੂਡ ਸਪਲਾਈ ਮੰਤਰੀ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ, ਜਿਸ ਕੋਲ ਕਦੇ ਸਾਇਕਲ ਵੀ ਨਹੀਂ ਸੀ ਤੇ ਉਸਨੂੰ ਉੱਤਰ ਪ੍ਰਦੇਸ਼ ਸਰਕਾਰ ਵਿੱਚ ਟਰਾਂਸਪੋਰਟ ਮੰਤਰੀ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ। ਜਿਸ ਕੋਲ ਜ਼ਮੀਨ ਦਾ ਇੱਕ ਮਰਲਾ ਵੀ ਨਹੀਂ ਸੀ, ਉਸਨੂੰ ਖੇਤੀਬਾੜੀ ਮੰਤਰੀ ਬਣਾ ਦਿੱਤਾ ਤੇ ਜਿਹੜਾ ਝੌਪੜੀ ‘ਚ ਰਹਿੰਦਾ ਸੀ, ਉਹਨੂੰ ਆਵਾਸ ਮੰਤਰੀ ਬਣਾਉਣ ਦੀ ਸਿਫਾਰਿਸ਼ ਕਰ ਦਿੱਤੀ ਤੇ ਨਾਲ ਹੀ ਸਾਹਿਬ ਨੇ ਇਨ੍ਹਾਂ ਮੰਤਰੀਆਂ ਨੂੰ ਸਖ਼ਤ ਹਦਾਇਤ ਵੀ ਕਰ ਦਿੱਤੀ ਸੀ ਕਿ ਜੇਕਰ ਮੈਂਨੂੰ ਇਹ ਪਤਾ ਲੱਗ ਗਿਆ ਕਿ ਕੋਈ ਮੰਤਰੀ ਦੋ ਤੋਂ ਵੱਧ ਸਰਕਾਰੀ ਗੱਡੀਆਂ ਆਪਣੇ ਕਾਫ਼ਲੇ ਵਿੱਚ ਲਈ ਫਿਰਦਾ ਹੈ ਤਾਂ ਮੈਂ ਉਹਨੂੰ ਮੰਤਰੀ ਦੇ ਅਹੁੱਦੇ ਤੋਂ ਛੁੱਟੀ ਕਰਕੇ ਪੈਦਲ ਹੀ ਘਰ ਭੇਜ ਦੇਵਾਂਗਾ ।
ਇੱਥੇ ਇਤਿਹਾਸਿਕ ਗੱਲ ਇਹ ਦਰਜ ਕਰਨ ਵਾਲੀ ਹੈ ਕਿ ਜਿੰਨਾ ਚਿਰ ਉੱਤਰ ਪ੍ਰਦੇਸ਼ ‘ਚ ਬਸਪਾ ਦੀ ਸਪਾ ਨਾਲ ਸਾਂਝੀ ਸਰਕਾਰ ਰਹੀ, ਸਾਹਿਬ ਨੇ ਕਦੇ ਵੀ ਕਿਸੇ ਲਾਲ ਬੱਤੀ ਲੱਗੀ ਗੱਡੀ ਵਿੱਚ ਸਫ਼ਰ ਨਹੀਂ ਕੀਤਾ। ਉਹ ਜਦੋਂ ਵੀ ਉੱਤਰ ਪ੍ਰਦੇਸ਼ ਵਿੱਚ ਕਿਸੇ ਸਿਆਸੀ ਦੌਰੇ ਤੇ ਜਾਂ ਸਰਕਾਰੀ ਫੰਕਸ਼ਨ ਵਿੱਚ ਭਾਗ ਲੈਣ ਗਏ ਤਾਂ, ਉਹ ਹਮੇਸ਼ਾ ਆਮ ਸਧਾਰਨ ਜਿਹੀ ਗੱਡੀ ਦੀ ਵਰਤੋਂ ਕਰਕੇ ਹੀ ਜਾਂਦੇ ਸਨ।
ਉਹਨਾਂ ਨੇ ਆਪਣੇ ਸਮਾਜ ਦਾ ਕਰਜ਼ਾ ਹੀ ਨਹੀਂ ਮੋੜਿਆ ਬਲਕਿ ਉਹਨਾਂ ਆਪਣੇ ਹਜ਼ਾਰਾਂ ਸਾਲਾਂ ਤੋਂ ਸੁੱਤੇ ਪਏ ਸਮਾਜ ਜੋ ਪਿਛੜਿਆ, ਦੱਬੇ ਕੁੱਚਲੇ, ਲਾਚਾਰ ਅਤੇ  ਬੇਵੱਸ ਸਮਾਜ ਸੀ। ਉਹਨਾਂ ਨੂੰ ਸਵੈਮਾਣ ਅਤੇ ਅਣਖ ਨਾਲ ਜਿਉਣਾ ਵੀ ਸਿਖਾਇਆ। ਉਹਨਾਂ ਦੇ ਸੰਘਰਸ਼ ਅਤੇ ਉਹਨਾਂ ਦੇ ਤਿਆਗਮਈ ਜੀਵਨ ਦੀਆਂ ਅਨੇਕਾਂ ਹੀ ਕਹਾਣੀਆਂ ਹਨ। ਜਿਨ੍ਹਾਂ ਨੂੰ ਸਾਡੀਆਂ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਹਮੇਸ਼ਾਂ ਯਾਦ ਰੱਖਿਆ ਜਾਵੇਗਾ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਸੋਚ ਨੂੰ ਪੜ੍ਹ ਕੇ ਸਾਡੇ ਸਮਾਜ ਦੇ ਲੋਕ ਇਸ ਤਰ੍ਹਾਂ ਦੇ ਸਘੰਰਸ਼ ਕਰਨ ਦੀ ਪ੍ਰੇਰਨਾ ਲੈਂਦੇ ਰਹਿਣਗੇ।
ਇੱਕ‌ ਵਾਰੀ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਉਸ ਸਮੇਂ ਦੇ ਭਾਰਤ ਦੇ ਰਾਸ਼ਟਰਪਤੀ ਸ੍ਰੀ ਕੇ.ਆਰ.ਨਾਰਾਇਣਨ ਨੂੰ ਮਿਲਣ ਲਈ ਗਏ ਸਨ। ਮਿਲਣ‌‌ ਤੋਂ ਬਾਅਦ ਜਦੋਂ ਸਾਹਿਬ ਜਾਣ ਲੱਗੇ ਤਾਂ ਸ੍ਰੀ ਕੇ ਆਰ ਨਾਰਾਇਣਨ ਸਾਹਿਬ ਉਹਨਾਂ ਦੇ ਨਾਲ ਉੱਠਕੇ ਤੁਰ ਪਏ ਕਿ ਚੱਲੋ ਕਾਂਸ਼ੀ ਰਾਮ ਜੀ ਮੈਂ ਆਪ ਕੋ ਗੇਟ ਤੱਕ ਛੋਡ ਆਤਾ ਹੂੰ। ਮਾਨਿਆਵਰ ਸਾਹਿਬ ਕਹਿਣ ਲੱਗੇ ਕਿ ਸਾਹਿਬ ਜੀ ਮੈਂ ਚਲਾ ਜਾਤਾ ਹੂੰ ਆਪ ਆਪਣਾ‌ ਕਾਮ ਕੀਜੀਏ, ਜਦੋਂ ਰਾਸ਼ਟਰਪਤੀ ਜੀ ਨਾ ਮੰਨੇ ਤਾਂ ਸਾਹਿਬ ਨੇ ਫਿਰ ਕਿਹਾ ਕਿ ਸਾਹਿਬ ਜੀ ਠੀਕ ਨਹੀਂ ਹੈ। ਇਹ ਪ੍ਰੋਟੋਕਾਲ ਵੀ ਹੈ। ਆਪ ਇਸ ਪ੍ਰੋਟੋਕਾਲ ਕੋ ਮੱਤ ਤੋੜੀਏ ਤਾਂ ਉਹਨਾਂ ਦਾ ਇੱਕ ਦਮ ਸਟਿਕ ਜੁਵਾਬ ਸੀ ਕਿ ਮੇਰੇ ਵਰਗੇ ਰਾਸ਼ਟਰਪਤੀ ਤੇ ਬਹੁਤ ਆਉਣਗੇ ਪਰ ਕਾਂਸ਼ੀ ਰਾਮ ਸਾਹਿਬ  ਦੁਬਾਰਾ ਕੋਈ ਨਹੀਂ ਆ ਸਕਦਾ ਹੈ। ਸਾਹਿਬ ਨੂੰ ਗੇਟ ਤੱਕ ਛੱਡ ਕੇ ਚੱਲੇ ਗਏ ਸਨ।
ਯੁੱਗ ਪਲਟਾਊ ਬਹੁਜਨ ਮਹਾਂ ਨਾਇਕ ਅਤੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਜੋ ਦੇਣ‌‌ ਸਾਡੇ ਸਮਾਜ ਨੂੰ ਦਿੱਤੀ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਤੋਂ ਬਾਅਦ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਉਹਨਾਂ ਦੀ ਜ਼ਿੰਮੇਵਾਰੀ ਸੰਭਾਲਣ ਦਾ ਉਪਰਾਲਾ ਕੀਤਾ ਹੈ।
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ – ਪੰਮੀ‌ ਲਾਲੋ ਮਜਾਰਾ-ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ
ਪੇਸ਼ ਕਰਤਾ: ਇੰਜੀਨੀਅਰ ਤੇਜਪਾਲ ਸਿੰਘ – 94177-94756

Leave a Reply

Your email address will not be published. Required fields are marked *