www.sursaanjh.com > Uncategorized > ਗਾਂਧੀਵਾਦ ਅਤੇ ਅੰਬੇਡਕਰਵਾਦ ਦਾ ਆਪਿਸ ਵਿੱਚ 36 ਦਾ ਅੰਕੜਾ ਹੈ/ ਇੰਜੀਨੀਅਰ ਤੇਜਪਾਲ ਸਿੰਘ

ਗਾਂਧੀਵਾਦ ਅਤੇ ਅੰਬੇਡਕਰਵਾਦ ਦਾ ਆਪਿਸ ਵਿੱਚ 36 ਦਾ ਅੰਕੜਾ ਹੈ/ ਇੰਜੀਨੀਅਰ ਤੇਜਪਾਲ ਸਿੰਘ

ਗਾਂਧੀਵਾਦ ਅਤੇ ਅੰਬੇਡਕਰਵਾਦ ਦਾ ਆਪਿਸ ਵਿੱਚ 36 ਦਾ ਅੰਕੜਾ ਹੈ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸਘੰਰਸ ਭਰੀ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 21 ਅਗਸਤ:
ਅੱਜ ਕੱਲ ਅੰਬੇਡਕਰਵਾਦ ਦੇ ਘੋਰ ਵਿਰੋਧੀ ਤੇ ਢੌਂਗੀ ਗਾਂਧੀਵਾਦੀਆਂ ਨੇ ਵੀ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਦੀ ਜੈਯੰਤੀ ਮਨਾਉਣੀ ਸ਼ੁਰੂ ਕਰ ਦਿੱਤੀ ਹੈ।ਇਹ ਸਭ ਧੋਖਾ ਦੇਣ ਲਈ ਹੋ ਰਿਹਾ ਹੈ। ਸਾਨੂੰ ਇਸ ਤਰ੍ਹਾਂ ਦੇ ਧੋਖੇਬਾਜ਼ਾਂ ਤੋਂ ਬੜਾ ਹੀ ਸਾਵਧਾਨ ਰਹਿਣਾ ਹੋਵੇਗਾ। ਕਿਉਂਕਿ ਗਾਂਧੀਵਾਦ ਤੇ ਅੰਬੇਡਕਰਵਾਦ ਦਾ ਆਪਸ ਵਿੱਚ 36 ਦਾ ਅੰਕੜਾ ਹੈ ਅਤੇ ਇਹ ਗੱਲ ਪੂਰੀ ਦੁਨੀਆਂ ਜਾਣਦੀ ਹੈ। ਇਹ ਵਿਵਸਥਾ ਜਿਵੇਂ ਚੱਲ ਰਹੀ ਹੈ, ਗਾਂਧੀਵਾਦੀ ਲੋਕ ਇਸ ਨੂੰ ਉਸੇ ਢੰਗ ਨਾਲ ਬਰਕਰਾਰ ਰੱਖਣਾ ਚਾਹੁੰਦੇ ਹਨ ਜਦੋਂਕਿ ਅੰਬੇਡਕਰਵਾਦ ਸਮਾਜਿਕ ਪ੍ਰੀਵਰਤਨ ਚਾਹੁੰਦਾ ਹੈ।
ਇਹੀ ਚਾਹਤ ਸਾਡੇ ਸੰਵਿਧਾਨ ਦੀ ਹੈ। ਸਾਹਿਬ ਨੇ 26 ਜਨਵਰੀ 1950 ਨੂੰ ਬਾਬਾ ਸਾਹਿਬ ਦੇ ਕਥਨ ਦਾ ਵਰਨਣ ਕਰਦਿਆਂ ਕਿਹਾ ਕਿ ਅੱਜ ਤੋਂ ਸਾਨੂੰ ਰਾਜਨੀਤਕ ਸਮਾਨਤਾ ਤਾਂ ਭਾਵੇਂ ਮਿਲ ਗਈ ਹੈ, ਪ੍ਰੰਤੂ ਆਰਥਿਕ ਸਮਾਨਤਾ ਦੇ ਮੁਕਾਬਲੇ ਇਹ ਰਾਜਨੀਤਕ ਸਮਾਨਤਾ ਬੇਅਰਥ ਹੀ ਸਾਬਿਤ ਹੋਵੇਗੀ। ਅੱਜ ਬਾਬਾ ਸਾਹਿਬ ਦੀ ਇੱਕ ਇੱਕ ਗੱਲ ਕਹੀ ਹੋਈ ਸੱਚ ਸਾਬਤ ਹੋ ਰਹੀ ਹੈ। ਅਮੀਰਾਂ ਦੇ ਨੋਟਾਂ ਨਾਲ ਗਰੀਬਾਂ ਦੇ ਵੋਟਾਂ ਨਾਲ ਖੇਲ ਖੇਲਿਆ ਜਾ ਰਿਹਾ ਹੈ ਜਿਹਨਾਂ ਦੇ 100 ਵਿੱਚੋ 85 ਵੋਟ ਹਨ, ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨੀ ਜਾ ਰਹੀ। 15% ਵੋਟ ਵਾਲਿਆਂ ਦਾ ਰਾਜ ਭਾਗ, ਸ਼ਾਸਨ ਪ੍ਰਸ਼ਾਸਨ ਸੱਭ ਕੁੱਝ ਚੱਲ ਰਿਹਾ ਹੈ, ਉਹਨਾਂ ਦਾ ਹੀ  ਹਰ ਪਾਸੇ ਦਬਦੱਬਾ ਹੈ।
ਹਾਲੇ ਤਾਂ ਸਿਰਫ 22.5% ਨੂੰ ਰਿਜ਼ਰਵੇਸ਼ਨ ਦੇਣ ਬਾਰੇ ਹੀ ਮੂੰਹ ਖੋਲ੍ਹਿਆ ਹੈ ਅਤੇ ਹੁਣ ਅਸੀਂ ਉਹਨਾਂ ਤੋਂ 52% ਰਿਜਰਵੇਸ਼ਨ ਦੇਣ ਵਾਸਤੇ ਮੂੰਹ ਖੁਲਵਾਇਆ ਹੈ, 22 ਤੋਂ 52% ਅਤੇ 52% ਤੋਂ 85% ਦੀ‌‌ ਸਾਡੀ ਮੰਗ ਹੁਣ, ਸਰਕਾਰ ਨੂੰ ਮੰਨਣੀ‌ ਹੀ ਪਵੇਗੀ। ਲੇਕਿਨ ਇੱਕ ਗੱਲ ਸਾਨੂੰ ਹੋਰ ਵੀ ਯਾਦ ਰੱਖਣੀ‌ ਪਵੇਗੀ ਕਿ ਖੋਹੇ ਗਏ ਅਧਿਕਾਰ ਸਾਨੂੰ ਉਦੋਂ ਹੀ ਮਿਲਣਗੇ ਜਦੋਂ 85% ਵਾਲੇ ਇੱਕ ਪਲੇਟਫਾਰਮ ਉਤੇ ਇੱਕਠੇ ਹੋਣ ਦਾ ਤਹੱਈਆ ਕਰ ਲੈਣਗੇ। ਉਸ ਮਹਾਨ ਰਸਾਇਣਕ ਵਿਗਿਆਨੀ ਨੂੰ ਰਾਜਨੀਤੀ ਦੇ ਐਨੇ ਕੁ ਦਾਅ ਪੇਚ ਆਉਂਦੇ ਸਨ ਕਿ ਉਹਨਾਂ ਨੇ ਜਿਸ ਰਾਜ ਨੇਤਾ ਨੂੰ ਚਾਹਿਆ, ਉਸਨੂੰ ਤਖ਼ਤ ਤੋਂ ਉਤਾਰ ਕੇ ਰੋੜ ਉਤੇ ਲੈ ਕੇ ਆਏ। ਜਿਹੜੇ ਆਪਣੇ ਆਪ ਨੂੰ ਰਾਜਨੀਤੀ ਦੇ ਬਾਦਸ਼ਾਹ ਸਮਝਦੇ ਸੀ, ਉਹਨਾਂ ਨੂੰ ਇੱਕ ਹੀ ਰਾਤ ਵਿੱਚ ਤਖ਼ਤ ਤੋਂ ਹੇਠਾਂ ਉਤਾਰ ਕੇ ਕਾਂਸ਼ੀ ਰਾਮ ਸਾਹਿਬ ਨੇ ਸਾਰੀ ਦੁਨੀਆਂ ਵਿੱਚ ਆਪਣੇ ਨਾਂਮ ਦਾ ਲੋਹਾ ਮੰਨਵਾਇਆ।
ਸਾਹਿਬ ਅਕਸਰ ਇੱਕ ਗੱਲ ਹੋਰ ਕਰਦੇ ਸਨ ਕਿ ਪਹਿਲੇ ਲੋਕ ਆਪਕਾ ਮੁਜਾਕ ਉਡਾਏਗੇ।ਫਿਰ ਉਹੀ ਲੋਕ ਆਪਕਾ ਸਾਥ ਵੀ ਛੋੜੇਗੇ, ਫਿਰ ਉਹੀ ਲੋਕ ਆਪਕਾ ਵਿਰੋਧ ਵੀ ਕਰਨਗੇ। ਲੇਕਿਨ ਜਦੋਂ ਤੁਸੀਂ ਆਪਣੇ ਕੰਮ ਨੂੰ ਇਮਾਨਦਾਰੀ,ਲਗਨ, ਹਿੰਮਤ ਅਤੇ ਮਿਹਨਤ ਨਾਲ ਕਰਨ ਵਿੱਚ ਕਾਮਯਾਬ ਹੋ ਗਏ ਤਾਂ ਦੂਸਰੇ ਲੋਕ ਤੁਹਾਨੂੰ ਸੈਲਿਊਟ ਕਰਨਗੇ ਤੇ ਫਿਰ ਵਹੀਂ ਲੋਕ ਆਪਕੇ ਵਾਰੇ ਮੈਂ ਬਹੁਤ ਹੀ ਅਦਬ ਨਾਲ ਕਹਿਣਗੇ ਕਿ ਹਮ ਤੋ ਪਹਿਲੇ ਸੇ ਹੀ ਜਾਨਤੇ ਥੇ ਕਿ ਇਹ ਜ਼ਿੰਦਗੀ ਮੇਂ ਬਹੁਤ ਕੁੱਛ ਬੜਾ ਕਰੇਂਗੇ।
ਗ਼ਜ਼ਬ ਦੀ ਦੂਰ ਦ੍ਰਿਸ਼ਟੀ ਦਾ ਮਾਲਿਕ, ਵੀਹਵੀਂ ਸਦੀ ਦਾ ਮਹਾਨ ਸਮਾਜ ਸੁਧਾਰਕ, ਰਾਜਨੀਤੀ ਦੇ ਖੇਤਰ ਵਿੱਚ ਦਾਅ ਪੇਚਾਂ ਦਾ ਮਾਹਿਰ, ਇਸ ਮੁਲਕ ਦੀਆਂ ਸਾਰੀਆਂ ਬ੍ਰਾਹਮਣਵਾਦੀ ਪਾਰਟੀਆਂ ਦਾ  ਤਾਪਮਾਨ ਆਪਣੇ ਹਿਸਾਬ ਕਿਤਾਬ ਮੁਤਾਬਿਕ ਘਟਾਉਣ ਤੇ ਵਧਾਉਣ ਦਾ ਮਾਦਾ ਰੱਖਣ ਵਾਲਾ ਬਹੁਜਨ ਮਰਦ ਸੂਰਮਾ ਤੇ ਬ੍ਰਿਟਿਸ ਮੂਲ  ਦੇ ਬੀ.ਬੀ.ਸੀ. ਪੱਤਰਕਾਰ ਮਾਰਕ ਤੁਲੀ ਨੂੰ ਅਗਿਆਨੀ ਦਾ ਖਿਤਾਬ ਦੇਣ ਵਾਲਾ।
ਅਗਰ ਅਸੀਂ ਜਾਨਵਰਾਂ ਤੋਂ ਇਨਸਾਨ ਬਣਨਾ ਹੈ, ਤਾਂ ਬਹੁਜਨ ਸਮਾਜ ਦੇ ਲੋਕਾਂ ਨੂੰ ਹਰ ਹਾਲਤ ਵਿੱਚ ਇਸ ਦੇਸ਼ ਦੀ ਸੱਤ੍ਹਾ ਨੂੰ ਆਪਣੇ ਹੱਥਾਂ ਵਿੱਚ ਲੈਣਾ ਹੋਵੇਗਾ -ਸਾਹਿਬ ਕਾਂਸ਼ੀ ਰਾਮ।
ਜੁੱਗ ਪਲਟਾਊ ਬਹੁਜਨ  ਮਹਾਂਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ।
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ । ਪੰਮੀ ਲਾਲੋ ਮਜਾਰਾ-ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ।
ਪੇਸ਼ ਕਰਤਾ: ਇੰਜੀਨੀਅਰ ਤੇਜਪਾਲ ਸਿੰਘ, Er. Tejpal Singh-94177-94756, ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00478

Leave a Reply

Your email address will not be published. Required fields are marked *