www.sursaanjh.com > ਸਾਹਿਤ > ਸ਼ਰਦ ਪਵਾਰ ਨੂੰ ਬਾਹਰ ਬੈਠਾ ਕੇ ਰੱਖੋ, ਕਿਉਂਕਿ ਇਹ ਵੀ ਤਾਂ ਮਹਾਂਰਾਸ਼ਟਰ ਵਿੱਚ ਮੇਰੇ ਸਮਾਜ ਦੇ ਲੋਕਾਂ ਨੂੰ ਏਦਾਂ ਹੀ ਬਾਹਰ ਬਿਠਾਕੇ ਰੱਖਦਾ ਹੈ

ਸ਼ਰਦ ਪਵਾਰ ਨੂੰ ਬਾਹਰ ਬੈਠਾ ਕੇ ਰੱਖੋ, ਕਿਉਂਕਿ ਇਹ ਵੀ ਤਾਂ ਮਹਾਂਰਾਸ਼ਟਰ ਵਿੱਚ ਮੇਰੇ ਸਮਾਜ ਦੇ ਲੋਕਾਂ ਨੂੰ ਏਦਾਂ ਹੀ ਬਾਹਰ ਬਿਠਾਕੇ ਰੱਖਦਾ ਹੈ

ਸ਼ਰਦ ਪਵਾਰ ਨੂੰ ਬਾਹਰ ਬੈਠਾ ਕੇ ਰੱਖੋ, ਕਿਉਂਕਿ ਇਹ ਵੀ ਤਾਂ ਮਹਾਂਰਾਸ਼ਟਰ ਵਿੱਚ ਮੇਰੇ ਸਮਾਜ ਦੇ ਲੋਕਾਂ ਨੂੰ ਏਦਾਂ ਹੀ ਬਾਹਰ ਬਿਠਾਕੇ ਰੱਖਦਾ ਹੈ
ਬਹੁਜਨ ਮਹਾਂ ਨਾਇਕ, ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਸਘੰਰਸ ਭਰੀ ਅਤੇ ਤਿਆਗ ਭਰੀ ਜ਼ਿੰਦਗੀ ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 23 ਅਗਸਤ:
ਇਹ ਘਟਨਾ ਸੰਨ 1990‌ ਦੀ ਹੈ। ਪੂਨਾ (ਮਹਾਂਰਾਸ਼ਟਰ) ਦੇ ਦੋ ਲੜਕੇ ਉਮਰ ਮਹਿਜ਼ 20-20 ਕੁ ਸਾਲ ਹੀ ਸੀ, ‌ਸਾਹਿਬ ਨੂੰ ਮਿਲਣ ਲਈ ਦਿੱਲੀ ਕਰੋਲ ਬਾਗ ਸਥਿਤ ਬਾਮਸੇਫ ਦੇ ਦਫ਼ਤਰ ਜਾ ਪਹੁੰਚੇ। ਸਾਹਿਬ ਨੇ ਬਾਹਰ ਖੜ੍ਹੇ ਸ਼ਖਸ ਨੂੰ ਸੁਨੇਹਾ ਦਿੱਤਾ ਕਿ ਇਨ੍ਹਾਂ ਬੱਚਿਆਂ ਨੂੰ ਸਭ ਤੋਂ ਪਹਿਲਾਂ ਅੰਦਰ ਭੇਜੋ। ਬੱਚੇ ਅੰਦਰ ਆਏ ਤੇ ਸਾਹਿਬ ਨੇ ਉਨ੍ਹਾਂ ਬੱਚਿਆਂ ਨੂੰ ਬੁਹੁਤ ਪਿਆਰ-ਸਤਿਕਾਰ ਸਹਿਤ ਬਹੁਤ ਹੀ ਸ਼ਾਂਤ ਸੁਭਾਅ ਦੇ ਨਾਲ ਗੱਲਬਾਤ ਸ਼ੁਰੂ ਕੀਤੀ ਹੀ ਸੀ‌ ਕਿ ਇੰਨੇ ਨੂੰ ਕਾਂਗਰਸ ਦਾ ਚੋਟੀ ਦਾ ਨੇਤਾ ਦਿਗਵਿਜੇ, ਸਾਹਿਬ ਨੂੰ ਮਿਲਣ ਪਹੁੰਚ ਗਿਆ। ਸਾਹਿਬ ਨੇ ਕਿਹਾ ਕਿ ਇਸ ਨੂੰ ਇੱਕ ਘੰਟਾ ਬਾਹਰ ਬਿਠਾ ਕੇ ਰੱਖੋ। ਮੈਂ ਬੱਚਿਆਂ ਨਾਲ ਕਿਸੇ ਬਹੁਤ ਹੀ ਜ਼ਰੂਰੀ ਵਿਸ਼ੇਸ਼ (ਗੰਭੀਰ) ਵਿਸ਼ੇ ਉਤੇ ਗੱਲ ਕਰ ਰਿਹਾ ਹਾਂ।
ਜਦੋਂ ਕਿ ਅਸਲ ਵਿੱਚ ਅਜਿਹਾ ਕੁੱਝ ਵੀ ਨਹੀਂ ਸੀ, ਕਿਉਂਕਿ ਬੱਚਿਆਂ ਨੇ ਕਿਸੇ ਗੰਭੀਰ ਵਿਸ਼ੇ ‘ਤੇ ਕੀ ਗੱਲ ਕਰਨੀ ਸੀ? ਜਦੋਂ ਇੱਕ ਘੰਟਾ ਗੁਜ਼ਰਿਆ ਤਾਂ ਦਿਗਵਿਜੇ ਨੇ ਬਾਹਰ ਖੜ੍ਹੇ ਸ਼ਖਸ ਦੇ ਰਾਹੀਂ ਫਿਰ ਸਾਹਿਬ ਨੂੰ ਮਿਲਣ ਲਈ ਅੰਦਰ ਸੁਨੇਹਾ ਭੇਜਿਆ ਤਾਂ ਸਾਹਿਬ ਨੇ ਉਸ ਸ਼ਖਸ ਨੂੰ ਸਖ਼ਤ ਲਹਿਜੇ ਵਿੱਚ ਬੋਲਦਿਆਂ ਕਿਹਾ ਕਿ ਤੈਨੂੰ ਪਤਾ ਨਹੀਂ ਹੈ ਕਿ ਮੈਂ ਅੰਦਰ ਕਿਸੇ ਵਿਸ਼ੇਸ਼ ਗੰਭੀਰ ਮਸਲੇ ਉਤੇ ਵਿਚਾਰ ਵਟਾਂਦਰਾ ਕਰ ਰਿਹਾਂ ਹਾਂ। ਇਸਨੂੰ ਇੱਕ ਘੰਟਾ ਹਾਲੇ ਹੋਰ ਬਾਹਰ ਬਿਠਾਕੇ ਰੱਖੋ। ਅੰਦਰੋਂ- ਅੰਦਰੀਂ ਬੱਚਿਆਂ ਦੇ ਮਨਾਂ ਵਿੱਚ ਵੀ ਘਬਰਾਹਟ ਜਿਹੀ ਹੋਣੀ ਸੁਭਾਵਿਕ ਸੀ ਕਿ ਆਖਿਰ ਇਹ ਮਾਜਰਾ ਕੀ ਹੈ? ਇੰਨਾ ਵੱਡਾ‌ ਕਾਂਗਰਸ ਦਾ ਨੇਤਾ ਮਿਲਣ ਲਈ ਆ ਕੇ ਬਾਹਰ ਬੈਠਾ ਹੈ। ਫਿਰ ਸਾਹਿਬ ਉਸ ਨੇਤਾ ਨੂੰ ਮਿਲਣ ਲਈ ਸਮਾਂ ਕਿਉਂ ਨਹੀਂ ਦੇ ਰਹੇ? ਜਦੋਂ ਕਿ ਸਾਡੇ ਅਤੇ ਸਾਹਿਬ ਦਰਮਿਆਨ ਕੋਈ ਖਾਸ ਗੱਲ ਬਾਤ ਵੀ ਨਹੀਂ ਸੀ ਹੋ ਰਹੀ।
ਜਦੋਂ 2 ਘੰਟੇ ਦਾ ਸਮਾਂ ਗੁਜ਼ਰਿਆ ਤਾਂ ਦਿਗਵਿਜੇ ਨੇ ਫਿਰ ਮਿਲਣ ਲਈ ਉਸੇ ਸ਼ਖਸ ਕੋਲ ਸੁਨੇਹਾ ਭੇਜਿਆ ਤਾਂ ਸਾਹਿਬ ਦਾ ਜਵਾਬ ਸੀ ਕਿ ਇਸ ਨੂੰ ਕੁੱਝ ਚਿਰ ਹੋਰ ਬਾਹਰ ਬਿਠਾਕੇ ਰੱਖੋ। ਜੇਕਰ ਇਹ ਬਾਹਰ ਖੜ੍ਹ ਕੇ ਮੇਰਾ ਕੁੱਝ ਸਮਾਂ ਹੋਰ ਇੰਤਜ਼ਾਰ ਕਰ ਲਵੇਗਾ ਤਾਂ  ਫਿਰ ਕਿਹੜਾ ਅਸਮਾਨ ਸਿਰ ਤੇ ਡਿੱਗ ਪਵੇਗਾ? ਇਹਨਾਂ ਲੋਕਾਂ ਨੇ ਵੀ ਤਾਂ ਮੇਰੇ ਸਮਾਜ ਨੂੰ ਹਜ਼ਾਰਾਂ ਸਾਲਾਂ ਤੋਂ ਬਾਹਰ ਬੈਠਾ ਕੇ ਰੱਖਿਆ ਹੋਇਆ ਹੈ। ਨਾ ਸਾਡੇ ਲੋਕਾਂ ਨੂੰ ਅੰਦਰ ਬੁਲਾਇਆ ਤੇ ਨਾ ਹੀ ਸਾਡੇ ਸਮਾਜ ਦਾ ਅੰਦਰ ਬੁਲਾ ਕੇ ਕੋਈ ਦੁੱਖ ਦਰਦ ਸੁਣਿਆਂ ਹੈ। ਜ਼ਰਾ ਇਨ੍ਹਾਂ ਲੋਕਾਂ ਨੂੰ ਵੀ ਪਤਾ ਲੱਗੇ ਕਿ ਬਾਹਰ ਬੈਠ ਕੇ ਭੁੱਖਣ-ਭਾਣੇ ਇੰਤਜ਼ਾਰ ਕਰਨ ਦਾ ਮਤਲਬ ਕੀ ਹੁੰਦਾ ਹੈ ?
ਪੂਨਾ ਤੋਂ ਆਏ ਬੱਚਿਆਂ ਨੇ ਵਾਪਿਸ ਜਾ ਕੇ ਉਪਰੋਕਤ ਕਿੱਸਾ ਹੂ-ਬ-ਹੂ ਐਨ.ਕੇ ਘੋਰਪੁੜੇ (ਨਰਾਇਣ ਤੁੱਕਾਰਾਮ ਘੋਰਪੁੜੇ) ਤੇ ਕਾਮਲੇ ਨੂੰ ਸੁਣਾਇਆ ਸੀ।
ਇਸੇ ਤਰ੍ਹਾਂ ਦੀ ਹੀ ਇੱਕ ਹੋਰ ਘਟਨਾ ਜੋ ਕਿ ਸੰਨ 1996 ਦੀ ਹੈ। ਸਾਹਿਬ ਨੂੰ ਮਿਲਣ ਲਈ ਕਰੋਲ ਬਾਗ ਵਿਖੇ ਸ਼ਰਦ ਪਵਾਰ ਪਹੁੰਚਿਆ ਤਾਂ ਸਾਹਿਬ ਦਾ ਜਵਾਬ ਸੀ ਕਿ ਇਸ ਨੂੰ ਇੱਕ ਘੰਟਾ ਬਾਹਰ ਬਿਠਾ ਕੇ ਰੱਖੋ, ਕਿਉਂਕਿ ਮਹਾਂਰਾਸ਼ਟਰ ਵਿੱਚ ਇਹ ਵੀ ਤਾਂ ਮੇਰੇ ਸਮਾਜ ਦੇ ਲੋਕਾਂ ਨੂੰ ਬਾਹਰ ਬੈਠਾ ਕੇ ਰੱਖਦਾ ਹੈ। ਜਦੋਂ ਇੱਕ ਘੰਟਾ ਗੁਜ਼ਰਿਆ ਤਾਂ ਸ਼ਰਦ ਪਵਾਰ ਨੇ ਬਾਹਰ ਖੜ੍ਹੇ ਸ਼ਖਸ ਦੇ ਰਾਹੀਂ ਅੰਦਰ ਸੁਨੇਹਾ ਭੇਜਿਆ ਕਿ “ਹਮ‌‌ ਜਲਦੀ ਮੇਂ ਹੈ, ਹਮ ਜਲਦੀ ਮਿਲਣਾ‌ ਚਾਹਤੇ ਹੈਂ” ਤਾਂ ਅੱਗੋਂ ਸਾਹਿਬ ਦਾ ਜਵਾਬ ਸੀ ਕਿ ਇਸਨੂੰ ਇੱਕ ਘੰਟਾ ਹੋਰ ਬਾਹਰ ਬਿਠਾ ਕੇ ਰੱਖੋ। ਕੁੱਝ ਸਮੇਂ ਬਾਅਦ ਜਦੋਂ ਸ਼ਰਦ ਪਵਾਰ ਦੇ ਸਬਰ ਦਾ ਬੰਨ੍ਹ ਟੁੱਟ (ਜਵਾਬ) ਗਿਆ ਤਾਂ ਉਸਨੇ ਫਿਰ ਬਾਹਰ ਬੈਠੇ ਸ਼ਖਸ ਨੂੰ ਇਹ ਕਹਿ ਕੇ ਸੁਨੇਹਾ ਭੇਜਿਆ ਕਿ ਮੁਝੇ ਬਹੁਤ ਜਲਦੀ ਮਿਲਕੇ ਵਾਪਿਸ ਜਾਣਾ ਹੈ। ਇੰਨਾਂ ਸੁਣਦਿਆਂ ਸਾਰ ਹੀ ਸਾਹਿਬ ਉਠ ਕੇ ਦਰਵਾਜ਼ੇ ਤੱਕ ਆਏ ਤੇ ਸਵਾਲ ਕਰਦਿਆਂ ਕਹਿਣ ਲੱਗੇ ਕਿ ਅਰੈ ਤੂੰ ਕਿਉਂ ਆਇਆ ਹੈ? ਕਿਆ ਤੂੰ ਕਾਂਗਰਸ ਦਾ ਚੀਫ ਹੈ? ਸ਼ਰਦ ਪਵਾਰ ਦਾ ਜਵਾਬ ਸੀ ਕਿ ਸਰ ਜੀ ਨਹੀਂ।
ਤਾਂ ਫਿਰ ਕਾਂਗਰਸ ਦੇ ਚੀਫ ਕੋ ਭੇਜੋ। ਕਿਉਂਕਿ ਮੈਂ ਬਸਪਾ ਕਾ ਚੀਫ ਹੂੰ ਜਹ ਬਾਤ ਆਪ ਕੋ‌ ਅੱਛੀ ਤਰ੍ਹਾਂ ਮਾਲੁਮ ਵੀ ਹੈ। ਤੁਮਾਰੇ ਕੋ ਰਾਜਨੀਤੀ ਕਰਤੇ ਕਿਤਨਾ ਸਮਾਂ ਹੋ‌ ਗਿਆ ਹੈ। ਪਰ ਤੇਰੇ ਕੋ ਜਹ ਬਾਤ ਕਿਉਂ ਸਮਝ ਮੇਂ ਨਹੀਂ ਆਈ ਹੈ ਕਿ ਏਕ‌ ਚੀਫ‌ ਦੂਸਰੇ ਚੀਫ ਸੇ ਬਾਤ ਕਰਤਾ ਹੀ ਅੱਛਾ ਲੱਗਤਾ ਹੈ। ਤੁਮ‌ ਜਾਓ, ਜਾਕਰ ਆਪਣੇ ਸੀਤਾ ਰਾਮ ਯੇਚੁਰੀ ਕੋ ਭੇਜੋ।
ਇੰਨਾਂ ਕਹਿ ਕੇ ਸਾਹਿਬ ਨੇ ਸ਼ਰਦ ਪਵਾਰ ਨੂੰ ਦਰਵਾਜ਼ੇ ਦੀ ਸਰਦਲ ਤੋਂ ਹੀ ਵਾਪਿਸ ਮੋੜ ਦਿੱਤਾ। ਸਾਹਿਬ ਦੇ ਪੰਜਾਬ ਦੌਰੇ ਦੌਰਾਨ ਵੀ ਬਹੁਤ ਵਾਰੀ ਏਂਦਾ ਹੀ ਹੋਇਆ, ਜਦੋਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਤੇ ਗੁਰਚਰਨ ਸਿੰਘ ਟੌਹੜਾ ਨੂੰ ਮਿਲਣ ਲਈ ਕਈ ਕਈ ਘੰਟੇ ਚੰਡੀਗੜ੍ਹ ਤੇ ਜਲੰਧਰ ਦਫਤਰ ਦੇ ਬਾਹਰ ਬਿਠਾਈ ਰੱਖਿਆ ਸੀ। ਬਾਬਾ ਸਾਹਿਬ ਨੇ ਕਿਹਾ ਸੀ ਕਿ ਜਿਸ ਦਿਨ ਸਾਡੇ ਸਮਾਜ ਦੇ ਲੋਕਾਂ ਨੂੰ ਆਪਣੀ‌ ਵੋਟ ਦੀ ਕੀਮਤ ਦਾ ਪਤਾ ਲੱਗ ਗਿਆ, ਕਾਂਗਰਸ ਤੋਂ ਵੱਡਾ ਇਸ ਮੁਲਕ ਵਿੱਚ ਤੁਹਾਨੂੰ ਕੋਈ ਭਿਖਾਰੀ ਨਜ਼ਰ ਨਹੀਂ ਆਵੇਗਾ-ਸਾਹਿਬ ਸ੍ਰੀ ਕਾਂਸ਼ੀ ਰਾਮ।
ਜੁੱਗ ਪਲਟਾਊ ਬਹੁਜਨ  ਮਹਾਂਨਾਇਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਇੱਕ ਹੋਰ ਇਤਿਹਾਸਕ ਗੱਲ ਹਮੇਸ਼ਾਂ ਕਹਿੰਦੇ ਹੁੰਦੇ ਸਨ ਕਿ ਤੁਸੀਂ ਲੋਕ ਦੂਜਿਆਂ ਦੇ ਪੈਰਾਂ ਵਿੱਚ ਬੈਠਣ ਤੋਂ ਨਹੀਂ ਹੱਟਦੇ ਹੋ,ਪਰ ਉੱਚ ਜਾਤੀ ਵਾਲੇ ਮੇਰੇ ਚਰਨਾਂ ਵਿੱਚ ਆ ਕੇ ਬੈਠਣਾ ਆਪਣਾ‌ ਧੰਨਭਾਗ ਸਮਝਦੇ ਨੇ।
ਮੈਂ ਕਾਂਸ਼ੀ ਰਾਮ ਬੋਲਦਾਂ ਹਾਂ – ਪੰਮੀ ਲਾਲੋ ਮਜਾਰਾ – ਟੁੱਟੀਆਂ ਚੱਪਲਾਂ ਦੇ ਨਿਸ਼ਾਨਾ ਦਾ ਖੋਜੀ।
ਪੇਸ਼ਕਰਤਾ : ਇੰਜੀਨੀਅਰ ਤੇਜਪਾਲ ਸਿੰਘ Er. Tejpal Singh-94177-94756
*ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00476

Leave a Reply

Your email address will not be published. Required fields are marked *