www.sursaanjh.com > ਚੰਡੀਗੜ੍ਹ/ਹਰਿਆਣਾ > ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਨਵੀਂ ਅਨਾਜ ਮੰਡੀ ਸੈਕਟਰ-39 ਵਿਖੇ 17 ਸਤੰਬਰ ਨੂੰ ਲਗਾਇਆ ਜਾਵੇਗਾ ਨਕਲੀ ਹੱਥਾਂ ਤੇ ਲੱਤਾਂ ਦਾ ਕੈਂਪ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਨਵੀਂ ਅਨਾਜ ਮੰਡੀ ਸੈਕਟਰ-39 ਵਿਖੇ 17 ਸਤੰਬਰ ਨੂੰ ਲਗਾਇਆ ਜਾਵੇਗਾ ਨਕਲੀ ਹੱਥਾਂ ਤੇ ਲੱਤਾਂ ਦਾ ਕੈਂਪ

ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਵੱਲੋਂ ਨਵੀਂ ਅਨਾਜ ਮੰਡੀ ਸੈਕਟਰ-39 ਵਿਖੇ 17 ਸਤੰਬਰ ਨੂੰ ਲਗਾਇਆ ਜਾਵੇਗਾ ਨਕਲੀ ਹੱਥਾਂ ਤੇ ਲੱਤਾਂ ਦਾ ਕੈਂਪ
ਹੱਥਾਂ ਲਈ ਲੱਗੇਗਾ ‘ਏਕ ਹੱਥ ਆਸ ਕਾ’ ਅਤੇ ਪੈਰਾਂ ਲਈ ‘ਏਕ ਕਦਮ ਆਸ ਕਾ’ ਕੈਂਪ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 3 ਸਿਤੰਬਰ
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਚੰਡੀਗੜ੍ਹ ਵੱਲੋਂ ਵੈਲਫੇਅਰ ਟਰੱਸਟ ਦੇ ਸੰਸਥਾਪਕ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ 17 ਸਤੰਬਰ, 2023 ਨੂੰ ਨਵੀਂ ਅਨਾਜ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਇੱਕ ਵਿਸ਼ਾਲ ਬਨਾਵਟੀ ਹੱਥ ਅਤੇ ਲੱਤਾਂ ਦਾ ਮੁਫ਼ਤ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਦੀ ਯਾਦ ਵਿੱਚ ਲਗਾਇਆ ਜਾ ਰਿਹਾ ਹੈ।
ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ ਸੁਨੀਲ ਕਾਂਸਲ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਅਸੀਂ ਬਹੁਤ ਸਾਰੇ ਅਜਿਹੇ ਕੈਂਪ ਲਗਾਏ ਹਨ, ਜਿੱਥੇ ਲਗਭਗ 2000 ਲਾਭਪਾਤਰੀਆਂ ਨੂੰ ਨਕਲੀ ਹੱਥਾਂ ਅਤੇ ਲੱਤਾਂ ਨਾਲ ਫਿੱਟ ਕੀਤਾ ਗਿਆ ਹੈ। ਇਸ ਪਹਿਲਕਦਮੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਕਿਉਂਕਿ ਹੁਣ ਉਹ ਆਪਣੇ ਰੁਟੀਨ ਦੇ ਕੰਮ ਆਸਾਨੀ ਨਾਲ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਨਕਲੀ ਹੱਥਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਲੱਤਾਂ ਵੀ ਆਧੁਨਿਕ ਤਕਨੀਕ ਨਾਲ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਲੋੜਵੰਦ ਲੋਕਾਂ ਨੂੰ ਇਹ ਹੱਥ-ਪੈਰ ਮੁਫ਼ਤ ਪ੍ਰਦਾਨ ਕਰਦਾ ਹੈ।
ਇਸ ਮੌਕੇ ਇਹ ਵੀ ਦੱਸਿਆ ਗਿਆ ਕਿ 10 ਸਾਲ ਤੋਂ ਵੱਧ ਉਮਰ ਦੇ ਬੱਚੇ ਅਤੇ ਬਜ਼ੁਰਗ, ਜਿਨ੍ਹਾਂ ਦਾ ਕਿਸੇ ਦੁਰਘਟਨਾ ਵਿੱਚ ਹੱਥ ਟੁੱਟ ਗਿਆ ਹੈ ਜਾਂ ਕਿਸੇ ਕਾਰਨ ਕੱਟਣਾ ਪਿਆ ਹੈ, ਉਹ ਇਸ ਕੈਂਪ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੂੰ ਹਲਕੇ, ਟਿਕਾਊ ਅਤੇ ਕਾਰਜਸ਼ੀਲ ਨਕਲੀ ਹੱਥ ਫਿੱਟ ਕੀਤੇ ਜਾਣਗੇ। ਅਮਰੀਕਾ ਦੀ ਬਣੀ 400 ਗ੍ਰਾਮ ਵਜ਼ਨ ਵਾਲੀ ਨਕਲੀ ਬਾਂਹ ਨੂੰ ਕੂਹਣੀ ਦੇ ਹੇਠਾਂ ਫਿੱਟ ਕੀਤਾ ਜਾ ਸਕਦਾ ਹੈ। ਇਸਦੀ ਮਦਦ ਨਾਲ, ਲਾਭਪਾਤਰੀ ਰੋਜ਼ਾਨਾ ਦੇ ਵੱਖ-ਵੱਖ ਕੰਮ, ਜਿਵੇਂ ਕਿ ਕੰਪਿਊਟਰ ਕੀਬੋਰਡ ਚਲਾਉਣਾ, ਖਾਣਾ ਖਾਣਾ, ਹਲਕਾ ਭਾਰ ਚੁੱਕਣਾ, ਖੁਦਾਈ ਕਰਨਾ, ਲਿਖਣਾ ਜਾਂ ਘਰੇਲੂ ਗਤੀਵਿਧੀਆਂ ਆਦਿ ਕਰ ਸਕਦੇ ਹਨ।
ਇਸ ਮੌਕੇ ਰੋਟੇਰੀਅਨ ਸੁਨੀਲ ਕਾਂਸਲ, ਪ੍ਰਧਾਨ,  ਰੋਟੇਰੀਅਨ ਵੇਭੂ ਭਟਨਾਗਰ, ਸਕੱਤਰ, ਰੋਟੇਰੀਅਨ ਆਰ.ਐਸ.ਚੀਮਾ, ਰੋਟੇਰੀਅਨ ਆਰ.ਡੀ.ਐਸ.ਰਿਆੜ, ਰੋਟੇਰੀਅਨ ਐਨ.ਐਸ.ਔਲਖ, ਰੋਟੇਰੀਅਨ ਭੁਪਿੰਦਰ ਕਪੂਰ ਅਤੇ ਰੋਟੇਰੀਅਨ ਸੁਖਰਾਜ ਰਿਆੜ ਵੀ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ 5 ਵਜੇ ਸਮਾਪਤ ਹੋਵੇਗਾ। ਕੈਂਪ ਲਈ ਰਜਿਸਟ੍ਰੇਸ਼ਨ ਕਰਵਾਉਣ ਦੇ ਚਾਹਵਾਨ ਵਿਅਕਤੀ ਮੋਬਾਈਲ ਨੰਬਰ 9780812581, 9780812571, 9780812572 ‘ਤੇ ਸੰਪਰਕ ਕਰ ਸਕਦੇ ਹਨ।

Leave a Reply

Your email address will not be published. Required fields are marked *