Breaking
www.sursaanjh.com > ਸਿੱਖਿਆ > ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮਨਮੋਹਨ ਸਿੰਘ ਦਾਊਂ ਨੇ ਸਾਂਝੇ ਕੀਤੇ ਵਿਚਾਰ

ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮਨਮੋਹਨ ਸਿੰਘ ਦਾਊਂ ਨੇ ਸਾਂਝੇ ਕੀਤੇ ਵਿਚਾਰ

ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ, ਛੱਜੂ ਮਾਜਰਾ ਵਿਖੇ ਮਨਮੋਹਨ ਸਿੰਘ ਦਾਊਂ ਨੇ ਸਾਂਝੇ ਕੀਤੇ ਵਿਚਾਰ

ਬਹੁ-ਵਿਧਾਵੀ ਲੇਖਕ ਮਨਮੋਹਨ ਸਿੰਘ ਦਾਊਂ ਨੇ ਆਪਣੀਆਂ ਪੁਸਤਕਾਂ ਸਕੂਲ ਲਾਇਬਰੇਰੀ  ਨੂੰ ਕੀਤੀਆਂ ਭੇਂਟ

ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਗੁਰਮੀਤ ਕੌਰ ਨੇ ਕੀਤਾ ਸਭਨਾ ਦਾ ਧੰਨਵਾਦ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਸਤੰਬਰ:

ਅੱਜ ਸਰਕਾਰੀ ਪ੍ਰਾਇਮਰੀ ਸਕੁਲ, ਛੱਜੂ ਮਾਜਰਾ ਵਿਖੇ ਅਧਿਆਪਕ ਦਿਵਸ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਪਿੰਡ ਦੇ ਪਤਵੰਤੇ, ਔਰਤਾਂ, ਅਧਿਆਪਕ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਮੁੱਖ ਮਹਿਮਾਨ ਵਜੋਂ ਇਲਾਕੇ ਦੇ ਨਾਮਵਰ ਲੇਖਕ ਅਤੇ ਸਾਹਿਤ ਚਿੰਤਕ ਮਨਮੋਹਨ ਸਿੰਘ ਦਾਊਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਅਜੋਕੇ ਸਮਾਜਿਕ ਸੰਦਰਭ ਵਿੱਚ ਬੱਚਿਆਂ ਅਤੇ ਅਧਿਆਪਕਾਂ ਦਾ ਆਪਸੀ ਰਿਸ਼ਤਾ ਨਵੀਆਂ ਪੁਲਾਂਘਾਂ ਵੱਲ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਅਧਿਆਪਕ, ਵਿਦਿਆਰਥੀਆਂ ਨੂੰ ਸਕੂਲ ਵਿੱਚ ਸਖਤੀ ਕਰਕੇ ਪੜ੍ਹਾਉਂਦੇ ਸਨ ਪਰੰਤੂ ਅੱਜ ਪਿਆਰ, ਮੁਹੱਬਤ ਨਾਲ਼ ਬੱਚੇ ਛੇਤੀ ਸਿੱਖ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਆਪਕ ਬੱਚੇ ‘ਤੇ ਥੋੜ੍ਹਂੀ ਸਖਤਾਈ ਕਰਦਾ ਹੈ ਤਾਂ ਇਹ ਉਸ ਦੇ ਭਲੇ ਲਈ ਹੀ ਹੁੰਦੀ ਹੈ। ਉਨ੍ਹਾਂ ਆਪਣੇ ਵੱਲੋਂ ਬੱਚਿਆਂ ਲਈ ਰਚੇ ਸਾਹਿਤ ‘ਤੇ ਵੀ ਚਾਨਣਾ ਪਾਇਆ ਅਤੇ ਢੇਰ ਸਾਰੀਆਂ ਕਿਤਾਬਾਂ ਸਕੂਲ ਦੀ ਲਾਇਬਰੇਰੀ ਲਈ ਭੇਂਟ ਕੀਤੀਆਂ।

ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਗੁਰਮੀਤ ਕੌਰ ਨੇ ਇਸ ਮੌਕੇ ਸ੍ਰੀ ਮਨਮੋਹਨ ਸਿੰਘ ਦਾਊਂ ਦਾ ਧੰਨਵਾਦ ਕਰਨ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਸ੍ਰ. ਕੁਲਦੀਪ ਸਿੰਘ ਸਿੱਧੂ, ਸ੍ਰ. ਕੇਸਰ ਸਿੰਘ, ਲੇਖਕ ਤੇ ਫੋਟੋ ਜਰਨਲਿਸਟ ਇਦਰਜੀਤ ਪਰੇਮੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਕੰਚਨ ਪ੍ਰੀਤ, ਕਰਨ ਕੁਮਾਰ, ਨਵਜੋਤ ਕੌਰ, ਮਨਜੀਤ ਕੌਰ ਅਤੇ ਸੁਨੀਤਾ ਰਾਣੀ ਤੋਂ ਇਲਾਵਾ ਰੇਖਾ ਅਤੇ ਸੰਦੀਪ ਵੀ ਵਿਦਿਆਰਥੀਆਂ ਦੇ ਰੂਬਰੂ ਹੋਏ।

Leave a Reply

Your email address will not be published. Required fields are marked *