www.sursaanjh.com > ਅੰਤਰਰਾਸ਼ਟਰੀ > ਜੋ ਨੇਤਾ ਸਮਾਜ ਦੇ ਕੰਮ ਨਾ ਆਵੇ ਤੇ ਜਾਂ ਦੁੱਖ ਸੁੱਖ ਵਿੱਚ ਸ਼ਾਮਿਲ ਨਾ ਹੋਵੇ, ਅਜਿਹੇ ਨੇਤਾ ਦੇ ਲੋਕ ਜੁੱਤੀਆਂ ਮਾਰਨ

ਜੋ ਨੇਤਾ ਸਮਾਜ ਦੇ ਕੰਮ ਨਾ ਆਵੇ ਤੇ ਜਾਂ ਦੁੱਖ ਸੁੱਖ ਵਿੱਚ ਸ਼ਾਮਿਲ ਨਾ ਹੋਵੇ, ਅਜਿਹੇ ਨੇਤਾ ਦੇ ਲੋਕ ਜੁੱਤੀਆਂ ਮਾਰਨ

ਜੋ ਨੇਤਾ ਸਮਾਜ ਦੇ ਕੰਮ ਨਾ ਆਵੇ ਤੇ ਜਾਂ ਦੁੱਖ ਸੁੱਖ ਵਿੱਚ ਸ਼ਾਮਿਲ ਨਾ ਹੋਵੇ, ਅਜਿਹੇ ਨੇਤਾ ਦੇ ਲੋਕ ਜੁੱਤੀਆਂ ਮਾਰਨ
ਬਹੁਜਨ ਮਹਾਂ ਨਾਇਕ , ਕ੍ਰਾਂਤੀਕਾਰੀ ਅਤੇ ਸਾਇੰਸਦਾਨ ਤੋਂ ਬਣੇ ਸਮਾਜਿਕ ਸਾਇੰਸਦਾਨ ਮਾਨਿਆਵਰ ਸਾਹਿਬ ਸ੍ਰੀ ਕਾਂਸ਼ੀ ਜੀ ਦੀ ਸਘੰਰਸ਼ ਅਤੇ ਤਿਆਗ ਭਰੀ ਜ਼ਿੰਦਗੀ  ਦੀ ਦਾਸਤਾਨ ਨੂੰ ਤੁਹਾਡੇ ਨਾਲ ਸਾਂਝੀ ਕਰਦੇ ਹਾਂ।
ਪਟਿਆਲਾ (ਸੁਰ ਸਾਂਝ ਡਾਟ ਕਾਮ ਬਿਉੂਰੋ), 6 ਸਤੰਬਰ:
9 ਅਪ੍ਰੈਲ 1998 ਨੂੰ ਪਿੰਡ ਮਜਾਰਾ ਡੀਂਗਰੀਆਂ (ਨੇੜੇ ਸੈਲਾ) ਤੇ ਜ਼ਿਲ੍ਹਾ ਹੁਸ਼ਿਆਰਪੁਰ। ਸਾਹਿਬ ਇੱਕ ਚੋਣ ਕੈਂਪੇਨ ਨੂੰ ਸੰਬੋਧਨ ਕਰਨ ਆਏ ਸਨ। ਹੁਸ਼ਿਆਰਪੁਰ ਜ਼ਿਲ੍ਹੇ ਦੇ ਨਾਲ ਸਬੰਧਿਤ ਇੱਕ ਨੇਤਾ ਸਾਹਿਬ ਦੇ ਮੰਚ ਤੇ ਆਉਣ ਤੋਂ ਪਹਿਲਾਂ ਹੀ ਬੋਲ ਕੇ ਰੁੱਖਸਤ ਹੋ ਗਿਆ। ਜਦੋਂ ਸਾਹਿਬ ਮੰਚ ਤੇ ਉਠਕੇ ਬੋਲਣ ਲਈ ਖਲੋਤੇ ਤਾਂ ਉਹਨਾਂ ਨੂੰ ਉਹ ਨੇਤਾ ਮੰਚ ਉਤੇ ਜਦੋਂ ਕਿਸੇ ਪਾਸੇ ਨਾ ਦਿਖਿਆ ਤਾਂ ਸਾਹਿਬ ਨੇ ਗੁੱਸੇ ਵਿੱਚ ਬੋਲਣਾ ਸ਼ੁਰੂ ਕੀਤਾ ਕਿ ਜਿਹੜਾ ਨੇਤਾ ਸਮਾਜ ਨੂੰ ਵਰਤ ਕੇ ਅੱਗੇ ਵੱਧਦਾ ਹੈ ਤੇ ਫਿਰ ਬਦਲੇ ਵਿੱਚ ਸਮਾਜ ਦੇ ਕੰਮ ਨਾ ਆਵੇ ਤੇ ਜਾਂ ਸਮਾਜ ਦੇ ਦੁੱਖਦੇ-ਸੁੱਖਦੇ ਵਿੱਚ ਹਾਜ਼ਰ ਨਾ ਹੋਵੇ, ਲੋਕਾਂ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਨੇਤਾ ਦੇ ਜੁੱਤੀਆਂ ਮਾਰਨ। ਮੈਂ ਆਪਣੇ ਵਰਕਰਾਂ ਨੂੰ ਹੀ ਇਹ ਹਦਾਇਤ ਨਹੀਂ ਕਰਦਾ, ਦੂਸਰੀਆਂ ਪਾਰਟੀਆਂ ਦੇ ਵਰਕਰਾਂ ਨੂੰ ਵੀ ਹਦਾਇਤ ਕਰਦਾਂ ਹਾਂ ਕਿ ਉਹ ਵੀ ਅਜਿਹਾ ਹੀ ਕਰਨ‌। ਸਾਹਿਬ ਨੇ ਅੱਗੇ ਹੋਰ ਜਾਂਦਿਆਂ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਸਰਕਾਰ ਨੇ ਜੋ ਸਰਕਾਰੀ ਗੱਡੀਆਂ ਦਿੱਤੀਆਂ ਹੋਈਆਂ ਹਨ, ਉਹ ਲੋਕਾਂ ਦੇ ਕੰਮਕਾਰ ਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਾਜ਼ਿਰ ਹੋਣ ਲਈ ਹੀ ਹਨ, ਨਾ ਕਿ ਸਹੁਰਿਆਂ ਦੇ ਆਉਣ ਜਾਣ ਲਈ ਦਿੱਤੀਆਂ ਹੋਈਆਂ ਹਨ। ਇਸ ਤੋਂ ਪਹਿਲਾਂ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਸਾਰੇ ਵਿਧਾਇਕਾਂ ਦੀ ਇੱਕ ਜ਼ਰੂਰੀ ਮੀਟਿੰਗ ਬੁਲਾਈ ਸੀ ਤੇ ਉੱਥੇ ਵੀ ਜਦੋਂ ਇਹ ਵਿਧਾਇਕ ਸਮੇਂ ਸਿਰ ਨਾ ਪਹੁੰਚਿਆ ਤਾਂ ਸਾਹਿਬ ਨੇ ਕਮਰੇ ਦਾ ਅੰਦਰੋਂ ਤਾਲਾ ਮਰਵਾ ਦਿੱਤਾ ਸੀ। ਅਖੀਰ ਇਹ ਸ਼ਖ਼ਸ ਬਾਹਰੋਂ ਹੀ ਬੇਰੰਗ ਲਿਫਾਫੇ ਦੀ ਤਰ੍ਹਾਂ ਵਾਪਿਸ ਮੁੜ ਆਇਆ। ਸਾਹਿਬ ਨੇ ਇਸ ਮੌਕੇ ਤੇ ਇਹ ਵੀ ਦੁਹਰਾਉਂਦਿਆਂ ਕਿਹਾ ਸੀ ਕਿ ਮੈਂ ਇਥੇ ਕੋਈ ਭਾਸ਼ਣ ਕਰਨ ਨਹੀਂ ਆਇਆ। ਮੈਂ ਤਾਂ ਆਪਣੇ ਸਮਾਜ ਦੇ ਸਿੱਧਾ ਰੂ-ਬ-ਰੂ ਹੋਣ ਲਈ ਆਇਆ ਹਾਂ। ਜੇ ਭਾਸ਼ਣ ਸੁਣਨ ਦੀ ਰੀਝ ਹੈ ਤਾਂ ਮੈਨੂੰ ਪਾਰਲੀਮੈਂਟ ਵਿੱਚ ਬੋਲਦਿਆਂ ਸੁਣਿਆ ਕਰੋ। 1992 ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸਨ ਤਾਂ ਇਸ ਸ਼ਖਸ ਨੇ ਧਮਕੀ ਦਿੱਤੀ ਸੀ ਕਿ ਜੇ ਮੈਨੂੰ ਟਿਕਟ ਨਾ ਮਿਲੀ ਤਾਂ ਮੈਂ ਖੁਦਕੁਸ਼ੀ ਕਰਕੇ ਮਰ ਜਾਣਾ ਹੈ।ਉਸ ਵਕਤ ਇਸ ਸ਼ਖਸ ਨੂੰ ਟਿਕਟ ਦਿਵਾਉਣ ਪਿੱਛੇ ਹਰਭਜਨ ਲਾਖਾ ਤੇ ਬਾਬਾ ਰਿੱਖੀ ਰਾਮ ‘ਪੋਸੀ’ ਦੀ ਬਹੁਤ ਵੱਡੀ ਭੂਮਿਕਾ ਰਹੀ ਸੀ।
ਇਸ ਸਮਾਗਮ ਵਿੱਚ ਡਾਕਟਰ ਰਮੇਸ਼ ਲਾਲ ਰੀਹਲਾ, ਕਰਨੈਲ ਰਾਜੂ, ਸਤਨਾਮ ਸਿੰਘ ਪਟਵਾਰੀ, ਸੋਹਣ ਸਿੰਘ ‘ਸੁੰਨੀ’, ਮਲਕੀਅਤ ਸਿੰਘ ‘ਸੁੰਨੀ’, ਆਰ ਪੀ ਸੂਦ ‘ਰੀਹਲਾ’, ਪਰੇਮ ਸਿੰਘ ‘ਮੋਰਾਂਵਾਲੀ’, ਧਰਮਚੰਦ ਬੰਗਾ, ਚਰਨਜੀਤ ਸਿੰਘ ਮਜਾਰਾ, ਕੁੱਲਵਰਨ ਸਿੰਘ ਸਿੱਧੂ, ਰੇਸ਼ਮ ਸਿੰਘ ਪਾਲਦੀ ਤੇ ਬਾਬੂ ਪਿਆਰੇ ਲਾਲ ਖਾਨਪੁਰ ਸ਼ਾਮਿਲ ਸਨ। ਉਸ ਤੋਂ ਬਾਅਦ ਇੱਕ ਵਾਰ ਸਾਹਿਬ ਚੰਡੀਗੜ੍ਹ ਤੋਂ ਆਉਂਦਿਆਂ ਕੁੱਝ ਪਲਾਂ ਲਈ ਮਾਹਿਲਪੁਰ ਦੇ ਰੈਸਟ ਹਾਊਸ ਰੁੱਕੇ ਤਾਂ ਬਾਮਸੇਫ ਦੇ ਇੱਕ ਸਰਗਰਮ ਆਗੂ ਨੇ ਉਸ ਨੇਤਾ ਦਾ ਉਲਾਂਭਾ ਦਿੰਦਿਆਂ ਸਾਹਿਬ ਨੂੰ ਕਿਹਾ ਕਿ ਇਹ ਆਪਣੀ ਮਨਮਰਜ਼ੀ ਬਹੁਤ ਕਰਦਾ ਹੈ ਤਾਂ ਸਾਹਿਬ ਦਾ ਵਿਅੰਗਆਤਮਿਕ ਲਹਿਜੇ ਵਿੱਚ ਜੁਵਾਬ ਸੀ ਕਿ ਇਹ ਮਨ ਮਰਜ਼ੀਆਂ ਕਿਉਂ ਨਾ ਕਰੇ ਬਈ, ਇਹ ਆਪਣੇ ਬਲਬੂਤੇ ਤੇ ਜਿਉਂ ਜਿੱਤਿਆ ਹੋਇਆ ਹੈ।
ਇੱਕ ਮਿਸ਼ਨਰੀ ਸੱਭ ਤੋਂ ਵੱਧ ਵਫ਼ਾਦਾਰ ਹੁੰਦਾ ਹੈ, ਜਦੋਂ ਕਿ ਚਮਚਾ ਘਟੀਆ ਕਿਸਮ ਦਾ ਨੌਕਰ-ਸਾਹਿਬ ਕਾਂਸ਼ੀ ਰਾਮ।
ਜੁੱਗ ਪਲਟਾਊ ਬਹੁਜਨ  ਮਹਾਂ ਨਾਇਕ – ਮੈਂ ਕਾਂਸ਼ੀ ਰਾਮ ਬੋਲਦਾ ਹਾਂ ਭਾਗ -2
ਪੰਮੀ‌ ਲਾਲੋ ਮਜਾਰਾ- ਟੁੱਟੀਆਂ ਚੱਪਲਾਂ ਦੇ ਨਿਸ਼ਾਨਾਂ ਦਾ ਖੋਜੀ।
ਪੇਸ਼ ਕਰਤਾ: ਇੰਜੀਨੀਅਰ ਤੇਜਪਾਲ ਸਿੰਘ-94177-94756, ਮੈਡਮ ਸਤਵੰਤ ਕੌਰ (ਮਿਸ਼ਨਰੀ)-97811-00478

Leave a Reply

Your email address will not be published. Required fields are marked *