www.sursaanjh.com > ਸਾਹਿਤ > ਗਾਇਕ ਜਸਮੇਰ ਮੀਆਂਪੁਰੀ ਦੇ ਗੀਤ “ਨਾਗ ਤੋਂ ਮੈਂ ਬਚ ਗਈ” ਦਾ ਟੀਜ਼ਰ ਹੋਇਆ ਰਿਲੀਜ਼ 

ਗਾਇਕ ਜਸਮੇਰ ਮੀਆਂਪੁਰੀ ਦੇ ਗੀਤ “ਨਾਗ ਤੋਂ ਮੈਂ ਬਚ ਗਈ” ਦਾ ਟੀਜ਼ਰ ਹੋਇਆ ਰਿਲੀਜ਼ 

ਗਾਇਕ ਜਸਮੇਰ ਮੀਆਂਪੁਰੀ ਦੇ ਗੀਤ “ਨਾਗ ਤੋਂ ਮੈਂ ਬਚ ਗਈ” ਦਾ ਟੀਜ਼ਰ ਹੋਇਆ ਰਿਲੀਜ਼ 
ਇਹ ਗੀਤ ਸੱਲ੍ਹ ਸਟੂਡੀਓਜ਼ ਵੱਲੋਂ ਵੱਖ ਵੱਖ ਸੋਸ਼ਲ ਸਾਇਟਸ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ‘ਤੇ ਰਿਲੀਜ਼
ਵੀਡਿਉ ਨਿਰਦੇਸ਼ਕ ਹਨ ਅਰਸ਼ਪ੍ਰੀਤ ਜਦਕਿ ਡੀਓਪੀ ਹਨ ਸ਼ਾਨ ਅਕਬਰਪੁਰੀ
ਹਰਕੰਵਲ ਕੰਗ ਵੱਲੋਂ ਲਿਖਿਆ ਗਿਆ ਹੈ ਇਹ ਗੀਤ ਤੇ ਸੰਗੀਤਬੱਧ ਕੀਤਾ ਗਿਆ ਹੈ ਨਿਤਿਸ਼ ਰਾਏਮਿਕਸ ਵੱਲੋਂ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 7 ਸਤੰਬਰ:
ਪ੍ਰਸਿੱਧ ਗਾਇਕ ਜਸਮੇਰ ਮੀਆਂਪੁਰੀ ਦੇ ਗੀਤ “ਨਾਗ ਤੋਂ ਮੈਂ ਬਚ ਗਈ” ਦਾ ਟੀਜ਼ਰ ਅੱਜ ਸੋਸ਼ਲ ਸਾਇਟਸ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂ-ਟਿਊਬ ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਗੀਤ ਸੱਲ੍ਹ ਸਟੂਡੀਓਜ਼ ਦੁਆਰਾ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਨੂੰ ਹਰਕੰਵਲ ਕੰਗ ਨੇ ਲਿਖਿਆ ਹੈ ਤੇ ਨਿਤਿਸ਼ ਰਾਏਮਿਕਸ ਨੇ ਇਸ ਗੀਤ ਨੂੰ ਸੰਗੀਤਬਧ ਕੀਤਾ ਹੈ। ਇਸ ਗੀਤ ਦਾ ਵੀਡਿਉ ਨਿਰਦੇਸ਼ਕ ਅਰਸ਼ਪ੍ਰੀਤ ਨੇ ਕੀਤਾ ਹੈ ਜਦਕਿ ਡੀਓਪੀ ਸ਼ਾਨ ਅਕਬਰਪੁਰੀ ਦੀ ਹੈ। ਗ਼ੌਰਤਲਬ ਹੈ ਕਿ ਹੁਣੇ-ਹੁਣੇ ਜਸਮੇਰ ਮੀਆਂਪੁਰੀ ਵੱਲੋਂ ਗਾਇਆ ਸੱਭਿਆਚਾਰਕ ਗੀਤ ‘ਮੌਜ ਰੰਗ’ ਵੀ ਬੜਾ ਹਿੱਟ ਹੋਇਆ ਹੈ। ਇਸ ਗੀਤ ‘ਚ ਪ੍ਰਮੁੱਖ ਅਦਾਕਾਰੀ ਮਨੀਸ਼ਾ ਨੇ ਕੀਤੀ ਹੈ ਅਭੀ ਮੀਆਂਪੁਰੀ ਨੇ ਘੋਸਟ ਰੂਹ ਦਾ ਕਿਰਦਾਰ ਨਿਭਾਇਆ ਹੈ। ਗੀਤ ਲੋਕ ਰੰਗ, ਰਾਂਝਣ, ਸ਼ੌਕੀਨਾ ਸੁਣਕੇ, ਰੰਗਲਾ ਚਰਖ਼ਾ ਅਤੇ ਖੁੰਢ ਚਰਚਾ ਵੀ ਪੰਜਾਬੀ ਸਰੋਤਿਆ ਦੀ ਕਚਹਿਰੀ ਵਿੱਚ ਪ੍ਰਵਾਨ ਚੜ੍ਹੇ ਹਨ।

Leave a Reply

Your email address will not be published. Required fields are marked *