9 ਸਤੰਬਰ, 2023 ਦਿਨ ਸ਼ਨੀਵਾਰ ਨੂੰ ਉੱਘੇ ਕਵੀ ਡਾ. ਅੰਬਰੀਸ਼ ਦਾ ਹੋਵੇਗਾ ਸਨਮਾਨ
ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਟੀਐਸ ਸੈਂਟਰਲ ਸਟੇਟ ਲਾਇਬਰੇਰੀ, ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ਼ ਕਰਵਾਇਆ ਜਾ ਰਿਹਾ ਹੈ ਇਹ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ


ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਗੁਰਪ੍ਰੀਤ, ਸੁਭਾਸ਼ ਭਾਸਕਰ, ਗੁਲ ਚੌਹਾਨ, ਡਾ. ਪ੍ਰਵੀਨ ਕੁਮਰ ਅਤੇ ਬਲੀਜੀਤ
ਮੁੱਖ ਮਹਿਮਾਨ ਹੋਣਗੇ ਡਾ. ਲਖਵਿੰਦਰ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਡਾ. ਯੋਗਰਾਜ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 8 ਸਤੰਬਰ:
ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਟੀਐਸ ਸੈਂਟਰਲ ਸਟੇਟ ਲਾਇਬਰੇਰੀ, ਚੰਡੀਗੜ੍ਹ ਦੇ ਸਾਂਝੇ ਉੱਦਮ ਨਾਲ਼ 9 ਸਤੰਬਰ, 2023 ਦਿਨ ਸ਼ਨੀਵਾਰ ਨੂੰ ਉੱਘੇ ਕਵੀ ਡਾ. ਅੰਬਰੀਸ਼ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇਹ ਸਨਮਾਨ ਸਮਾਰੋਹ ਟੀਐਸ ਸੈਂਟਰਲ ਸਟੇਟ ਲਾਇਬਰੇਰੀ ਚੰਡੀਗੜ੍ਹ ਵਿਖੇ ਹੋਵੇਗਾ।
ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਗੁਰਪ੍ਰੀਤ, ਸੁਭਾਸ਼ ਭਾਸਕਰ, ਗੁਲ ਚੌਹਾਨ, ਡਾ. ਪ੍ਰਵੀਨ ਕੁਮਰ ਅਤੇ ਬਲੀਜੀਤ ਜਦਕਿ ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਜੌਹਲ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਯੋਗਰਾਜ ਸ਼ਾਮਿਲ ਹੋ ਰਹੇ ਹਨ।
ਇਸ ਮੌਕੇ ਇੱਕ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੰਦੀਪ ਜਸਵਾਲ, ਜ਼ਸਨਪ੍ਰੀਤ, ਰਣਧੀਰ, ਜਗਜੀਵਨਮੀਤ, ਡਾ. ਜੱਗਦੀਪ, ਮਹਿੰਦਰ ਸਾਨੀ, ਕਰਨ ਸਹਰ, ਸੁਰਜੀਤ ਸਿੰਘ ਜੀਤ ਅਤੇ ਯਤਿੰਦਰ ਕੌਰ ਮਾਹਲ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ।

