www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਦੀ ਵਿਸ਼ੇਸ਼ ਮੀਟਿੰਗ ਦੌਰਾਨ ਰਜਿਸਟ੍ਰੇਸ਼ਨ ਕਰਾਉਣ ਦਾ ਫੈਸਲਾ

ਸਾਹਿਤਕ ਸੱਥ ਖਰੜ ਦੀ ਵਿਸ਼ੇਸ਼ ਮੀਟਿੰਗ ਦੌਰਾਨ ਰਜਿਸਟ੍ਰੇਸ਼ਨ ਕਰਾਉਣ ਦਾ ਫੈਸਲਾ

ਸਾਹਿਤਕ ਸੱਥ ਖਰੜ ਦੀ ਵਿਸ਼ੇਸ਼ ਮੀਟਿੰਗ ਦੌਰਾਨ ਰਜਿਸਟ੍ਰੇਸ਼ਨ ਕਰਾਉਣ ਦਾ ਫੈਸਲਾ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 12 ਸਤੰਬਰ 2023:
ਸਥਾਨਕ ਖਾਲਸਾ ਸੀ. ਸੈ. ਸਕੂਲ ਵਿਖੇ ਸਾਹਿਤਕ ਸੱਥ ਖਰੜ ਦੀ ਵਿਸ਼ੇਸ਼ ਮੀਟਿੰਗ ਜਸਵਿੰਦਰ ਸਿੰਘ ਕਾਈਨੌਰ ਦੀ ਪ੍ਰਧਾਨਗੀ ਹੇਠ ਹੋਈ।  ਸੱਥ ਵਿੱਚ ਖਾਲੀ ਪਏ ਅਹੁਦਿਆਂ ਬਾਰੇ ਵਿਚਾਰ ਕਰਨ ਉਪਰੰਤ ਸਰਬਸੰਮਤੀ ਨਾਲ ਡਾ∙ ਹਰਨੇਕ ਸਿੰਘ ਕਲੇਰ ਨੂੰ ਸਰਪ੍ਰਸਤ, ਸਰੂਪ ਸਿੰਘ ਸਿਆਲਵੀ ਨੂੰ ਸੀਨੀਅਰ ਮੀਤ ਪ੍ਰਧਾਨ, ਪਵਨਪ੍ਰੀਤ ਵਡਾਲਾ ਨੂੰ ਵਿੱਤ ਸਕੱਤਰ, ਜਸਕੀਰਤ ਸਿੰਘ ਕੁਰਾਲੀ ਨੂੰ ਪ੍ਰੈੱਸ ਸਕੱਤਰ ਅਤੇ ਕਾਰਜਕਾਰਨੀ ਵਿੱਚ ਕੁੱਝ ਹੋਰ ਮੈਂਬਰਾਂ ਦਾ ਵਾਧਾ ਕਰਦੇ ਹੋਏ ਕੇਸਰ ਸਿੰਘ ਇੰਸਪੈਕਟਰ, ਹਾਕਮ ਸਿੰਘ ਨੱਤਿਆਂ ਅਤੇ ਤਰਸੇਮ ਸਿੰਘ ਕਾਲੇਵਾਲ ਨੂੰ ਬਤੌਰ ਕਾਰਜਕਾਰੀ ਮੈਂਬਰ ਬਣਾਇਆ ਗਿਆ। ਲਿਆ ਗਿਆ।
ਇਥੇ ਵਰਨਣਯੋਗ ਹੈ ਕਿ ਇਹ ਸਾਹਿਤਕ ਸੱਥ ਜਨਵਰੀ 2023 ਨੂੰ ਹੋਂਦ ਵਿੱਚ ਆਇਆ ਸੀ। ਇਸ ਇਕੱਤਰਤਾ ਵਿੱਚ ਸਾਹਿਤਕ ਸੱਥ ਨੂੰ ਰਜਿਸਟਰਡ ਕਰਾਉਣ ਦਾ ਫੈਸਲਾ ਲਿਆ ਗਿਆ। ਸੱਥ ਦਾ ਛਪ ਰਿਹਾ ਪਲੇਠਾ ਸਾਂਝਾ ਕਾਵਿ ਸੰਗ੍ਰਹਿ ਬਾਰੇ ਬਾਕੀ ਰਹਿੰਦੇ ਲੇਖਕ ਆਪਣੀਆਂ ਰਚਨਾਵਾਂ ਅਤੇ ਫੀਸ ਅਗਲੀ ਮੀਟਿੰਗ 17 ਸਤੰਬਰ ਨੂੰ ਜ਼ਰੂਰੀ ਲੈ ਕੇ ਆਉਣ। ਇਸ ਤੋਂ ਬਾਅਦ ਕੋਈ ਵੀ ਰਚਨਾ ਨਹੀਂ ਲਈ ਜਾਵੇਗੀ। ਇਸ ਮੀਟਿੰਗ ਵਿਚ ਡਾ. ਹਰਨੇਕ ਸਿੰਘ ਕਲੇਰ, ਸਰੂਪ ਸਿੰਘ ਸਿਆਲਵੀ, ਜਸਵਿੰਦਰ ਸਿੰਘ ਕਾਈਨੌਰ, ਪਿਆਰਾ ਸਿੰਘ ਰਾਹੀ, ਡਾ.ਸੁਦਾਗਰ ਸਿੰਘ ਪਾਲ, ਹਿੱਤ ਅਭਿਲਾਸ਼ੀ, ਗੁਰਸ਼ਰਨ ਸਿੰਘ ਕਾਕਾ, ਸੁਮਿੱਤਰ ਸਿੰਘ ਦੋਸਤ, ਪਵਨਪ੍ਰੀਤ ਸਿੰਘ ਵਡਾਲਾ, ਗੁਰਮੀਤ ਸਿੰਗਲ, ਕੇਸਰ ਸਿੰਘ ਇੰਸਪੈਕਟਰ, ਹਾਕਮ ਸਿੰਘ ਨੱਤਿਆਂ, ਬਲਦੇਵ ਸਿੰਘ ਬੁਰਜਾਂ, ਦਲਬਾਰਾ ਸਿੰਘ ਲਾਂਬਾ, ਖੁਸ਼ੀ ਰਾਮ ਨਤਾਣਾ, ਜਸਕੀਰਤ ਸਿੰਘ ਕੁਰਾਲੀ ਅਤੇ ਤਰਸੇਮ ਸਿੰਘ ਕਾਲੇਵਾਲ ਆਦਿ ਲੇਖਕਾਂ ਨੇ ਭਾਗ ਲਿਆ।
ਪੇਸ਼ਕਸ਼: ਪਿਆਰਾ ਸਿੰਘ ਰਾਹੀ, ਜਨਰਲ ਸਕੱਤਰ।

Leave a Reply

Your email address will not be published. Required fields are marked *