Breaking
www.sursaanjh.com > ਚੰਡੀਗੜ੍ਹ/ਹਰਿਆਣਾ > ਕੱਚੇ ਕਾਮਿਆਂ ਨੂੰ ਪੱਕਿਆਂ ਕਰਵਾਉਣ ਲਈ 23 ਸਤੰਬਰ ਨੂੰ ਵਿਤ ਮੰਤਰੀ ਦੇ ਹਲਕੇ ਚ  ਸੂਬਾ ਪੱਧਰੀ  ਰੈਲੀ ਕਰਨ ਦਾ ਐਲਾਨ

ਕੱਚੇ ਕਾਮਿਆਂ ਨੂੰ ਪੱਕਿਆਂ ਕਰਵਾਉਣ ਲਈ 23 ਸਤੰਬਰ ਨੂੰ ਵਿਤ ਮੰਤਰੀ ਦੇ ਹਲਕੇ ਚ  ਸੂਬਾ ਪੱਧਰੀ  ਰੈਲੀ ਕਰਨ ਦਾ ਐਲਾਨ

ਕੱਚੇ ਕਾਮਿਆਂ ਨੂੰ ਪੱਕਿਆਂ ਕਰਵਾਉਣ ਲਈ 23 ਸਤੰਬਰ ਨੂੰ ਵਿਤ ਮੰਤਰੀ ਦੇ ਹਲਕੇ ਚ ਸੂਬਾ ਪੱਧਰੀ  ਰੈਲੀ ਕਰਨ ਦਾ ਐਲਾਨ
ਚੰਡੀਗੜ੍ਹ 19 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406/22 ਬੀ ਚੰਡੀਗੜ ਨਾਲ ਸੰਬਧਤ ਜੰਗਲਾਤ ਕਾਮਿਆਂ ਦੀ  ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ.ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਸੁਬਾਈ ਵਿਤ ਸੱਕਤਰ ਸਿਵ ਕੁਮਾਰ ਰੋਪੜ ਅਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੌਜਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਜਥੇਬੰਦੀ ਦੀ ਹੋਈ ਅੱਜ ਗੂਗਲ ਮੀਟ ਆਨਲਾਈਨ ਮੀਟਿੰਗ ਰਾਹੀ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਵਲੋਂ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਪੱਕਿਆ ਕਰਨ ਦਾ ਜੋ ਨੋਟੀਫ਼ਿਕੇਸਨ ਕੀਤਾ ਗਿਆ ਉਸ ਨੋਟੀਫ਼ਿਕੇਸਨ ਵਿਚ ਪੰਜਾਬ ਸਰਕਾਰ ਨੇ ਥਹੁਤ ਸਰਤਾ ਲਾਈਆਂ ਹੋਇਆ ਹਨ।
ਰਣਜੀਤ ਗੁਰਦਾਸਪੁਰ, ਬਲਵੀਰ ਤਰਨਤਾਰਨ, ਸਤਨਾਮ ਸੰਗਰੂਰ, ਸੁਖਦੇਵ ਜਲੰਧਰ ,ਸੇਰ ਸਿੰਘ ਸਰਹਿੰਦ, ਅਤੇ ਅਮਨਦੀਪ ਸਿੰਘ ਛੱਤ ਬੀੜ ਨੇ ਪ੍ਰੈਸ ਨੂੰ ਬਿਆਨ ਕਰਦਿਆ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 20/20 ਸਾਲਾਂ ਤੋੰ ਨਿਗੁਣੀਆ ਤਨਖਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਵਿੱਚ ਬਣੀਆਂ ਮੌਕੇ ਦੀਆ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੋਇਆ ਸੀ। ਪੰਜਾਬ ਵਿਚ ਬਦਲਾਅ ਦੇ ਨਾਮ ਬਣੀ ਪੰਜਾਬ ਸਰਕਾਰ ਨੇ ਜਿੱਥੇ  ਕਿਸਾਨ ,ਮਜ਼ਦੂਰ, ਮੁਲਾਜ਼ਮਾਂ ਨੂੰ ਉਮੀਦਾਂ ਸੀ, ਉੱਥੇ ਜੰਗਲਾਤ ਅਤੇ ਜੰਗਲੀ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਵੀ ਸਰਕਾਰ ਤੇ ਉਮੀਦਾਂ ਸੀ ਸਾਨੂੰ ਪੰਜਾਬ ਸਰਕਾਰ ਪੱਕਿਆ ਕਰੇਗੀ।
ਮਲਕੀਤ ਮੁਕਤਸਰ, ਰਵੀ ਕਾਂਤ ਰੋਪੜ , ਸੱਤ ਨਰੈਣ ਮਾਨਸਾ, ਜਸਵਿੰਦਰ ਲਹਿਰਗਾਗਾ, ਬੁੱਟਾ ਲੁਧਿਆਣ ਅਤੇ ਸੁਲੱਖਣ ਸਿੰਘ ਨੇ ਦੱਸਿਆ ਕੀ ਜੰਗਲਾਤ ਅਤੇ ਜੰਗਲੀ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੱਕਿਆ ਕਰਨ ਤੇ ਲੱਗੀਆ ਸਰਤਾ ਜਿਵੇਂ ਕਿ ਡੇਲੀਵੇਜ ਕਲਾਸ ਫੋਰ ਤੇ ਲੱਗੀ ਵਿੱਦਿਅਕ ਯੋਗਤਾ ਸ਼ਰਤ ਅਤੇ ਡੇਲੀਵੇਜ ਕਲਾਸ ਫੋਰ ਦੀ ਉਮਰ 58 ਸਾਲ ਰੱਖੀ ਗਈ ਹੈ ਅਤੇ ਜਿਹੜੇ ਵਰਕਰਾਂ ਦਾ ਕੋਟ ਕੇਸ ਚੱਲ ਰਿਹਾ, ਇਹਨਾ ਵਰਕਰਾਂ ਤੇ ਲੱਗੀਆ ਸ਼ਰਤਾਂ ਨੂੰ ਹਟਵਾਉਣ ਲਈ ਅਤੇ ਬਿੰਨਾ ਸ਼ਰਤ ਪੱਕਿਆ ਕਰਵਾਉਣ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ 1406-22 B ਚੰਡੀਗੜ੍ਹ ਦੇ ਸਹਿਯੋਗ ਅਤੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵਲੋ  ਮਿਤੀ 23 ਸਤੰਬਰ 2023 ਦਿਨ ਸਨੀਵਰ ਨੂੰ ਸਬ ਕੁਮੇਟੀ ਦੇ ਚੇਅਰਮੈਨ ਮਾਨਯੋਗ ਸ੍ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੇ ਹਲਕਾਂ ਦਿੜਬਾ ਵਿਚ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ।

Leave a Reply

Your email address will not be published. Required fields are marked *