ਹਯਾਤ ਸੈਂਟਰਿਕ ਨੇ ਪਹਿਲੀ ਵਰ੍ਹੇਗੰਢ ਦਾ ਜਸ਼ਨ ਮਨਾਇਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ-ਹਰਦੇਵ ਚੌਹਾਨ), 19 ਸਤੰਬਰ:


ਹੋਟਲ ਹਯਾਤ ਸੈਂਟਰਿਕ, ਸੈਕਟਰ 17 ਚੰਡੀਗੜ੍ਹ ਨੇ ਆਪਣੀ ਪਹਿਲੀ ਵਰ੍ਹੇਗੰਢ ਉਤਸ਼ਾਹ ਨਾਲ ਮਨਾਈ। ਜਨਰਲ ਮੈਨੇਜਰ, ਸੋਹੇਬ ਕਿਦਵਾਈ ਨੇ ਦੱਸਿਆ ਕਿ ਪੰਜ ਤਾਰਾ ਇਸ ਹੋਟਲ ਵਿੱਚ ਆਧੁਨਿਕ ਲਗਜ਼ਰੀ ਅਤੇ ਸਥਾਨਕ ਸੱਭਿਆਚਾਰ ਦਾ ਯਾਦਗਾਰੀ ਸੁਮੇਲ ਕੀਤਾ ਗਿਆ ਹੈ। ਵਿਆਹ, ਸ਼ਾਦੀਆਂ, ਵਪਾਰਕ ਮਿਲਣੀਆਂ ਅਤੇ ਹੋਰ ਕਾਰਪੋਰੇਟ ਸਮਾਗਮਾਂ ਦੌਰਾਨ ਇੱਥੇ ਸਕੂਨਮਈ ਮਾਹੌਲ ਵਿੱਚ ਮਹਿਮਾਨ ਨਿਵਾਜ਼ੀ ਲਈ ਪੰਜਾਬੀ ਪਕਵਾਨ, ਭਾਰਤੀ ਸਟ੍ਰੀਟ ਫੂਡ ਤੇ ਕਲਾਸਿਕ ਫ੍ਰੈਂਚ ਪਕਵਾਨਾਂ ਦਾ ਲਜੀਜ ਮਿਸ਼ਰਣ ਪੇਸ਼ ਕੀਤਾ ਜਾਂਦਾ ਹੈ।
ਮਹਿਮਾਨਾਂ ਨੂੰ ਖੂਬ ਆਕਰਸ਼ਿਤ ਕਰ ਰਿਹਾ ਸਾਡਾ ਕੋਯੋ ਕੋਯੋ, ਸਮਕਾਲੀ ਏਸ਼ੀਅਨ ਰੈਸਟੋਰੈਂਟ ਕੁਸ਼ਲਤਾ ਨਾਲ ਤਿਆਰ ਕੀਤੀਆਂ ਕਾਕਟੇਲਾਂ ਲਈ ਬੜਾ ਮਸ਼ਹੂਰ ਹੋਇਆ ਹੈ।
ਹੋਟਲ ਵਿੱਚ 2400 ਵਰਗ ਮੀਟਰ ਤੋਂ ਵੱਧ ਦਾ ਇੱਕ ਅਨੁਕੂਲਿਤ ਇਵੈਂਟ ਹਾਲ ਮੀਟਿੰਗਾਂ, ਵਿਆਹਾਂ ਅਤੇ ਸਮਾਜਿਕ ਇਕੱਠਾਂ ਲਈ ਯਾਦਗਾਰੀ ਸਥਾਨ ਹੈ।

