ਵਿੱਦਿਆ ਦਾਨੀਆਂ ਦਾ ਪੁਰੀ ਟਰੱਸਟ ਵੱਲੋਂ ਸਨਮਾਨ
ਚੰਡੀਗੜ੍ਹ 25 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਪੁਰੀ ਡਿਵੈਲਪਮੈਂਟ ਟਰੱਸਟ ਨਿਊ ਚੰਡੀਗੜ ਵੱਲੋ ਸਿੱਖਿਆ ਵਿਭਾਗ ਪੰਜਾਬ ਦਾ ਨਾਂ ਵਿਸ਼ਵ ਪੱਧਰ ਉੱਤੇ ਚਮਕਾਉਣ ਵਾਲੇ ਲੈਕਚਰਾਰ ਰਾਜਨ ਸ਼ਰਮਾ ਤੇ ਸੇਵਾ ਮੁਕਤ ਲੈਕਚਰਾਰ ਦੀਪਕ ਸ਼ਰਮਾ ਨੂੰ ਮੁੱਲਾਪੁਰ ਗਰੀਬਦਾਸ ਵਿਖੇ ਕਰਵਾਏ ਗਏ ਸਾਦੇ ਸਮਾਗਮ ਵਿੱਚ ਚੇਅਰਮੈਨ ਅਰਵਿੰਦ ਪੁਰੀ ਵੱਲੋਂ ਸਨਮਾਨਿਤ ਕੀਤਾ ਗਿਆ। ਇਨ੍ਹਾਂ ਦੋਨੋਂ ਵਿੱਦਿਆ ਦਾਨੀਆ ਤੇ ਵਰਿੰਦਰ ਸ਼ਰਮਾ ਨੇ ਹੜ੍ਹਾ ਕਾਰਨ ਵਿਦਿਆਰਥੀਆਂ ਦੀ ਪ੍ਰਭਾਵਿਤ ਹੋਈ ਪੜ੍ਹਾਈ ਤੇ ਮਾਪਿਆ ਉੱਤੇ ਆਈ
ਆਰਥਿਕ ਮੰਦੀ ਨੂੰ ਮੱਦੇਨਜ਼ਰ ਰੱਖਦੇ ਹੋਏ, ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਪੜਾਈ ਦੀ ਚਰਚਾ ਵਿਦੇਸ਼ਾਂ ਵਿੱਚ ਵੀ ਹੋ ਰਹੀ।
ਚੇਅਰਮੈਨ ਅਰਵਿੰਦ ਪੁਰੀ ਨੇ ਇਸ ਮੌਕੇ ਕਿਹਾ ਕਿ ਅਜਿਹੇ ਸਮਰਪਿਤ ਵਿੱਦਿਆ ਦਾਨੀਆਂ ਨੂੰ ਸਨਮਾਨ ਦੇਣਾ ਸਾਡਾ ਫ਼ਰਜ਼ ਹੈ। ਦੱਸ ਦਈਏ ਕਿ ਉਪਰੋਕਤ ਲੈਕਚਰਾਰ ਪਹਿਲਾਂ ਵੀ ਅਜਿਹੇ ਉਪਰਾਲੇ ਕਰਦੇ ਰਹਿੰਦੇ ਹਨ ਜਿਨ੍ਹਾਂ ਵਿੱਚ ਵਾਤਾਵਰਨ ਦੀ ਸੰਭਾਲ ਕਰਨਾ ਤੇ ਸੰਭਾਲ ਕਰਨ ਬਾਰੇ ਪ੍ਰੇਰਿਤ ਕਰਨਾ ਵੀ ਸ਼ਾਮਲ ਹੈ। ਇਸ ਮੌਕੇ ਹੋਰਾਂ ਸਮੇਤ ਮੋਹਣ ਲਾਲ ਗੁਪਤਾ, ਸਵਰਨ ਕੁਮਾਰ, ਅਮਨ, ਹਨੀ, ਸੈਫੀ, ਸਤਨਾਮ ਸਿੰਘ, ਰਵੀ ਵਰਮਾ, ਹਿਮਾਸ਼ੂ ਕੁਮਾਰ, ਰਣਜੀਤ ਸਿੰਘ ਤੇ ਰਵੀ ਸ਼ਰਮਾ ਵੀ ਹਾਜ਼ਰ ਸਨ।

