ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ
ਪ੍ਰਧਾਨਗੀ ਮੰਡਲ ਵਿੱਚ ਡਾ. ਦਵਿੰਦਰ ਬੋਹਾ, ਸਿਰੀ ਰਾਮ ਅਰਸ਼, ਅਵਤਾਰ ਸਿੰਘ ਪਤੰਗ ਅਤੇ ਗੁਰਦਰਸ਼ਨ ਮਾਵੀ ਹੋਏ ਸ਼ਾਮਿਲ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 26 ਸਤੰਬਰ:
ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ ਖਾਲਸਾ ਕਾਲਜ ਮੋਹਾਲੀ ਵਿਖੇ ਹੋਈ, ਜਿਸ ਦੇ ਪ੍ਰਧਾਨਗੀ ਮੰਡਲ ਵਿਚ ਡਾ: ਦਵਿੰਦਰ ਬੋਹਾ (ਜਿਲਾ ਭਾਸ਼ਾ ਅਫਸਰ ਮੋਹਾਲੀ), ਸਿਰੀ ਰਾਮ ਅਰਸ਼ (ਪ੍ਰਸਿੱਧ ਗਜਲ ਉਸਤਾਦ) ਅਵਤਾਰ ਸਿੰਘ ਪਤੰਗ ਗੁਰਦਰਸ਼ਨ ਸਿੰਘ ਮਾਵੀ ਸ਼ਾਮਲ ਸਨ। ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ ਅਤੇ ਸਾਹਿਤ ਵਿਗਿਆਨ ਕੇਂਦਰ ਦੇ ਅਗਲੇ ਪ੍ਰੋਗਰਾਮਾਂ ਬਾਰੇ ਦੱਸਿਆ।


ਰਾਜਵਿੰਦਰ ਸਿੰਘ ਗੱਡੂ ਨੇ ਕਵਿਤਾ ਸੁਣਾ ਕੇ ਕਵੀ-ਦਰਬਾਰ ਦੀ ਸ਼ੁਰੂਆਤ ਕੀਤੀ। ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਦਵਿੰਦਰ ਕੌਰ ਢਿੱਲੋਂ, ਜਗਤਾਰ ਜੋਗ, ਧਿਆਨ ਸਿੰਘ ਕਾਹਲੋਂ, ਸੁਰਿੰਦਰ ਕੌਰ ਬਾੜਾ ਨੇ ਗੀਤ ਸੁਣਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਪਿੰਜੌਰ ਤੋਂ ਪੁੱਜੇ ਗੁਰਦਾਸ ਸਿੰਘ ਦਾਸ ਨੇ ਤੂੰਬੀ ਤੇ ਗੀਤ ਸੁਣਾ ਕੇ ਸੋਹਣੀ ਰੌਣਕ ਲਾਈ। ਡਾ: ਮਨਜੀਤ ਸਿੰਘ ਮਝੈਲ, ਸੁਰਿੰਦਰ ਪਾਲ, ਡਾ: ਤਿਲਕ ਰਾਜ ਸੇਠੀ, ਨੀਲਮ ਨਾਰੰਗ, ਤੇਜਾ ਸਿੰਘ ਥੂਹਾ, ਬਹਾਦਰ ਸਿੰਘ ਗੋਸਲ, ਅਵਤਾਰ ਸਿੰਘ ਪਤੰਗ, ਚਰਨਜੀਤ ਕੌਰ ਬਾਠ ਨੇ ਕਵਿਤਾਵਾਂ ਰਾਹੀਂ ਸਮਾਜਕ ਤਾਣੇ-ਬਾਣੇ ਦੀ ਬਾਤ ਪਾਈ।
ਡਾ: ਸਖਚਰਨ ਕੌਰ ਭਾਟੀਆ, ਦਰਸ਼ਨ ਤਿਊਣਾ, ਤਰਸੇਮ ਰਾਜ, ਮੰਦਰ ਗਿੱਲ, ਸੁਖਦੇਵ ਸਿੰਘ, ਆਸ਼ਾ ਕਮਲ ਨੇ ਪੰਜਾਬ ਅਤੇ ਪੰਜਾਬੀ ਸਭਿਆਚਾਰ ਬਾਰੇ ਗੀਤ ਖੂਬਸੂਰਤ ਢੰਗ ਨਾਲ ਪੇਸ਼ ਕੀਤੇ। ਹਰਿਮੰਦਰ ਸਿੰਘ ਕਾਲੜਾ ਨੇ ਵਾਹਿਗੁਰੂ ਸ਼ਬਦ ਅਤੇ ਰੱਬ ਦੀ ਹੋਂਦ ਬਾਰੇ ਵਧੀਆ ਲੈਕਚਰ ਦਿੱਤਾ। ਸਿਰੀ ਰਾਮ ਅਰਸ਼, ਰਜਿੰਦਰ ਧੀਮਾਨ, ਪਰਲਾਦ ਸਿੰਘ, ਬਲਜਿੰਦਰ ਕੌਰ ਸ਼ੇਰਗਿੱਲ, ਰਜਿੰਦਰ ਰੇਨੂ, ਸਤਬੀਰ ਕੌਰ, ਨਰਿੰਦਰ ਕੌਰ ਲੌਂਗੀਆ, ਪਰਮਜੀਤ ਪਰਮ, ਸੁਰਿੰਦਰ ਕੁਮਾਰ ਸੈਣੀ ਕਵਿਤਾਵਾਂ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ।
ਸਟੇਜ ਨੂੰ ਸੰਭਾਲਣ ਦੀ ਜ਼ਿੰਮੇਂਵਾਰੀ ਸਤਬੀਰ ਕੌਰ ਨੇ ਸੁਚੱਜੇ ਢੰਗ ਨਾਲ ਨਿਭਾਈ। ਪ੍ਰਧਾਨਗੀ ਭਾਸ਼ਣ ਵਿਚ ਅਰਸ਼ ਜੀ ਨੇ ਸੇਵੀ ਰਾਇਤ ਨੂੰ ਯਾਦ ਕਰਦਿਆਂ ਹੁਣ ਦੀ ਪ੍ਰਬੰਧਕ ਕਮੇਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨੋਂ, ਮਨੋਂ, ਧਨੋ ਉਹਨਾਂ ਦੇ ਨਾਲ ਖੜ੍ਹੇ ਹਨ। ਮੁੱਖ ਮਹਿਮਾਨ ਡਾ: ਦਵਿੰਦਰ ਬੋਹਾ ਜੀ ਨੇ ਸੇਵੀ ਰਾਇਤ ਜੀ ਦੇ ਅਕਾਲ ਚਲਾਣੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਉਹਨਾਂ ਦੇ ਪਾਏ ਪੂਰਨਿਆਂ ਉਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ ਹੈ। ਉਹਨਾਂ ਉਮੀਦ ਜਤਾਈ
ਕੰਮ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਏਗੀ। ਉਹਨਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ। ਅਖੀਰ ਵਿਚ ਗੁਰਦਰਸ਼ਨ ਸਿੰਘ ਮਾਵੀ ਨੇ ਸਾਰੇ ਕਵੀ ਸਾਹਿਬਾਨ, ਮਹਿਮਾਨਾਂ ਅਤੇ ਕੰਮ ਵਿਚ ਸਹਿਯੋਗ ਕਰਨ ਵਾਲੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਿੰਸੀਪਲ ਓ.ਪੀ.ਵਰਮਾ, ਬਲਜਿੰਦਰ ਸਿੰਘ, ਗੁਰਮੁੱਖ ਸਿੰਘ, ਸੁਰਿੰਦਰ ਪਾਲ ਕਕਰੌੜ, ਮਨਜੀਤ ਕੌਰ ਜੰਡਾ, ਕੁਲਤਾਰ ਕੌਰ, ਦਵਿੰਦਰ ਕੌਰ ਬਾਠ ਹਾਜ਼ਰ ਸਨ।
ਗੁਰਦਰਸ਼ਨ ਸਿੰਘ ਮਾਵੀ, ਜਨਰਲ ਸਕੱਤਰ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ- ਫੋਨ 98148 51298

