www.sursaanjh.com > ਚੰਡੀਗੜ੍ਹ/ਹਰਿਆਣਾ > ਪੰਜਾਬ ਦੇ ਵਿਕਾਸ ਚ ਰੋੜੇ ਨਾ ਪਾਉਣ ਵਿਰੋਧੀ : ਗੁਰਿੰਦਰ ਖਿਜ਼ਰਾਬਾਦ

ਪੰਜਾਬ ਦੇ ਵਿਕਾਸ ਚ ਰੋੜੇ ਨਾ ਪਾਉਣ ਵਿਰੋਧੀ : ਗੁਰਿੰਦਰ ਖਿਜ਼ਰਾਬਾਦ

ਪੰਜਾਬ ਦੇ ਵਿਕਾਸ ਚ ਰੋੜੇ ਨਾ ਪਾਉਣ ਵਿਰੋਧੀ : ਗੁਰਿੰਦਰ ਖਿਜ਼ਰਾਬਾਦ
ਚੰਡੀਗੜ੍ਹ 30 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਸਰਕਾਰਾਂ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਅਹਿਮ ਹੁੰਦੀ ਹੈ ਤੇ ਸਰਕਾਰ ਦਾ ਵਿਰੋਧ ਕਰਨਾ ਵੀ ਕੋਈ ਸੀਮਾ ਦਾਇਰਾ ਹੁੰਦਾ ਹੈ ਪਰ ਮੌਜੂਦਾ ਵਿਰੋਧੀ ਸਿਆਸੀ ਲੋਕ ਨਿੱਜੀ ਕਿੜ ਕੱਢਣ ਵਾਸਤੇ ਆਮ ਆਦਮੀ ਪਾਰਟੀ ਤੇ ਸਰਕਾਰ ਤੇ ਗਲਤ ਤੇ ਬੇਬੁਨਿਆਦ ਦੋਸ਼ ਲਾ ਕੇ ਪੰਜਾਬ ਦੇ ਵਿਕਾਸ ਵਿੱਚ ਰੋੜਾ ਬਣ ਰਹੇ ਹਨ। 76 ਸਾਲਾਂ ਦਾ ਪਾਇਆ ਗੰਦ ਕੱਢਣ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਤੋੜ ਯਤਨ ਕਰ ਰਹੀ ਹੈ’ ਲੰਮੇ ਸਮੇਂ ਦੀਆਂ ਗੁੰਝਲਾਂ ਖੁੱਲਣ ਲਈ ਸਮਾਂ ਵੀ ਜ਼ਰੂਰ  ਲੱਗੇਗਾ।
ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ  ਸਰਪੰਚ ਤੇ ਆਮ ਆਦਮੀ ਪਾਰਟੀ ਦੇ  ਸੀਨੀਅਰ ਯੂਥ ਆਗੂ ਗੁਰਿੰਦਰ ਸਿੰਘ ਖਿਦਰਾਵਾਦ ਨੇ ਗੱਲਬਾਤ ਕਰਦਿਆਂ ਕੀਤਾ ਹੈ। ਇਸ ਆਗੂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੀ ਗੰਦੀ ਸਿਆਸਤ ਤੋਂ ਪੰਜਾਬ ਦੇ ਲੋਕਾਂ ਨੂੰ ਬਾਹਰ ਕੱਢਣ ਵਾਲੀ ਆਮ ਆਦਮੀ ਪਾਰਟੀ ਨੇ ਭ੍ਰਿਸ਼ਟ  ਲੀਡਰਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਕੀ ਕੀ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਪੰਜਾਬ ਨੂੰ ਬਰਬਾਦ ਕਰਨ ਵਿੱਚ ਰਵਾਇਤੀ ਸਿਆਸੀ ਪਾਰਟੀਆਂ ਦਾ ਵੱਡਾ ਯੋਗਦਾਨ ਰਿਹਾ ਹੈ।
ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਆਪਣਾ ਭਵਿੱਖ ਲੱਭ ਰਹੀ ਹੈ। ਗੁਰਿੰਦਰ ਸਿੰਘ ਖਿਜਰਾਬਾਦ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਹੀ ਵਿੱਚ ਸਰਕਾਰ ਸਭ ਵਰਗਾਂ ਦਾ ਧਿਆਨ ਰੱਖਦੇ ਹੋਏ ਦਿਨ-ਰਾਤ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਰੀ ਹੈ। ਇਸ ਆਗੂ ਨੇ ਹਲਕਾ ਖਰੜ ਦੀ ਗੱਲ ਕਰਦਿਆਂ ਕਿਹਾ ਕਿ ਕੈਬਨਟ ਮੰਤਰੀ ਭੈਣ ਅਨਮੋਲ ਗਗਨ ਮਾਨ ਦੀ ਅਗਵਾਈ ਵਿੱਚ ਕਰੋੜਾਂ ਰੁਪਏ ਦੇ ਕੰਮ ਹਲਕੇ ਅੰਦਰ ਕਰਵਾਏ ਜਾ ਰਹੇ ਹਨ ਜੋ ਜਲਦੀ ਸਿਰੇ ਚੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਪਹਿਲਾਂ ਦੀ ਤਰ੍ਹਾਂ ਸਿਆਸੀ ਤੇ ਭ੍ਰਿਸ਼ਟ ਲੀਡਰਾਂ ਦੀਆਂ ਗੱਲਾਂ ਵਿੱਚ ਨਾ ਆਉਣ ਕਿਉਂਕਿ ਇਹ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਪ੍ਰਚਾਰ ਕਰਕੇ ਗੁਮਰਾਹ ਕਰ ਰਹੇ ਹਨ, ਤਾਂ ਜੋ ਪੰਜਾਬ ਬੁਲੰਦੀਆਂ ਵੱਲ ਨਾ ਵੱਧ ਸਕੇ।
ਗੁਰਿੰਦਰ ਖਿਜ਼ਰਾਬਾਦ ਅਨੁਸਾਰ ਪੰਜਾਬ ਜਲਦੀ ਰੰਗਲਾ ਪੰਜਾਬ ਬਣੇਗਾ ਤੇ ਮਾਨ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਇਕ ਇਤਿਹਾਸ ਸਿਰਜੇਗੀ ਤੇ ਨੌਜਵਾਨੀ ਲਈ ਚੰਗੇ ਭਵਿੱਖ ਵੱਲ ਉਡਾਨ ਭਰੇਗੀ।  ਆਮ ਆਦਮੀ ਪਾਰਟੀ ਦਾ ਮਕਸਦ ਸਿਰਫ ਚੋਣਾਂ ਲੜਨਾ ਤੇ ਜਿੱਤਣਾ ਨਹੀਂ ਹੈ, ਅਸੀਂ ਤਾਂ ਪੰਜਾਬ ਦੇ ਵਿਕਾਸ ਨੂੰ ਪਹਿਲ ਦਿੰਦੇ ਹਾਂ ਤੇ ਲੋਕਾਂ ਦੇ ਦਿਲ ਜਿੱਤਣੇ ਹਨ ਤੇ ਪੰਜਾਬ ਦੇ ਪੁੱਤ ਅਖਵਾਉਣ ਦਾ ਤਦ ਹੀ ਫਾਇਦਾ ਹੈ, ਜੇਕਰ ਅਸੀਂ ਪੰਜਾਬ ਦਾ ਕਰਜ਼ ਉਤਾਰ ਸਕੀਏ ਤੇ ਪੰਜਾਬ ਨੂੰ ਮਾੜੀਆਂ ਅਲਾਮਤਾਂ ਤੋਂ ਬਚਾ ਕੇ ਪੰਜਾਬ ਵਿੱਚ ਖੁਸ਼ਹਾਲੀ ਬਰਕਰਾਰ ਰੱਖੀਏ। ਭ੍ਰਿਸ਼ਟ  ਲੀਡਰਾਂ ਨੂੰ, ਉਹਨਾਂ ਦੇ ਕੀਤੇ ਘਪਲਿਆਂ ਦੀ ਸਜ਼ਾ ਦਿਵਾਕੇ ਜੇਲ੍ਹਾਂ ਵਿੱਚ ਡੱਕ ਕੇ ਇੱਕ ਇੱਕ ਪੈਸੇ ਦਾ ਹਿਸਾਬ ਲੈ ਸਕੀਏ। ਉਨ੍ਹਾਂ ਕਿਹਾ ਕਿ  ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਸਰਕਾਰ ਦਾ ਸਾਥ ਦਿੰਦੇ ਹੋਏ ਥੋੜਾ ਸਬਰ ਰੱਖਣ ਤਾਂ ਜੋ ਲੋਕਾਂ ਦੀ ਆਪਣੀ ਚੁਣੀ ਹੋਈ ਸਰਕਾਰ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕੇ।
ਫੋਟੋ ਸਮੇਤ ਖ਼ਬਰ

Leave a Reply

Your email address will not be published. Required fields are marked *