ਡਾ. ਨਿਰਮਲ ਜਸਵਾਲ ਵੱਲੋਂ ਸੰਪਾਦਿਤ “ਕਨੇਡਾ ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ” ਦੀ ਪੁਸਤਕ “ਕਲਮਾਂ ਦਾ ਕਾਫਲਾ” ਰਲੀਜ਼
ਅੰਤਰਮਨ ਅੰਤਰਰਾਸ਼ਟਰੀ ਸਾਹਿਤ ਸੰਸਥਾ ਅਤੇ ਹੈਲੋ ਕਨੇਡਾ ਦੇ ਸਹਿਯੋਗ ਨਾਲ਼ ਕਰਵਾਇਆ ਗਿਆ ਇਹ ਸਮਾਗਮ
ਸਤਲੁੱਜ ਪ੍ਰਕਾਸ਼ਨ ਪੰਚਕੂਲਾ ਵੱਲੋਂ ਛਾਪੀ ਗਈ ਹੈ ਇਹ ਪੁਸਤਕ
ਇਸ ਪੁਸਤਕ ਵਿੱਚ ਨਿਰਮਲ ਜਸਵਾਲ, ਅਜਮੇਰ ਰੋਡੇ, ਅਮਰਜੀਤ ਚਾਹਲ, ਬਲਵੀਰ ਸੰਘੇੜਾ, ਸਾਧੂ ਸਿੰਘ ਵਿਨਿੰਗ, ਜਰਨੈਲ ਸਿੰਘ ਕਹਾਣੀਕਾਰ, ਜਰਨੈਲ ਸਿੰਘ ਸੇਖਾ, ਕੁਲਜੀਤ ਮਾਨ, ਹਰਪ੍ਰੀਤ ਸੇਖਾ, ਮੇਜਰ ਮਾਂਗਟ, ਸੁਰਜੀਤ ਕਲਸੀ, ਜਤਿੰਦਰ ਰੰਧਾਵਾ, ਰਛਪਾਲ ਕੌਰ ਗਿੱਲ, ਸੁਰਜੀਤ ਕੌਰ, ਹਰਕੀਰਤ ਕੌਰ ਚਾਹਲ, ਦਵਿੰਦਰ ਮਲਹਾਸ ਅਤੇ ਓਕਾਰ ਪ੍ਰੀਤ ਦੀਆਂ ਕਹਾਣੀਆਂ ਸ਼ਾਮਿਲ


ਕਨੇਡਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਕਤੂਬਰ:
ਪਹਿਲੀ ਅਕਤੂਬਰ 2023 ਨੂੰ ਕਹਾਣੀ ਕਾਰ/ ਨਾਵਲਕਾਰ ਡਾ. ਨਿਰਮਲ ਜਸਵਾਲ ਵੱਲੋਂ “ਕਨਾਡਾ ਦੀਆਂ ਪ੍ਰਤੀਨਿਧ ਪੰਜਾਬੀ ਕਹਾਣੀਆਂ” ਦੀ ਸੰਪਾਦਤ ਕੀਤੀ ਹੋਈ ਪੁਸਤਕ ਦਾ “ਕਲਮਾਂ ਦਾ ਕਾਫਲਾ” ਦੇ ਸਹਿਯੋਗ ਨਾਲ, ਅੰਤਰਮਨ ਅੰਤਰਰਾਸ਼ਟਰੀ ਸਾਹਿਤ ਸੰਸਥਾ ਅਤੇ ਹੈਲੋ ਕਨੇਡਾ ਵੱਲੋਂ – ਕਿਤਾਬ ਰਲੀਜ਼ ਕੀਤੀ ਗਈ। ਇਹ ਪੁਸਤਕ ਸਤਲੁੱਜ ਪ੍ਰਕਾਸ਼ਨ, ਪੰਚਕੁਲਾ ਵੱਲੋਂ ਛਾਪੀ ਗਈ ਹੈ।
ਇਸ ਸਮਾਰੋਹ ਵਿੱਚ ਪ੍ਰਸਿੱਧ ਕਹਾਣੀਕਾਰ ‘ਡਾਕਟਰ ਵਰਿਆਮ ਸੰਧੂ (ਪੰਜਾਬ ), ਬਲਵੀਰ ਕੌਰ ਸੰਘੇੜਾ, ਜਰਨੈਲ ਸਿੰਘ ਕਹਾਣੀਕਾਰ, ਨਿਰਮਲ ਜਸਵਾਲ , ਮੇਜਰ ਨਾਗਰਾ , ਪਿਆਰਾ ਸਿੰਘ ਕੁੱਦੋਵਾਲ, ਡਾ.ਰਣਵੀਰ ਸ਼ਾਰਦਾ , ਪ੍ਰੀਤ ਗਿੱਲ , ਪ੍ਰੋਗਰਾਮ ਦੇ ਕਾਰਡੀਨੇਟਰ ਕੁਲਵਿੰਦਰ ਸਿੰਘ ਖੈਰਾ ਅਤੇ ਜਤਿੰਦਰ ਰੰਧਾਵਾ ਤੋਂ ਵੱਖ ਪੁਸਤਕ ਦੇ ਕੁਝ ਹੋਰ ਕਹਾਣੀਕਾਰਾਂ ਦੀ ਸਮੂਹਲਿਅਤ ਹੋਈ ।
ਇਸ ਪੁਸਤਕ ਵਿੱਚ ਨਿਰਮਲ ਜਸਵਾਲ ਨੇ ਆਪਣੇ ਸਮੇਤ 17 ਕਹਾਣੀਕਾਰਾਂ ਦੀਆਂ ਕਹਾਣੀਆਂ ਕੀਤੀਆਂ ਹਨ, ਜਿਨ੍ਹਾ ਵਿੱਚ ਅਜਮੇਰ ਰੋਡੇ, ਅਮਰਜੀਤ ਚਾਹਲ, ਬਲਵੀਰ ਸੰਘੇੜਾ, ਸਾਧੂ ਸਿੰਘ ਵਿਨਿੰਗ, ਜਰਨੈਲ ਸਿੰਘ ਕਹਾਣੀਕਾਰ, ਜਰਨੈਲ ਸਿੰਘ ਸੇਖਾ, ਕੁਲਜੀਤ ਮਾਨ, ਹਰਪ੍ਰੀਤ ਸੇਖਾ, ਮੇਜਰ ਮਾਂਗਟ, ਸੁਰਜੀਤ ਕਲਸੀ, ਜਤਿੰਦਰ ਰੰਧਾਵਾ, ਰਛਪਾਲ ਕੌਰ ਗਿੱਲ, ਸੁਰਜੀਤ ਕੌਰ, ਹਰਕੀਰਤ ਕੌਰ ਚਾਹਲ, ਦਵਿੰਦਰ ਮਲਹਾਸ ਅਤੇ ਓਕਾਰ ਪ੍ਰੀਤ ਦੀਆਂ ਕਹਾਣੀਆਂ ਚੁਣੀਆਂ ।
ਪਿਆਰਾ ਸਿੰਘ ਕੁੱਦੋਵਾਲ ਨੇ ਇਸ ਮੌਕੇ ਕਿਹਾ ਕਿ man is social human, not a animal. ਪੁਸਤਕ ਵਿੱਚ ਸ਼ਾਮਿਲ ਕਹਾਣੀਆਂ ਤੇ ਭਖ਼ਵੀ ਬਹਿਸ ਹੋਈ। ਕਿਤੇ ਕਿਤੇ ਆਪਸੀ ਸ਼ਬਦਾਂ ਦੀ ਖਿੱਚ ਧੂਅ ਵੀ ਹੋਈ। ਪ੍ਰਵਾਸੀ ਕਹਾਣੀ ਦਾ ਇਤਿਹਾਸ ਜਾਂ ਕਹਾਣੀ ਬਹੁਤ ਵੱਡੀ ਹੈ? ਇਸ ਉੱਤੇ ਵੀ ਪ੍ਰਸ਼ਨ ਖੜ੍ਹਾ ਹੋਇਆ ਨਿਰਮਲ ਜਸਵਾਲ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਗਏ।
ਕੁੱਲ ਮਿਲਾ ਕੇ ਨਿਰਮਲ ਜਸਵਾਲ ਅਤੇ ਮੇਜਰ ਨਾਗਰਾ ਦੁਆਰਾ ਕੀਤੇ ਯਤਨ ਸਦਕਾ ਅਤੇ “ਕਲਮਾਂ ਦਾ ਕਾਫਲਾ” ਸੰਸਥਾ ਦੇ ਸਹਿਯੋਗ ਨਾਲ, ਸੰਪਾਦਤ ਤੇ ਚੋਣ ਕੀਤੀ, ਪ੍ਰਵਾਸੀ ਕਹਾਣੀਆਂ ਦੀ ਪੁਸਤਕ ਉੱਤੇ ਸਾਰਥਕ ਵਿਚਾਰ ਚਰਚਾ ਹੋਈ। ਇਸ ਇਕੱਠ ਵਿੱਚ ਕਹਾਣੀਕਾਰਾਂ ਤੋਂ ਇਲਾਵਾ ਟੋਰਾਂਟੋ ਅਤੇ ਟੋਰਾਂਟੋ ਦੇ ਆਲੇ-ਦੁਆਲੇ ਸ਼ਹਿਰਾਂ ਵਿੱਚੋਂ ਸਾਹਿਤ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਹੈਰੀ ਅਤੇ ਉਸਦੀ ਗੀਤਕਾਰ ਪਤਨੀ, ਰੇਡੀਓ ਟੀਵੀ ਦੇ ਮੰਨੇ ਪਰਮੰਨੇ ਡਾ ਰਣਵੀਰ ਸ਼ਾਰਦਾ, ਅੰਗਰੇਜ਼ੀ ਦੇ ਮਨਦੀਪ ਔਜਲਾ, ਕਸ਼ਮੀਰੀ ਦੀਪਕ ਰਾਜਦਾਂ, ਹਿੰਦੀ ਅਤੇ ਸੰਸਕ੍ਰਿਤ ਦੇ ਲੈਕਚਰਾਰ ਸੰਦੀਪ ਅਚਾਰਿਆ, ਉਰਦੂ ਦੀ ਸ਼ਾਇਰਾ ਉਸਮਾ, ਸ਼ਾਇਰ ਨਦੀਮ ਆਪਣੇ ਮਿੱਤਰਾਂ ਨਾਲ ਇਸ ਪੁਸਤਕ ਰਿਲੀਜ਼ ਸਮਾਰੋਹ ਦੇ ਗਵਾਹ ਰਹੇ। ਸਮਾਗਮ ਦੇ ਅਖੀਰ ਵਿੱਚ ਮੇਜਰ ਨਾਗਰਾ ਨੇ ਅੰਤਰਮਨ, ਹੈਲੋ ਕਨੇਡਾ ਵੱਲੋਂ “ਕਲਮਾਂ ਦਾ ਕਾਫਲਾ” ਅਤੇ ਆਏ ਹੋਏ ਸਾਰੇ ਦੋਸਤ ਮਹਿਮਾਨਾਂ ਦਾ ਧੰਨਵਾਦ ਕੀਤਾ।
ਡਾ. ਨਿਰਮਲ ਜਸਵਾਲ (ਰਾਣਾ), +91 9855481289, ਈਮੇਲ: nirmaljsrana@gmail.com

