www.sursaanjh.com > ਖੇਡਾਂ > ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼

ਬਲਾਕ ਪੱਧਰੀ ਖੇਡਾਂ ਦਾ ਹੋਇਆ ਆਗਾਜ਼ 
ਚੰਡੀਗੜ੍ਹ 5 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਅੱਜ  ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਬਲਾਕ ਮਾਜਰੀ ਦਾ ਆਗਾਜ਼ ਹੋਇਆ, ਜਿਨ੍ਹਾਂ ਦਾ ਉਦਘਾਟਨ ਸਮਾਜ ਸੇਵੀ ਸਰਦਾਰ ਪ੍ਰਿਤਪਾਲ ਸਿੰਘ ਤੀੜਾ ਨੇ ਕੀਤਾ। ਅੱਜ ਦੇ ਮੁਕਾਬਲਿਆਂ ਵਿੱਚ ਅਥਲੈਟਿਕਸ ਅਧੀਨ 100 ਮੀਟਰ ਲੜਕੇ ਲੜਕੀਆਂ, 200 ਮੀਟਰ , 400 ਮੀਟਰ, 600 ਮੀਟਰ, ਰਿਲੇਅ ਰੇਸ, ਸ਼ਾਰਟ ਪੁਟ ਯੋਗਾ  ਅਤੇ ਸ਼ਤਰੰਜ ਦੇ ਮੁਕਾਬਲੇ ਕਰਾਏ ਗਏ।
ਦਫਤਰ ਬੀਪੀਓ ਮਾਜਰੀ ਵੱਲੋਂ ਸ੍ਰੀਮਤੀ ਨੀਨਾ ਕੁਮਾਰੀ ਬੀਪੀਓ ਮਾਜਰੀ, ਸ੍ਰੀਮਤੀ ਅਨੀਤਾ ਰਾਣੀ ਪੀਟੀਆਈ ਅਤੇ ਰੁਪਿੰਦਰ ਕੌਰ ਲੇਖਾਕਾਰ ਨੇ ਸ਼ਿਰਕਤ ਕੀਤੀ। ਅੱਜ ਹੋਏ ਮੁਕਾਬਲਿਆਂ ਵਿੱਚ 100 ਮੀਟਰ ਲੜਕਿਆਂ ਵਿੱਚ ਪਹਿਲਾ ਸਥਾਨ ਪ੍ਰਿੰਸ ਕੁਮਾਰ ਸੈਂਟਰ ਪਲਹੇੜੀ, ਦੂਜਾ ਤੋਸਿਫ ਅੰਸਾਰੀ ਮਾਜਰਾ ਅਤੇ ਤੀਜਾ ਸਥਾਨ ਅਮਨਜੋਤ ਸੈਂਟਰ ਮਾਜਰੀ ਨੇ ਪ੍ਰਾਪਤ ਕੀਤਾ। 100 ਮੀਟਰ ਲੜਕੀਆਂ ਦੇ ਮੁਕਾਬਲੇ ਵਿੱਚ ਰਹਿਮਤ ਸੈਂਟਰ ਕੁੱਬਾਹੇੜੀ, ਸਪਨਾ ਸੈਂਟਰ ਮਾਜਰਾ, ਪ੍ਰੇਮ ਲਤਾ ਸੈਂਟਰ ਪਲਹੇੜੀ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ। ਦੌੜ 200 ਮੀਟਰ ਲੜਕਿਆਂ ਵਿੱਚ ਭੋਲਾ ਮਾਜਰੀ, ਅਮਨਦੀਪ ਪਲਹੇੜੀ, ਹਰਿੰਦਰ ਕੁੱਬਾਹੇੜੀ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ । 200 ਮੀਟਰ ਦੌੜ ਲੜਕੀਆਂ ਵਿੱਚ ਸੋਨਮ ਮਾਜਰੀ, ਅਦਿਤਰੀ ਮਾਜਰਾ, ਰਾਗਨੀ ਪਲਹੇੜੀ ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੀਆਂ।
ਇਸ ਤੋਂ ਇਲਾਵਾ ਸ਼ਾਰਟ ਪੁੱਟ ਮੁੰਡਿਆਂ ਦੇ ਮੁਕਾਬਲੇ ਵਿੱਚ ਮੋਹਿਤ ਪਲਹੇੜੀ ਪਹਿਲੇ, ਮਨੀਸ਼ ਭੜੌਜੀਆਂ ਦੂਜੇ ਅਤੇ ਪ੍ਰਿੰਸ ਬਹਿਲੋਲਪੁਰ ਤੀਜੇ ਸਥਾਨ ਤੇ ਰਹੇ ।ਸ਼ਾਰਟ ਪੁੱਟ ਕੁੜੀਆਂ ਦੇ ਮੁਕਾਬਲੇ ਵਿੱਚ ਰੂਪਾ ਤੀੜਾ ਪਹਿਲੇ ਸਥਾਨ ਤੇ ਜਸੂ ਕੁਬਾਹੇੜੀ ਦੂਜੇ ਸਥਾਨ ਤੇ ਹਿਨਾ ਮਾਜਰੀ ਤੀਜੇ ਸਥਾਨ ਤੇ ਰਹੀਆਂ। ਇਹਨਾਂ ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਸੀਐਚਟੀ ਲਖਵੀਰ ਸਿੰਘ ਪਲਹੇੜੀ, ਬਲਜੀਤ ਸਿੰਘ ਮਾਜਰੀ ,ਲਖਵਿੰਦਰ ਸਿੰਘ ਤੀੜਾ, ਗੁਰਜੀਤ ਸਿੰਘ ਭੜੌਂਜੀਆਂ, ਇਕਬਾਲ ਸਿੰਘ ਕੁਬਾਹੇੜੀ, ਸੁਖਜਿੰਦਰ ਸਿੰਘ ਬਹਿਲੋਲਪੁਰ, ਸ਼ਿਵ ਕੁਮਾਰ ਰਾਣਾ ਮਾਜਰਾ, ਮੱਖਣ ਸਿੰਘ, ਮੰਗਤ ਰਾਮ ਅਤੇ ਬਲਾਕ ਮਾਜਰੀ ਦੇ ਸਮੂਹ ਅਧਿਆਪਕਾਂ  ਨੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾਉਂਦਿਆਂ ਇਹਨਾਂ ਮੁਕਾਬਲਿਆਂ ਨੂੰ ਨੇਪਰੇ ਚਾੜਨ ਵਿੱਚ ਅਹਿਮ ਯੋਗਦਾਨ ਪਾਇਆ।

Leave a Reply

Your email address will not be published. Required fields are marked *