www.sursaanjh.com > ਸਿੱਖਿਆ > ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ-ਜਤਿਨ ਮਿਗਲਾਨੀ

ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ-ਜਤਿਨ ਮਿਗਲਾਨੀ

ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ-ਜਤਿਨ ਮਿਗਲਾਨੀ

ਬਲਾਕ ਅਫ਼ਸਰ ਜਤਿਨ ਮਿਗਲਾਨੀ ਵੱਲੋਂ ਹੋਣਹਾਰ ਅਧਿਆਪਕਾਂ ਨੂੰ ਵਿਦਿਆ ਦੇ ਖੇਤਰ ਵਿੱਚ ਨਵੀਆਂ ਪੁਲਾਂਘਾਂ ਪੁੱਟਣ ਲਈ ਕੀਤਾ ਗਿਆ ਉਤਸ਼ਾਹਿਤ

ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਕਤੂਬਰ:

ਕੌਮਾਂਤਰੀ ਅਧਿਆਪਕ ਦਿਵਸ ਮੌਕੇ ਬਲਾਕ ਖਰੜ-1 (ਐਸ.ਏ.ਐਸ. ਨਗਰ) ਦੇ ਬਲਾਕ ਅਫ਼ਸਰ ਜਤਿਨ ਮਿਗਲਾਨੀ ਵੱਲੋਂ ਵਿਲੱਖਣ ਸੇਵਾ ਕਰਨ ਵਾਲ਼ੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਦੀਪ ਕੌਰ ਸੈਂਟਰ ਮੁੱਖ ਅਧਿਆਪਕਾ ਸੰਤੇ ਮਾਜਰਾ, ਸੰਦੀਪ ਕੌਰ ਸੈਂਟਰ ਮੁੱਖ ਅਧਿਆਪਕਾ ਮੁੰਡੀ ਖਰੜ, ਕਰਮਜੀਤ ਸਿੰਘ ਸੈਂਟਰ ਮੁੱਖ ਅਧਿਆਪਕਾ ਨਿਆਂ ਗਾਉਂ, ਅਨੁਰਾਧਾ ਸ਼ਰਮਾ, ਸੈਂਟਰ ਮੁੱਖ ਅਧਿਆਪਕਾ ਪੜਛ ਅਤੇ ਲਗਭਗ ਦੋ ਦਰਜਨ ਦੇ ਕਰੀਬ ਹੋਰ ਅਧਿਆਪਕਾਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਬਲਾਕ ਅਫਸਰ ਜਤਿਨ ਮਿਗਲਾਨੀ ਵੱਲੋਂ  ਅਧਿਆਪਕਾਂ ਨੂੰ ਆਪਣੀ ਯੋਗ ਅਗਵਾਈ ਹੇਠ ਨਵੀਆਂ ਪੁਲਾਂਘਾਂ ਪੁੱਟਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। 

Leave a Reply

Your email address will not be published. Required fields are marked *