ਪ੍ਰਾਇਮਰੀ ਸਕੂਲਾਂ ਦੀਆ ਖੇਡਾਂ – ਦੂਜੇ ਦਿਨ ਵੀ ਹੋਏ ਰੌਚਕ ਮੁਕਾਬਲੇ
ਚੰਡੀਗੜ੍ਹ 6 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਬਲਾਕ ਮਾਜਰੀ ਦੇ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਸੈਣੀ ਮਾਜਰਾ ਵਿਖੇ ਹੋ ਰਹੀਆਂ ਹਨ। ਦੂਜੇ ਦਿਨ ਜ਼ਿਲ੍ਹਾ ਸਿੱਖਿਆ ਅਫਸਰ (ਐਸਿ) ਮੋਹਾਲੀ ਅਸ਼ਵਨੀ ਕੁਮਾਰ ਦੱਤਾ, ਬਲਜੀਤ ਸਿੰਘ ਡੀ ਐਸ ਓ, ਸ਼ਿਵ ਅਗਰਵਾਲ, ਸ਼ਮਸ਼ੇਰ ਰੋਡਾ ਅਤੇ ਸਮਾਜ ਸੇਵੀ ਪ੍ਰਿਤਪਾਲ ਸਿੰਘ ਤੀੜਾ ਨੇ ਸ਼ਿਰਕਤ ਕੀਤੀ। ਲਖਵੀਰ ਸਿੰਘ ਪਲਹੇੜੀ ਨੇ ਦੱਸਿਆ ਕਿ ਅੱਜ ਨੈਸ਼ਨਲ ਸਟਾਈਲ ਕਬੱਡੀ ਲੜਕੇ ਲੜਕੀਆਂ, ਕੁਸ਼ਤੀ, ਰੱਸਾਕਸ਼ੀ, ਬੈਡਮਿੰਟਨ, ਖੋ-ਖੋ ਲੜਕੀਆਂ-ਲੜਕੇ ਅਤੇ ਕਬੱਡੀ ਸਰਕਲ ਸਟਾਈਲ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਫਾਈਨਲ ਮੁਕਾਬਲੇ ਕੱਲ੍ਹ ਕਰਵਾਏ ਜਾਣਗੇ।
ਸ੍ਰੀਮਤੀ ਨੀਨਾ ਰਾਣੀ ਬੀ ਪੀ ਈ ਓ ਮਾਜਰੀ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਅੱਜ ਦੇ ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਵਿੱਚ ਸ਼ਿਵ ਕੁਮਾਰ, ਗੁਰਜੀਤ ਸਿੰਘ, ਲਖਵਿੰਦਰ ਸਿੰਘ, ਬਲਜੀਤ ਸਿੰਘ, ਇਕਬਾਲ ਚੌਧਰੀ, ਮੱਖਣ ਸਿੰਘ, ਰਾਜੇਸ਼ ਜੋਸ਼ੀ, ਜਲਵਿੰਦਰ ਸਿੰਘ, ਰੁਪਿੰਦਰ ਸਿੰਘ, ਮਨਜੀਤ ਸਿੰਘ, ਕੁਲਵੀਰ ਸਿੰਘ, ਬਲਜੀਤ ਸਿੰਘ, ਸੁਖਜਿੰਦਰ ਸਿੰਘ, ਦੀਪਕ ਗੁਪਤਾ, ਅਨੀਤਾ ਰਾਣੀ, ਜਤਿੰਦਰ ਸਿੰਘ, ਰਾਜਵੀਰ ਸਿੰਘ, ਅਸ਼ੋਕ ਕੁਮਾਰ, ਸਤਨਾਮ ਸਿੰਘ, ਸੁਖਦੇਵ ਰਾਜ, ਨਰਿੰਦਰ ਸਿੰਘ, ਅਨੁਰਾਧਾ ਸੈਣੀ, ਦਲਜੀਤ ਕੌਰ, ਰਾਧਾ, ਅਰਚਨਾ, ਬਲਜੀਤ ਕੌਰ, ਜਸਵੀਰ ਕੌਰ, ਆਦਿੱਤੀ, ਮੋਨਿਕਾ, ਸਵੀਨਾ, ਪ੍ਰੀਤਇੰਦਰ ਕੌਰ, ਸਲੋਚਨਾ, ਪੁਸ਼ਪਿੰਦਰ ਕੌਰ, ਸੁਮਨ ਗਰੋਵਰ, ਸੰਗੀਤਾ ਨੇ ਅਹਿਮ ਭੂਮਿਕਾ ਨਿਭਾਈ।

