ਸਾਹਿਤ ਵਿਗਿਆਨ ਕੇਂਦਰ ਦੀ ਕਾਰਜਕਾਰਨੀ ਦੀ ਚੋਣ ਹੋਈ-ਡਾ. ਅਵਤਾਰ ਸਿੰਘ ਪਤੰਗ
ਗੁਰਦਰਸ਼ਨ ਸਿੰਘ ਮਾਵੀ ਸਰਵ-ਸੰਮਤੀ ਨਾਲ਼ ਚੁਣੇ ਕੇਂਦਰ ਦੇ ਪ੍ਰਧਾਨ ਅਤੇ ਦਵਿੰਦਰ ਕੌਰ ਢਿੱਲੋਂ ਹੋਣਗੇ ਜਨਰਲ ਸਕੱਤਰ
ਸਾਹਿਤ ਵਿਗਿਆਨ ਕੇਂਦਰ ਦੀ ਸਰਵ-ਸੰਮਤੀ ਨਾਲ਼ ਹੋਈ ਚੋਣ ਦੀ ਸਮੁੱਚੀ ਪ੍ਰਕ੍ਰਿਆ ਗ਼ਜ਼ਲ ਉਸਤਾਦ ਬਜ਼ੁਰਗਵਾਰ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਮੁਕੰਮਲ ਹੋਈ
ਮਰਹੂਮ ਸੇਵੀ ਰਾਇਤ ਅਤੇ ਮਰਹੂਮ ਅਮਰਜੀਤ ਸਿੰਘ ਖੁਰਲ ਦੇ ਬੇਟੇ ਹੋਣਗੇ ਕੇਂਦਰ ਦੇ ਵਿਸ਼ੇਸ਼ ਮਹਿਮਾਨ


ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਕਤੂਬਰ:
ਸਾਹਿਤ ਵਿਗਿਆਨ ਕੇਂਦਰ ਦੀ ਵਿਸ਼ੇਸ਼ ਇਕੱਤਰਤਾ ਰਾਮਗੜ੍ਹੀਆਂ ਭਵਨ ਸੈਕਟਰ 27 ਚੰਡੀਗੜ੍ਹ ਵਿਖੇ ਗਜ਼ਲ ਉਸਤਾਦ ਬਜ਼ੁਰਗਵਾਰ ਸਿਰੀ ਰਾਮ ਅਰਸ਼ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਵੀਂ ਕਾਰਜਕਾਰਨੀ ਬਣਾਉਣ ਬਾਰੇ ਚਰਚਾ ਕੀਤੀ ਗਈ। ਅਰਸ਼ ਜੀ ਨੇ ਸਾਹਿਤ ਵਿਗਿਆਨ ਕੇਂਦਰ ਦੀਆਂ ਪ੍ਰਾਪਤੀਆਂ ਬਾਰੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਲੰਬੇ ਸਮੇਂ ਤੋਂ ਬਹੁਤ ਵਧੀਆ ਕੰਮ ਰਹੀ ਹੈ। ਕੇਂਦਰ ਦੇ ਸਰਪ੍ਰਸਤ ਡਾ: ਅਵਤਾਰ ਸਿੰਘ ਪਤੰਗ ਨੇ ਕੇਂਦਰ ਦੀ ਪ੍ਰਧਾਨਗੀ ਲਈ ਸ: ਗੁਰਦਰਸ਼ਨ ਸਿੰਘ ਮਾਵੀ ਦਾ ਨਾਮ ਵਿਚਾਰਨ ਲਈ ਮਤਾ ਪੇਸ਼ ਕੀਤਾ, ਜਿਸ ਨੂੰ ਹਾਜ਼ਰ ਮੈਂਬਰਾਂ ਨੇ ਸਰਵ-ਸੰਮਤੀ ਨਾਲ ਪ੍ਰਵਾਨ ਕਰ ਲਿਆ।
ਇਸ ਤੋਂ ਬਾਅਦ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਸ੍ਰੀਮਤੀ ਸਤਬੀਰ ਕੌਰ ਦੇ ਨਾਮ ‘ਤੇ ਸਹਿਮਤੀ ਬਣੀ ਅਤੇ ਨਾਲ ਹੀ ਦਰਸ਼ਨ ਸਿੰਘ ਸਿੱਧੂ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਜਨਰਲ ਸਕੱਤਰ ਵਾਸਤੇ ਦਵਿੰਦਰ ਕੌਰ ਢਿੱਲੋਂ ਦਾ ਨਾਮ ਸਾਹਮਣੇ ਆਇਆ ਤਾਂ ਸਭ ਨੇ ਸੁਆਗਤ ਕੀਤਾ। ਭਰਪੂਰ ਸਿੰਘ, ਲਾਭ ਸਿੰਘ ਲਹਿਲੀ, ਰਜਿੰਦਰ ਰੇਨੂ ਆਦਿ ਤਿੰਨਾਂ ਮੈਂਬਰਾਂ ਨੂੰ ਕੇਂਦਰ ਦੇ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਹਰਜੀਤ ਸਿੰਘ ਇਸ ਕੇਂਦਰ ਦੇ ਵਿੱਤ ਸਕੱਤਰ ਵਜੋਂ ਜਿੰਮੇਵਾਰੀ ਨਿਭਾਉਣਗੇ। ਇਸੇ ਤਰ੍ਹਾਂ ਪਰਲਾਦ ਸਿੰਘ ਪ੍ਰੈਸ ਸਕੱਤਰ ਹੋਣਗੇ ਜਦੋਂ ਕਿ ਸੱਤ ਕਾਰਜਕਾਰਨੀ ਮੈਂਬਰ ਨਾਮਜ਼ਦ ਕੀਤੇ ਗਏ ਹਨ, ਜਿਹਨਾਂ ਵਿਚ ਪਰਮਜੀਤ ਪਰਮ, ਮਨਜੀਤ ਕੌਰ ਮੋਹਾਲੀ, ਸਿਮਰਜੀਤ ਕੌਰ ਗਰੇਵਾਲ, ਨਰਿੰਦਰ ਕੌਰ ਲੌਂਗੀਆ, ਚਰਨਜੀਤ ਕੌਰ ਬਾਠ, ਬਲਵਿੰਦਰ ਸਿੰਘ ਢਿੱਲੋਂ, ਪਾਲ ਅਜਨਬੀ ਸ਼ਾਮਲ ਹਨ।
ਇਸੇ ਦੌਰਾਨ ਸਵਰਨ ਸਿੰਘ, ਜੁਧਵੀਰ ਸਿੰਘ, ਜਸਟਿਸ ਜੇ.ਐਸ. ਖੁਸ਼ਦਿਲ, ਸਿਰੀ ਰਾਮ ਅਰਸ਼, ਪ੍ਰੇਮ ਵਿੱਜ, ਸੁਭਾਸ਼ ਭਾਸਕਰ ਅਤੇ ਮਰਹੂਮ ਸੇਵੀ ਰਾਇਤ ਦੇ ਬੇਟੇ ਤੇ ਅਮਰਜੀਤ ਸਿੰਘ ਖੁਰਲ ਦੇ ਬੇਟੇ ਨੂੰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਕੀਤਾ ਗਿਆ। ਸਮੁੱਚੀ ਚੋਣ ਪ੍ਰਕਿਰਿਆ ਬੜੇ ਹੀ ਸੁਖਾਵੇਂ ਮਾਹੌਲ ਵਿਚ ਨੇਪਰੇ ਚੜ੍ਹੀ।
ਵਲੋਂ: ਗੁਰਦਰਸ਼ਨ ਸਿੰਘ ਮਾਵੀ, ਪ੍ਰਧਾਨ, ਸਾਹਿਤ ਵਿਗਿਆਨ ਕੇਂਦਰ ਫੋਨ 9814851298

