www.sursaanjh.com > ਚੰਡੀਗੜ੍ਹ/ਹਰਿਆਣਾ > ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਹੋਰ ਮਜਬੂਤ ਹੋਵੇਗੀ : ਸਰਪੰਚ ਗੁਰਿੰਦਰ

ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਹੋਰ ਮਜਬੂਤ ਹੋਵੇਗੀ : ਸਰਪੰਚ ਗੁਰਿੰਦਰ

ਨਵੀਆਂ ਨਿਯੁਕਤੀਆਂ ਰਾਹੀਂ ਪਾਰਟੀ ਹੋਰ ਮਜਬੂਤ ਹੋਵੇਗੀ : ਸਰਪੰਚ ਗੁਰਿੰਦਰ
ਚੰਡੀਗੜ੍ਹ 16 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਬੇਸ਼ੱਕ ਪੰਜਾਬ ਵਿੱਚ ਚੋਣਾਂ ਦੂਰ ਹਨ ਪਰ ਵਿਰੋਧੀ ਪਾਰਟੀਆਂ ਨੂੰ ਹਰ ਸਮੇਂ ਆਪਣੀ ਹਾਰ ਦਾ ਡਰ ਸਤਾਉਂਦਾ ਹੈ ਤੇ  ਆਏ ਦਿਨ ਸਰਕਾਰ ਪ੍ਰਤੀ ਗਲਤ ਬਿਆਨਬਾਜ਼ੀ ਕਰਕੇ ਸਰਕਾਰ ਦਾ ਗਰਾਫ ਡੇਗਣ ਦੀਆਂ ਗੱਲਾਂ ਕਰਦੇ ਹਨ। ਪਿਛਲੇ ਦਿਨੀ ਆਮ ਆਦਮੀ ਪਾਰਟੀ ਵਿੱਚ ਹੋਈਆਂ ਨਿਯੁਕਤੀਆਂ ਰਾਹੀਂ ਪਾਰਟੀ ਨੂੰ ਹੋਰ ਮਜਬੂਤੀ ਮਿਲੇਗੀ।
ਉੱਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਤੇ ਪਿੰਡ ਖਿਜਰਾਬਾਦ ਦੇ  ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ ਨੇ ਗੱਲਬਾਤ ਕਰਦਿਆਂ ਕੀਤਾ ਹੈ। ਸਰਪੰਚ ਨੇ  ਦੱਸਿਆ ਕਿ ਹਲਕਾ ਖਰੜ ਅੰਦਰ ਕੈਂਬਿਨਟ ਮੰਤਰੀ ਭੈਣ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਨੌਜਵਾਨਾਂ ਨੂੰ ਅਲੱਗ ਅਲੱਗ ਜ਼ਿੰਮੇਵਾਰੀਆਂ ਸੌਂਪ ਕੇ ਬਲਾਕਾਂ ਦੇ ਜਿੱਥੇ ਪ੍ਰਧਾਨ ਲਾਏ ਗਏ ਹਨ, ਉੱਥੇ ਹੀ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਉਹਨਾਂ ਨੂੰ ਅਪੀਲ ਕੀਤੀ ਗਈ ਹੈ। ਸਰਪੰਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਜਿੱਥੇ ਪੰਜਾਬ ਵਿੱਚ ਵਿਕਾਸ ਦੀ ਹਨੇਰੀ ਚੱਲ ਰਹੀ ਹੈ, ਉਥੇ ਹੀ ਹਲਕਾ ਖਰੜ ਵਿੱਚ ਵੀ ਕੈਬਿਨਟ ਮੰਤਰੀ ਮਾਨ  ਦੀ ਅਗਵਾਈ ਚ ਵੱਡੇ ਵੱਡੇ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ ਜੋ ਜਲਦੀ ਪੂਰੇ ਹੋਣਗੇ। ਇਸ ਯੂਥ ਆਗੂ ਅਨੁਸਾਰ ਵਿਰੋਧੀ ਪਾਰਟੀਆਂ ਕੋਲ ਕੋਈ ਵੀ ਮੁੱਦਾ ਨਹੀਂ ਹੈ ਜੋ ਸਰਕਾਰ ਤੇ ਉਗਲੀ ਕਰ ਸਕਣ, ਪਰ ਗੰਦੀ ਸਿਆਸਤ ਦੇ ਚੱਲਦਿਆਂ ਆਏ ਦਿਨ ਅਲੱਗ ਅਲੱਗ ਲੀਡਰ ਮਾਨ ਸਰਕਾਰ ਤੇ ਗਲਤ ਇਲਜ਼ਾਮਬਾਜ਼ੀ ਕਰਦੇ ਨਜ਼ਰ ਆਉਂਦੇ ਹਨ।
ਇਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵਰਕਰਾਂ ਤੇ ਵੋਟਰਾਂ ਦੀ ਕਦਰ ਕਰਦੀ ਹੈ, ਜਿਸ ਸਦਕਾ ਸਮੇਂ ਸਮੇਂ ਤੇ ਪਾਰਟੀ ਅੰਦਰ ਨੌਜਵਾਨਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ। ਇਹਨਾਂ ਕਿਹਾ ਕਿ ਕਿਸੇ ਵੀ ਦੇਸ਼ ਦੀ ਨੀਂਹ ਨੌਜਵਾਨਾਂ ਦੇ ਮੋਢਿਆਂ ਤੇ ਟਿੱਕੀ ਹੁੰਦੀ ਹੈ ਨੌਜਵਾਨ ਹੀ ਸਮਾਜ ਵਿੱਚ ਬਦਲਾਵ ਲਿਆ ਸਕਦੇ ਹਨ। ਇਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਆਮ ਪਰਿਵਾਰਾਂ ਚੋਂ ਅੱਗੇ ਆਏ ਹਨ ਨਾ ਕਿ ਖਾਨਦਾਨੀ ਤੇ  ਰਜਵਾੜੇ ਹਨ ਜਦ ਕਿ ਦੂਜੇ ਪਾਰਟੀਆਂ ਵਿੱਚ ਸਰਮਾਏਦਾਰਾਂ ਵਿੱਚੋਂ ਸਿਆਸੀ ਪਾਰਟੀਆਂ ਦੇ ਲੀਡਰ ਜੰਮਦੇ ਹਨ। ਸਰਪੰਚ ਨੇ ਕਿਹਾ ਕਿ ਲੋਕ ਹੁਣ ਸਿਆਸੀ ਚਾਲਾਂ ਸਮਝਦੇ ਹਨ।

Leave a Reply

Your email address will not be published. Required fields are marked *