ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ
ਰਾਜ/ ਸੱਚਦੇਵਾ ਕੰਪਲੈਕਸ, ਐਸ.ਸੀ.ਓ. 17-18, ਬਲਾਕ ਸੀ ਮਾਰਕੀਟ, ਦੇਸੂ ਮਾਜਰਾ ਰੋਡ, ਸੈਕਟਰ 125, ਸਨੀ ਐਨਕਲੇਵ ਵਿਖੇ ਹੋਵੇਗਾ ਇਹ ਸਮਾਗਮ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 22 ਅਕਤੂਬਰ:


ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ”ਬੈਠਕ’‘ ਤਹਿਤ ਪਰਮਜੀਤ ਮਾਨ ਦੀ ਅਣਛਪੀ ਕਹਾਣੀ ‘ਆਪੋ-ਆਪਣੇ ਆਸਮਾਨ’ ‘ਤੇ ਵਿਚਾਰ ਚਰਚਾ ਅੱਜ ਮਿਤੀ 22 ਅਕਤੂਬਰ, 2023, ਦਿਨ ਐਤਵਾਰ, ਸਮਾਂ ਬਾਅਦ ਦੁਪਹਿਰ 3.30 ਵਜੇ ਰਾਜ/ ਸੱਚਦੇਵਾ ਕੰਪਲੈਕਸ, ਐਸ.ਸੀ.ਓ. 17-18, ਬਲਾਕ ਸੀ ਮਾਰਕੀਟ, ਦੇਸੂ ਮਾਜਰਾ ਰੋਡ, ਸੈਕਟਰ 125, ਸਨੀ ਐਨਕਲੇਵ ਵਿਖੇ ਕਰਵਾਈ ਜਾ ਰਹੀ ਹੈ।
ਇਸ ਸਾਦੇ ਸਮਾਗਮ ਚਰਚਾਕਾਰ ਵਜੋਂ ਡਾ. ਮਨਮੋਹਨ, ਸੁਖਜੀਤ, ਜੰਗ ਬਹਾਦਰ ਗੋਇਲ, ਡਾ. ਯੋਗਰਾਜ, ਡਾ. ਲਾਭ ਸਿੰਘ ਖੀਵਾ, ਸੁਰਜੀਤ ਜੱਜ, ਡਾ. ਪ੍ਰਵੀਨ ਕੁਮਾਰ, ਸੁਭਾਸ਼ ਭਾਸਕਰ, ਗੁਲ ਚੌਹਾਨ, ਬਲੀਜੀਤ, ਡਾ. ਸ਼ਿਦਰਪਾਲ ਸਿੰਘ, ਦੀਪਤੀ ਬਬੂਟਾ, ਇੰਦਰਜੀਤ ਪ੍ਰੇਮੀ, ਸਰੂਪ ਸਿਆਲ਼ਵੀ, ਹਰਵਿੰਦਰ, ਸਤਨਾਮ ਸਿੰਘ ਸ਼ੋਕਰ, ਮਨਦੀਪ ਡਡਿਆਣਾ, ਯਤਿੰਦਰ ਮਾਹਲ, ਗੁਰਿੰਦਰ ਕਲਸੀ, ਮਨਜੀਤ ਕੌਰ ਮੀਤ, ਡਾ. ਦਵਿੰਦਰ ਬੋਹਾ, ਰਬਿੰਦਰ ਰੱਬੀ ਅਤੇ ਡਾ. ਹਰਨੇਕ ਸਿੰਘ ਕਲੇਰ ਨੂੰ ਸੱਦਾ-ਪੱਤਰ ਭੇਜਿਆ ਗਿਆ ਹੈ।
ਸੁਰ ਸਾਂਝ ਕਲਾ ਮੰਚ (ਰਜਿ.) ਖਰੜ ਵੱਲੋਂ ਆਪ ਸਭ ਨੂੰ ਇਸ ਬੈਠਕ ਵਿੱਚ ਭਾਗ ਲੈਣ ਲੈਣ ਲਈ ਸਨਿਮਰ ਬੇਨਤੀ ਕੀਤੀ ਜਾਂਦੀ ਹੈ।

