www.sursaanjh.com > ਚੰਡੀਗੜ੍ਹ/ਹਰਿਆਣਾ > ਤਾਰਾਪੁਰ ਮਾਜਰੀ ਦਾ ਸਾਲਾਨਾ ਕੁਸ਼ਤੀ ਦੰਗਲ ਕੱਲ੍ਹ

ਤਾਰਾਪੁਰ ਮਾਜਰੀ ਦਾ ਸਾਲਾਨਾ ਕੁਸ਼ਤੀ ਦੰਗਲ ਕੱਲ੍ਹ

ਤਾਰਾਪੁਰ ਮਾਜਰੀ ਦਾ ਸਾਲਾਨਾ ਕੁਸ਼ਤੀ ਦੰਗਲ ਕੱਲ੍ਹ
ਚੰਡੀਗੜ੍ਹ 26 ਅਕਤੂਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਲੱਖ ਦਾਤਾ ਲਾਲਾ ਵਾਲਾ ਪੀਰ ਛਿੰਝ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਪਿੰਡ ਤਾਰਾਪੁਰ ਮਾਜਰੀ ਵੱਲੋਂ 11ਵਾਂ ਵਿਸ਼ਾਲ ਕੁਸ਼ਤੀ ਦੰਗਲ ਪਿੰਡ ਤਾਰਾਪੁਰ ਮਾਜਰੀ ਜਿਲਾ ਮੋਹਾਲੀ ਵਿਖੇ ਕੱਲ 27 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਸਾਂਝੀ ਕਰਦਿਆਂ ਛਿੰਜ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਹ ਕੁਸ਼ਤੀ ਦੰਗਲ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬ ਦੇ ਨਾਮਵਰ ਕੁਸ਼ਤੀ ਅਖਾੜਿਆਂ ਦੇ ਪਹਿਲਵਾਨ ਆਪਣੇ ਜੋਰ ਦੀ ਅਜਮਾਇਸ਼ ਕਰਨਗੇ।
ਇਸ ਕੁਸ਼ਤੀ ਦੰਗਲ ਵਿੱਚ ਤਿੰਨ ਝੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ, ਜਿਨ੍ਹਾਂ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਤੇ ਪ੍ਰਦੀਪ ਜੀਰਕਪੁਰ ਵਿਚਕਾਰ, ਦੂਜੀ ਝੰਡੀ ਦੀ ਕੁਸ਼ਤੀ ਪ੍ਰਵੀਨ ਕੁਹਾਲੀ ਅਤੇ ਕਾਲੂ ਬਡਵਾਲ ਵਿਚਕਾਰ ਅਤੇ ਤੀਜੀ ਝੰਡੀ ਦੀ ਕੁਸ਼ਤੀ ਸ਼ਾਨਵੀਰ ਕੁਹਾਲੀ ਅਤੇ ਬਾਜ਼ ਰੌਣੀ ਵਿਚਕਾਰ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਬਿੰਦਰ ਚੰਦਪੁਰ, ਦੀਪਾ ਮੁੱਲਾਂਪੁਰ ਗਰੀਬਦਾਸ, ਮੱਖਣ ਚੰਡੀਗੜ੍ਹ, ਸੁਨੀਲ ਜੀਰਕਪੁਰ, ਅੰਮਿਤ ਚੰਡੀਗੜ੍ਹ ਅਤੇ ਗੋਲੂ ਪਹਿਲਵਾਨਾਂ ਵਿਚਕਾਰ ਵੀ ਕੁਸ਼ਤੀ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲਣਗੇ। ਇਹ ਪਹਿਲਵਾਨ ਵੀ ਆਪਣੇ ਜ਼ੋਰ ਦੀ ਅਜਮਾਇਸ਼ ਕਰਨਗੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਕੁਸ਼ਤੀ ਦੰਗਲ ਵਿੱਚ ਸਿਰਫ਼ ਸੱਦੇ ਹੋਏ ਅਖਾੜਿਆਂ ਦੇ ਪਹਿਲਵਾਨਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਕ੍ਰਿਪਾ ਕਰਕੇ ਬਿਨਾਂ ਬੁਲਾਏ ਪਹਿਲਵਾਨ ਸਾਡੀ ਕਮੇਟੀ ਨੂੰ ਇਥੇ ਪਹੁੰਚ ਕੇ ਸ਼ਰਮਿੰਦਾ ਨਾ ਕਰਨ। ਪ੍ਰਬੰਧਕਾਂ ਵੱਲੋਂ ਇਲਾਕਾ ਨਿਵਾਸੀਆਂ ਨੂੰ ਇਸ ਕੁਸ਼ਤੀ ਦੰਗਲ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।

Leave a Reply

Your email address will not be published. Required fields are marked *