www.sursaanjh.com > ਖੇਡਾਂ > ਬਲਾਕ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਨੇ ਬਾਜ਼ੀ ਮਾਰੀ

ਬਲਾਕ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਨੇ ਬਾਜ਼ੀ ਮਾਰੀ

ਬਲਾਕ ਪੱਧਰ ਦੀਆਂ ਸਕੂਲੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਨੇ ਬਾਜ਼ੀ ਮਾਰੀ

20 ਸੋਨ ਤਮਗੇ ਜਿੱਤ ਕੇ ਅੱਵਲ ਰਿਹਾ ਸਕੂਲ

ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਕਤੂਬਰ:

ਬਲਾਕ ਖਰੜ-1 ਦੀਆਂ ਬਲਾਕ ਪੱਧਰੀ 43ਵੀਆਂ ਸਕੂਲੀ ਖੇਡਾਂ ਸੰਪੰਨ ਹੋ ਗਈਆਂ ਹਨ। ਬਲਾਕ ਸਿੱਖਿਆ ਅਫਸਰ ਜਤਿਨ ਮਿਗਲਾਨੀ, ਬਲਾਕ ਖੇਡ ਅਫਸਰ ਹਰਜਿੰਦਰ ਕੌਰ ਅਤੇ ਸੰਤੇ ਮਾਜਰਾ ਸੈਂਟਰ ਮੁਖੀ ਪ੍ਰਦੀਪ ਕੌਰ ਦੀ ਅਗਵਾਈ ਵਿੱਚ ਹੋਈਆਂ ਇਹਨਾਂ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਸੈਂਟਰ ਸੰਤੇ ਮਾਜਰਾ ਨੇ 300 ਵਿੱਚੋਂ 118 ਅੰਕ ਪ੍ਰਾਪਤ ਕਰਕੇ ਓਵਰਆਲ ਟਰਾਫੀ ਆਪਣੇ ਨਾਮ ਕਰ ਲਈ।

ਸਰਕਾਰੀ ਪ੍ਰਾਇਮਰੀ ਸਕੂਲ ਛੱਜੂ ਮਾਜਰਾ ਦੇ ਬੱਚਿਆਂ ਨੇ 20 ਸੋਨ ਤਮਗੇ ਅਤੇ ਇੱਕ ਤਾਂਬੇ ਦਾ ਤਮਗਾ ਜਿੱਤਿਆ। ਸਕੂਲ ਅਧਿਆਪਕ ਕਰਨ ਕੁਮਾਰ ਨੇ ਦੱਸਿਆ ਕਿ ਛੱਜੁੂ ਮਾਜਰਾ ਸਕੂਲ ਨੇ ਤੈਰਾਕੀ ਵਰਗੀ ਖੇਡ ਨੂੰ ਪਹਿਲੀ ਵਾਰ ਬਲਾਕ ਪੱਧਰ ‘ਤੇ ਲਿਜਾ ਕੇ ਸੋਨ ਤਮਗਾ ਹਾਸਲ ਕੀਤਾ ਹੈ।

ਅੱਜ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਪਿੰਡ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ਼ ਤਮਗੇ ਜਿੱਤਣ ਵਾਲ਼ੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਗੁਰਮੀਤ ਕੌਰ ਅਤੇ ਦੂਸਰੇ ਅਧਿਆਪਕਾਂ ਨੇ ਹੋਰ ਮਿਹਨਤ ਨਾਲ਼ ਕੰਮ ਕਰਨ ਦਾ ਸੰਕਲਪ ਲਿਆ। ਉਹਨਾਂ ਆਸ ਪ੍ਰਗਟਾਈ ਕਿ ਛੱਜੂ ਮਾਜਰਾ ਸਕੂਲ, ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਵੀ ਮੱਲਾਂ ਮਾਰੇਗਾ।

Leave a Reply

Your email address will not be published. Required fields are marked *