www.sursaanjh.com > ਅੰਤਰਰਾਸ਼ਟਰੀ > ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਵੱਲੋਂ ਪਿੰਡ ਹੁਸ਼ਿਆਰਪੁਰ ਵਿਖੇ ਗੋਰਾ ਹੁਸ਼ਿਆਰਪੁਰੀ ਦੇ ਘਰ ਗ਼ਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ  ਪ੍ਰੋਗਰਾਮ – ਗਦਰੀ ਬਾਬੇ ਕੌਣ?

ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਵੱਲੋਂ ਪਿੰਡ ਹੁਸ਼ਿਆਰਪੁਰ ਵਿਖੇ ਗੋਰਾ ਹੁਸ਼ਿਆਰਪੁਰੀ ਦੇ ਘਰ ਗ਼ਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ  ਪ੍ਰੋਗਰਾਮ – ਗਦਰੀ ਬਾਬੇ ਕੌਣ?

ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਵੱਲੋਂ ਪਿੰਡ ਹੁਸ਼ਿਆਰਪੁਰ ਵਿਖੇ ਗੋਰਾ ਹੁਸ਼ਿਆਰਪੁਰੀ ਦੇ ਘਰ ਗ਼ਦਰੀ ਬਾਬਿਆਂ ਨੂੰ ਸਮਰਪਿਤ ਹੋਵੇਗਾ  ਪ੍ਰੋਗਰਾਮ – ਗਦਰੀ ਬਾਬੇ ਕੌਣ? 
ਗ਼ਦਰੀ ਬਾਬਿਆਂ ਨੂੰ ਸਮਰਪਿਤ ਇਸ ਪ੍ਰੋਗਰਾਮਗ਼ਦਰੀ ਬਾਬੇ ਕੌਣ ਸਨ”, ਬਾਰੇ ਲੱਗੇਗੀ ਪ੍ਰਦਰਸ਼ਨੀ ਅਤੇ ਹੋਵੇਗਾ ਲੈਕਚਰ
ਸਾਥੀ, ਬੱਚਿਆਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨਗੇ
ਨਿਊ ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 27 ਅਕਤੂਬਰ:
ਨੌਜਵਾਨ ਭਾਰਤ ਸਭਾ ਇਕਾਈ ਚੰਡੀਗੜ੍ਹ ਵੱਲੋਂ ਪਿੰਡ ਹੁਸ਼ਿਆਰਪੁਰ ਵਿਖੇ ਗੋਰਾ ਹੁਸ਼ਿਆਰਪੁਰੀ ਦੇ ਘਰ ਗ਼ਦਰੀ ਬਾਬਿਆਂ ਨੂੰ ਸਮਰਪਿਤ ਪ੍ਰੋਗਰਾਮਗ਼ਦਰੀ ਬਾਬੇ ਕੌਣ ਸਨ”, ਬਾਰੇ ਪ੍ਰਦਰਸ਼ਨੀ ਅਤੇ ਲੈਕਚਰ, ਸਮਾਂ ਬਾਅਦ ਦੁਪਿਹਰ 2.00 ਵਜ਼ੇ ਤੋਂ ਸ਼ਾਮ 5.00 ਵਜੇ ਤੱਕ, ਮਿਤੀ 29/10/2023 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।
ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਗੋਰਾ ਹੁਸ਼ਿਆਰਪੁਰੀ ਨੇ ਕਿਹਾ ਕਿ ਇਸ ਮੌਕੇ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ, ਪ੍ਰੋ਼. ਗੁਰਮੇਲ ਸਿੰਘ ਤਕੀਪੁਰ, ਸੁਰਮੁਖ ਭੁੱਲਰ, ਕੁਲਵੰਤ ਖੋਖਰ, ਐਡਵੋਕੇਟ ਅਜੈਬ ਸਿੰਘ, ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੁਹਾਲੀ ਦੇ ਆਗੂ ਪ੍ਰਿੰਸੀਪਲ ਸਰਬਜੀਤ ਸਿੰਘ ਆਪਣੀ ਹਾਜ਼ਰੀ ਲਗਵਾਉਣਗੇ। ਉਨ੍ਹਾਂ ਇਲਾਕੇ ਦੇ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਇਲਾਕੇ ਦੀਆਂ ਸਾਹਿਤ ਸਭਾਵਾਂ ਦੇ ਮੈਂਬਰਾਂ ਅਤੇ ਤੇ ਸਾਹਿਤਕ ਮੰਚ ਖ਼ਰੜ ਦੇ ਮੈਂਬਰਾਂ ਨੂੰ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਣ ਲਈ ਸੱਦਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹਾਜ਼ਰ ਸਾਥੀ, ਬੱਚਿਆਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨਗੇ।
ਵਿਸ਼ੇਸ਼ ਨੋਟ: ਕੁਇਜ਼ ਕੰਪੀਟੀਸ਼ਨ ‘ਚ ਭਾਗ ਲੈਣ ਵਾਲੇ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਸੰਪਰਕ : ਗੋਰਾ ਹੁਸ਼ਿਆਰਪੁਰੀ; 98030-32761

Leave a Reply

Your email address will not be published. Required fields are marked *