Breaking
www.sursaanjh.com > ਅੰਤਰਰਾਸ਼ਟਰੀ > ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ ਤੀਸਰਾ ਗੁਰਚਰਨ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਸਾਇਰ  ਵਿਜੇ ਵਿਵੇਕ ਨੂੰ-ਅਨਿਲ ਫਤਿਹਗੜ੍ਹ ਜੱਟਾਂ

ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ ਤੀਸਰਾ ਗੁਰਚਰਨ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਸਾਇਰ  ਵਿਜੇ ਵਿਵੇਕ ਨੂੰ-ਅਨਿਲ ਫਤਿਹਗੜ੍ਹ ਜੱਟਾਂ

ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ ਤੀਸਰਾ ਗੁਰਚਰਨ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਸਾਇਰ  ਵਿਜੇ ਵਿਵੇਕ ਨੂੰ-ਅਨਿਲ ਫਤਿਹਗੜ੍ਹ ਜੱਟਾਂ

ਲਾਇਬਰੇਰੀ ਹਾਲ ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵਿਖੇ ਮਿਤੀ 05 ਨਵੰਬਰ 2023, ਦਿਨ ਐਤਵਾਰ ਨੂੰ ਹੋਵੇਗਾ ਇਹ ਸਮਾਗਮ

ਮੁੱਖ ਮਹਿਮਾਨ ਵਜੋਂ ਜਨਾਬ ਮੁਹੰਮਦ ਸਦੀਕ, ਲੋਕ ਗਾਇਕ ਅਤੇ ਮੈਂਬਰ ਪਾਰਲੀਮੈਂਟ, ਵਿਸ਼ੇਸ਼ ਮਹਿਮਾਨ ਅਮਨ ਧੂਰੀ (ਗੁਰਚਰਨ ਸਿੰਘ ਰਾਮਪੁਰੀ ਦੇ ਪਰਿਵਾਰ ਵੱਲੋਂ) ਸਮਾਗਮ ਵਿੱਚ ਕਰਨਗੇ ਸ਼ਿਰਕਤ-ਬਲਵੰਤ ਮਾਂਗਟ

ਗੁਰਭੇਜ ਸਿੰਘ ਗੁਰਾਇਆਂ (ਦਿੱਲੀ) ਕਰਨਗੇ ਉਦਘਾਟਨ ਅਤੇ ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਕਰਨਗੇ ਪ੍ਰਧਾਨਗੀ-ਸੁਰਿੰਦਰ ਰਾਮਪੁਰੀ

ਗੁਰਚਰਨ ਸਿੰਘ ਰਾਮਪੁਰੀ ਬਾਰੇ ਸੁਰਿੰਦਰ ਰਾਮਪੁਰੀ ਅਤੇ ਵਿਜੇ ਵਿਵੇਕ ਬਾਰੇ ਕਹਾਣੀਕਾਰ ਸੁਖਜੀਤ ਕਰਵਾਉਣਗੇ ਜਾਣ-ਪਛਾਣ

ਇਸ ਮੌਕੇ ਗੁਰਚਰਨ ਰਾਮਪੁਰੀ ਦੀ ਕਵਿਤਾ ਦੇ ਸੰਦਰਭ ਵਿੱਚ ”ਪੰਜਾਬੀ ਸਭਿਆਚਾਰ ਦੀ ਵਿਕਾਸ ਰੇਖਾ” – ਡਾ. ਮਨਦੀਪ ਕੌਰ ਬਾਰੇ ਜਾਣ-ਪਛਾਣ ਕਰਵਾਉਣਗੇ ਪ੍ਰੋ. ਭਜਨ ਸਿੰਘ

ਰਾਮਪੁਰ (ਲੁਧਿਆਣਾ) (ਸੁਰ ਸਾਂਝ ਡਾਟ ਕਾਮ ਬਿਊਰੋ), 2 ਨਵੰਬਰ:

ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵੱਲੋਂ ਤੀਸਰਾ ਗੁਰਚਰਨ ਸਿੰਘ ਰਾਮਪੁਰੀ ਯਾਦਗਾਰੀ ਪੁਰਸਕਾਰ ਉੱਘੇ ਸ਼ਾਇਰ ਵਿਜੇ ਵਿਵੇਕ ਨੂੰ ਦਿੱਤਾ ਜਾ ਰਿਹਾ ਹੈ। ਸਭਾ ਵੱਲੋਂ ਇਸ ਸਬੰਧੀ ਸਮਾਗਮ ਲਾਇਬਰੇਰੀ ਹਾਲ ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵਿਖੇ ਹੋਵੇਗਾ। ਮੁੱਖ ਮਹਿਮਾਨ ਵਜੋਂ ਜਨਾਬ ਮੁਹੰਮਦ ਸਦੀਕ, ਲੋਕ ਗਾਇਕ ਅਤੇ ਮੈਂਬਰ ਪਾਰਲੀਮੈਂਟ, ਵਿਸ਼ੇਸ਼ ਮਹਿਮਾਨ ਅਮਨ ਧੂਰੀ (ਗੁਰਚਰਨ ਸਿੰਘ ਰਾਮਪੁਰੀ ਦੇ ਪਰਿਵਾਰ ਵੱਲੋਂ) ਸਮਾਗਮ ਵਿੱਚ ਸ਼ਿਰਕਤ ਕਰਨਗੇ।

ਗੁਰਭੇਜ ਸਿੰਘ ਗੁਰਾਇਆਂ (ਦਿੱਲੀ) ਕਰਨਗੇ ਉਦਘਾਟਨੀ ਰਸਮ ਅਦਾ ਕਰਨਗੇ ਅਤੇ ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ, ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਜਦਕਿ ਗੁਰਚਰਨ ਸਿੰਘ ਰਾਮਪੁਰੀ ਬਾਰੇ ਸੁਰਿੰਦਰ ਰਾਮਪੁਰੀ ਅਤੇ ਵਿਜੇ ਵਿਵੇਕ ਬਾਰੇ ਕਹਾਣੀਕਾਰ ਸੁਖਜੀਤ ਜਾਣ-ਪਛਾਣ ਕਰਵਾਉਣਗੇ।

ਇਸ ਮੌਕੇ ਗੁਰਚਰਨ ਰਾਮਪੁਰੀ ਦੀ ਕਵਿਤਾ ਦੇ ਸੰਦਰਭ ਵਿੱਚ ”ਪੰਜਾਬੀ ਸਭਿਆਚਾਰ ਦੀ ਵਿਕਾਸ ਰੇਖਾ” – ਡਾ. ਮਨਦੀਪ ਕੌਰ ਬਾਰੇ ਜਾਣ-ਪਛਾਣ ਪ੍ਰੋ. ਭਜਨ ਸਿੰਘ ਕਰਵਾਉਣਗੇ। ਸਭਾ ਦੇ ਸਰਪ੍ਰਸਤ ਸੁਰਿੰਦਰ ਰਾਮਪੁਰੀ, ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਜਨਰਲ ਸਕੱਤਰ ਬਲਵੰਤ ਮਾਂਗਟ, ਮੀਤ ਪ੍ਰਧਾਨ ਅਮਰਿੰਦਰ ਸੋਹਲ ਅਤੇ ਸਕਤਰ ਨੀਤੂ ਰਾਮਪੁਰ ਨੇ ਸਮੂਹ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

 

Leave a Reply

Your email address will not be published. Required fields are marked *