ਬਹਿਸ ਤੋਂ ਭੱਜਣ ਵਾਲੇ ਆਗੂ ਸਰਕਾਰ ਨੂੰ ਨਸੀਹਤਾਂ ਨਾ ਦੇਣ : ਗੁਰਿੰਦਰ ਖਿਜ਼ਰਾਬਾਦ
ਚੰਡੀਗੜ੍ਹ 3 ਨਵੰਬਰ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੀਤੇ ਹੋਏ ਵਾਅਦੇ ਪੂਰੇ ਕਰ ਰਹੀ ਹੈ ਪਰ ਵਿਰੋਧੀਆਂ ਦੀ ਘਬਰਾਹਟ ਤੇ ਗਲਤ ਬਿਆਨਬਾਜ਼ੀ ਸਰਕਾਰ ਦੇ ਕੰਮਾਂ ‘ਚ ਅੜਿਕਾ ਪਾ ਰਹੀ ਹੈ। ਪੰਜਾਬ ਦੇ ਸਿਆਸੀ ਆਗੂ ਜੋ ਬਹਿਸ ਤੋਂ ਭੱਜੇ ਹਨ, ਉਹ ਸਰਕਾਰ ਨੂੰ ਨਸੀਹਤਾਂ ਨਾ ਦੇਣ ਕਿ ਸਰਕਾਰ ਨੇ ਕੰਮ ਕਿਵੇਂ ਕਰਨੇ ਹਨ। ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਸਰਪੰਚ ਗੁਰਿੰਦਰ ਸਿੰਘ ਖਿਜਰਾਬਾਦ ਨੇ ਗੱਲਬਾਤ ਕਰਦਿਆਂ ਕੀਤਾ ਹੈ।
ਸਰਪੰਚ ਨੇ ਕਿਹਾ ਹੈ ਕਿ ਲੰਮੇ ਸਮੇਂ ਦਾ ਗੰਦ ਸਾਫ ਕਰਨ ਲਈ ਸਰਕਾਰ ਨੂੰ ਸਮਾਂ ਜਰੂਰ ਚਾਹੀਦਾ ਹੈ, ਕਿਉਂਕਿ ਭਰਿਸ਼ਟ ਆਗੂਆਂ ਨੇ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ ਤੇ ਨੌਜਵਾਨੀ ਨੂੰ ਕੁਰਾਹੇ ਪਾਇਆ ਹੈ। ਆਮ ਆਦਮੀ ਪਾਰਟੀ ਦੀ ਨੀਅਤ ‘ਤੇ ਨੀਤੀ ਸਾਫ ਹੈ ਕਿ ਉਹ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਤੇ ਲੱਗੀ ਹੋਈ ਹੈ। ਇਸ ਆਗੂ ਨੇ ਕਿਹਾ ਹੈ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ‘ਚ ਸਰਕਾਰ ਆਏ ਦਿਨ ਵੱਡੇ ਵੱਡੇ ਕੰਮ ਕਰ ਰਹੀ ਹੈ, ਜਿਸ ਨਾਲ ਪੰਜਾਬ ਦੀ ਜਨਤਾ ਨੂੰ ਜਿੱਥੇ ਸੰਤੁਸ਼ਟੀ ਮਿਲ ਰਹੀ ਹੈ, ਉੱਥੇ ਹੀ ਵਿਰੋਧੀਆਂ ਨੂੰ ਘਬਰਾਹਟ ਵੀ ਹੋ ਰਹੀ ਹੈ।
ਇਸ ਨੌਜਵਾਨ ਆਗੂ ਅਨੁਸਾਰ ਪੰਜਾਬ ਸਰਕਾਰ ਸਾਰੇ ਉਹ ਵਾਅਦੇ ਪੂਰੇ ਕਰੇਗੀ ਜੋ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ। ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਸਰਕਾਰ ਦੇ ਕੰਮਾਂ ਚ ਬਣਦਾ ਸਹਿਯੋਗ ਕਰੇ ਤੇ ਪੰਜਾਬ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣ ਅਤੇ ਨੌਜਵਾਨੀ ਨੂੰ ਸਿੱਧੇ ਰਸਤੇ ਪਾਉਣ ਲਈ ਸਰਕਾਰ ਕੋਲ ਚੰਗੇ ਪ੍ਰੋਗਰਾਮ ਹਨ। ਸਰਪੰਚ ਗੁਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਨਸ਼ੇੜੀ ਬਣਾਉਣ ‘ਚ ਪਹਿਲੇ ਸਿਆਸੀ ਆਗੂਆਂ ਦਾ ਵੱਡਾ ਯੋਗਦਾਨ ਹੈ ਜਿਨਾਂ ਨੇ ਸਿਰਫ ਆਪਣੇ ਪਰਿਵਾਰਾਂ ਬਾਰੇ ਸੋਚਿਆ ਜਦਕਿ ਹੋਰਾਂ ਦੇ ਬੱਚਿਆਂ ਨੂੰ ਕੁਰਾਹੇ ਪਾਇਆ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੌਜਵਾਨਾਂ ਨੂੰ ਭਟਕਣ ਨਹੀਂ ਦੇਵੇਗੀ ਤੇ ਪੰਜਾਬ ਨੂੰ ਰੰਗਲਾ ਬਣਾਉਣ ਦਾ ਵਾਅਦਾ ਨਿਭਾਏਗੀ ਤੇ ਪੰਜਾਬ ਵਿੱਚ ਪਹਿਲਾਂ ਦੀ ਤਰ੍ਹਾਂ ਖੁਸ਼ੀਆਂ ਪਰਤਣਗੀਆਂ।

