www.sursaanjh.com > ਚੰਡੀਗੜ੍ਹ/ਹਰਿਆਣਾ > ਪੁਲਿਸ ਨੂੰ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ : ਥਾਣਾ ਇੰਚਾਰਜ ਮਾਜਰੀ

ਪੁਲਿਸ ਨੂੰ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ : ਥਾਣਾ ਇੰਚਾਰਜ ਮਾਜਰੀ

ਪੁਲਿਸ ਨੂੰ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ : ਥਾਣਾ ਇੰਚਾਰਜ ਮਾਜਰੀ
ਚੰਡੀਗੜ੍ਹ 4 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਮਾਜ ਵਿੱਚ ਕਿਸੇ  ਵੀ ਤਰ੍ਹਾਂ ਦੀ ਤਬਦੀਲੀ ਲਿਆਉਣ ਲਈ ਲੋਕਾਂ ਦਾ ਆਪਸੀ ਤਾਲਮੇਲ ਅਤੇ ਸਹਿਯੋਗ ਬਹੁਤ ਜਰੂਰੀ ਹੁੰਦਾ ਹੈ। ਇਸੇ ਤਰ੍ਹਾਂ ਕਰਾਇਮ ਖਤਮ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਉੱਪਰਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੁਲਿਸ ਥਾਣਾ ਮਾਜਰੀ ਦੇ ਇੰਚਾਰਜ ਇੰਸਪੈਕਟਰ ਜੋਗੇਸ਼ ਕੁਮਾਰ ਨੇ ਗੱਲਬਾਤ ਕਰਦਿਆਂ ਕੀਤਾ ਹੈ। ਇੰਸਪੈਕਟਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਬੁਰਾਈ ਖਤਮ ਕਰਨ ਵਿੱਚ ਲੋਕਾਂ ਦਾ ਸਹਿਯੋਗ ਬਹੁਤ ਜਰੂਰੀ ਹੈ। ਇਸੇ ਤਰਾਂ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਕਰੇ।
ਨੌਜਵਾਨ ਇੰਸਪੈਕਟਰ ਯੋਗੇਸ਼ ਕੁਮਾਰ ਨੇ ਕਿਹਾ ਕਿ ਲੋਕਾਂ ਦੇ ਮਨਾਂ ਵਿੱਚ ਪੰਜਾਬ ਪੁਲਿਸ ਪ੍ਰਤੀ ਬਹੁਤ ਗਲਤ ਫਹਿਮੀਆਂ ਹਨ ਜੋ ਜਨਤਾ ਤੇ ਪੁਲਿਸ ਵਿੱਚ ਦੂਰੀਆਂ ਬਣਾਉਣ ਦਾ ਕੰਮ ਕਰਦੀ ਹੈ। ਇਹਨਾਂ ਕਿਹਾ ਕਿ ਭਾਰਤ  ਦੇ ਸਭ ਤੋਂ ਵੱਡੇ ਤਿਉਹਾਰ  ਦੀਵਾਲੀ ਨੂੰ ਮੁੱਖ ਰੱਖਦੇ ਹੋਏ ਜਿੱਥੇ ਪੰਜਾਬ ਦੀ ਸਾਰੀ ਪੁਲਿਸ ਸੁਚੇਤ ਹੈ, ਉੱਥੇ ਮਾਜਰੀ ਇਲਾਕੇ ਵਿੱਚ ਵੀ ਸ਼ਾਂਤੀ ਅਤੇ ਅਮਨ ਬਣਾਉਣ ਵਿੱਚ ਪੁਲਿਸ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਥਾਣਾ ਇੰਚਾਰਜ ਨੇ ਕਿਹਾ ਕਿ ਬੇਸ਼ੱਕ ਸਮਾਜ ਅਲੱਗ ਅਲੱਗ ਕਰਾਇਮ ਹੁੰਦੇ ਹਨ ਅਤੇ ਇਹ ਕਰਾਇਮ ਵੀ ਸਮਾਜ ਦੇ ਲੋਕ ਹੀ ਕਰਦੇ ਹਨ। ਜੇਕਰ ਅਸੀਂ ਗੁਰੂਆਂ ਦੇ ਦੱਸੇ ਮਾਰਗ ਤੇ ਭਾਈਚਾਰਕ ਸਾਂਝ ਤੇ ਏਕਤਾ ਬਣਾ ਕੇ ਰੱਖੀਏ ਤਾਂ ਦੁਨੀਆ ਵਿੱਚ ਕਿਸੇ ਪ੍ਰਕਾਰ ਦਾ ਵੀ ਕਰਾਇਮ ਨਹੀਂ ਹੋ ਸਕਦਾ ਹੈ। ਇਹਨਾਂ ਕਿਹਾ ਕਿ ਬਿਨਾਂ ਡਰ ਤੋਂ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਆਪਾਂ ਸਾਰੇ ਰਲਮਿਲ ਕੇ ਮਾੜੇ ਅਨਸਰਾਂ ਵਿਰੁੱਧ ਇੱਕਜੁੱਟ ਹੋਈਏ ਅਤੇ ਕਿਸੇ ਤਰ੍ਹਾਂ ਦਾ ਵੀ ਕੋਈ ਹਾਦਸਾ ਨਾ ਵਾਪਰੇ ਅਤੇ ਸਾਰੇ ਤਿਉਹਾਰ ਅਸੀਂ ਖੁਸ਼ੀ ਖੁਸ਼ੀ ਆਪਣੇ ਪਰਿਵਾਰਾਂ ਵਿੱਚ ਮਨਾਈਏ।

Leave a Reply

Your email address will not be published. Required fields are marked *