ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ ਰਜਿ. ਬਟਾਲ਼ਾ ਵੱਲੋਂ ਅੰਤਰ-ਰਾਸ਼ਟਰੀ ਕਵੀ ਦਰਬਾਰ ਅਤੇ ਕਾਵਿ ਉਚਾਰਣ ਮੁਕਾਬਲਾ 11 ਨਵੰਬਰ ਨੂੰ
ਸ਼ਿਵ ਆਡੀਟੋਰੀਅਮ, ਜਲੰਧਰ ਰੋਡ, ਬਟਾਲ਼ਾ ਵਿਖੇ ਦਿਨ 11 ਨਵੰਬਰ, 2023, ਦਿਨ ਸ਼ਨੀਵਾਰ ਨੂੰ 1.30 ਵਜੇ ਹੋਵੇਗਾ ਇਹ ਸਮਾਗਮ


ਅੰਤਰ-ਰਾਸ਼ਟਰੀ ਕਵੀ ਦਰਬਾਰ ਦੇ ਨਾਲ਼ ਨਾਲ਼ ਕਰਵਾਇਆ ਜਾ ਰਿਹਾ ਹੈ, ਵਿਦਿਆਰਥੀਆਂ ਦਾ ਕਾਵਿ ਉਚਾਰਣ ਮੁਕਾਬਲਾ
ਬਟਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 6 ਨਵੰਬਰ:
ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ ਰਜਿ. ਬਟਾਲ਼ਾ ਵੱਲੋਂ ਅੰਤਰ-ਰਾਸ਼ਟਰੀ ਕਵੀ ਦਰਬਾਰ ਅਤੇ ਕਾਵਿ ਉਚਾਰਣ ਮੁਕਾਬਲਾ, ਸ਼ਿਵ ਆਡੀਟੋਰੀਅਮ, ਜਲੰਧਰ ਰੋਡ, ਬਟਾਲ਼ਾ ਵਿਖੇ 11 ਨਵੰਬਰ, 2023, ਦਿਨ ਸ਼ਨੀਵਾਰ ਨੂੰ 1.30 ਵਜੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਸਬੰਧੀ ਸੁਸਾਇਟੀ ਵੱਲੋਂ ਇੱਕ ਪੋਸਟਰ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਇਸ ਮੌਕੇ ਵਿਦਿਆਰਥੀਆਂ ਦਾ ਕਾਵਿ ਉਚਾਰਣ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲ਼ੇ ਵਿਦਿਆਰਥੀ ਦੀ ਕਵਿਤਾ ਦੀ ਕਵਿਤਾ ਸਵੈ-ਲਿਖਤ ਹੋਣੀ ਚਾਹੀਦੀ ਹੈ। ਸ਼ਿਵ ਪ੍ਰਬੰਧਕ ਕਮੇਟੀ, ਸ਼ਿਵ ਕੁਮਾਰ ਬਟਾਲਵੀ ਕਲਾ ਅਤੇ ਸਭਿਆਚਾਰ ਸੁਸਾਇਟੀ ਰਜਿ. ਬਟਾਲ਼ਾ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

