ਮੈਕਮਾ ਐਕਸਪੋ ਦਾ 9ਵਾਂ ਐਡੀਸ਼ਨ 23 ਨਵੰਬਰ ਤੋਂ ਚੰਡੀਗੜ੍ਹ ਵਿੱਚ ਲੱਗੇਗੀ ਫਾਰਚਿਊਨ ਐਗਜ਼ੀਬੀਟਰਜ਼ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ
ਚੰਡੀਗੜ੍ਹ (ਹਰਦੇਵ ਚੌਹਾਨ-ਸੁਰ ਸਾਂਝ ਡਾਟ ਕਾਮ ਬਿਊਰੋ), 8 ਨਵੰਬਰ:


ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨਾਲੋਜੀ ਪ੍ਰਦਰਸ਼ਨੀ ਮੈਕਮਾ ਐਕਸਪੋ 2023, 23 ਤੋਂ 26 ਨਵੰਬਰ ਤੱਕ ਪਰੇਡ ਗਰਾਉਂਡ, ਸੈਕਟਰ 17, ਚੰਡੀਗੜ੍ਹ ਵਿਖੇ ਲਗਾਈ ਜਾ ਰਹੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਮੈਕਮਾ ਐਕਸਪੋ ਦੇ ਇਸ ਐਡੀਸ਼ਨ ਵਿੱਚ ਮਸ਼ੀਨ ਟੂਲ, ਪਲਾਸਟਿਕ ਮਸ਼ੀਨਰੀ, ਆਟੋਮੇਸ਼ਨ ਅਤੇ ਇੰਜੀਨੀਅਰ ਤਕਨਾਲੋਜੀ ਸ਼ਾਮਲ ਹੋਵੇਗੀ।
ਪ੍ਰਦਰਸ਼ਨੀ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਉਦਯੋਗਪਤੀਆਂ ਨੂੰ ਵੱਡੇ ਮੌਕੇ ਪ੍ਰਦਾਨ ਕਰੇਗੀ, ਜੋ ਉਨ੍ਹਾਂ ਦੇ ਖੇਤਰ ਵਿੱਚ ਵਪਾਰਕ ਵਾਧੇ ਲਈ ਸਹਾਈ ਹੋਣਗੇ। ਮੈਕਮਾ ਐਕਸਪੋ ਦਾ ਮਿਸ਼ਨ ਸਮਰਪਿਤ ਤੇ ਅਨੁਕੂਲਿਤ ਵਪਾਰ ਮੇਲਿਆਂ ਤੇ ਪ੍ਰਦਰਸ਼ਨੀਆਂ ਦੁਆਰਾ ਵਪਾਰਕ ਉੱਤਮਤਾ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਸਾਡੇ ਗਾਹਕ ਦਾ ਸਮਰਥਨ ਕਰਨਾ ਹੈ।
ਪ੍ਰਦਰਸ਼ਨੀ ਵਿੱਚ ਹਿੱਸਾ ਲੈਣ ਵਾਲੇ ਕੁਝ ਪ੍ਰਮੁੱਖ ਪ੍ਰਦਰਸ਼ਕਾਂ ਵਿੱਚ ਜੋਤੀ ਸੀਐਨਸੀ, ਜੈਵੂ ਮਸ਼ੀਨ, ਯਸ਼ੂਕਾ ਗਰੁੱਪ, ਐਡਵਾਂਸ ਗਰੁੱਪ, ਹੈਕੋ ਮਸ਼ੀਨਰੀ,ਜੈ ਸ਼੍ਰੀ ਮਸ਼ੀਨ ਟੂਲਜ਼, ਗੁਰੂਚਰਨ ਇੰਡਸਟਰੀਜ਼, ਫੂਜੀ ਇਲੈਕਟ੍ਰੋਨਿਕਸ, ਟ੍ਰਾਂਸਕੋਨ ਇੰਜਨੀਅਰਜ਼, ਭਾਵਯਾ ਮਸ਼ੀਨ ਟੂਲਸ, ਜੇਕੇ ਮਸ਼ੀਨ ਅਤੇ ਕਨਖਲ ਗਰੁੱਪ ਆਦਿ ਹਿੱਸਾ ਲੈ ਰਹੇ ਹਨ। ਇਸਦਾ ਸਮਾਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਹੋਵੇਗਾ।

