www.sursaanjh.com > ਅੰਤਰਰਾਸ਼ਟਰੀ > ਬਾਜ਼ ਦੀ ਸਕ੍ਰਿਪਟ ਨੂੰ ਰਾਸ਼ਟਰ ਪੱਧਰੀ ਵਿਗਿਆਨ ਡਰਾਮੇ ‘ਚ ਮਿਲਿਆ ਬੈਸਟ ਸਕ੍ਰਿਪਟ ਦਾ ਐਵਾਰਡ

ਬਾਜ਼ ਦੀ ਸਕ੍ਰਿਪਟ ਨੂੰ ਰਾਸ਼ਟਰ ਪੱਧਰੀ ਵਿਗਿਆਨ ਡਰਾਮੇ ‘ਚ ਮਿਲਿਆ ਬੈਸਟ ਸਕ੍ਰਿਪਟ ਦਾ ਐਵਾਰਡ

ਬਾਜ਼ ਦੀ ਸਕ੍ਰਿਪਟ ਨੂੰ ਰਾਸ਼ਟਰ ਪੱਧਰੀ ਵਿਗਿਆਨ ਡਰਾਮੇ ‘ਚ ਮਿਲਿਆ ਬੈਸਟ ਸਕ੍ਰਿਪਟ ਦਾ ਐਵਾਰਡ
ਚੰਡੀਗੜ੍ਹ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ), 11 ਦਸੰਬਰ:
ਉੱਘੇ ਲੇਖਕ, ਅਦਾਕਾਰ ਤੇ ਸਰਕਾਰੀ ਹਾਈ ਸਕੂਲ ਬਰਸਾਲਪੁਰ ਦੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਬਾਜ਼ ਨੂੰ ਨੈਸ਼ਨਲ ਸਾਇੰਸ ਸੈਂਟਰ ਨਵੀਂ ਦਿੱਲੀ ਵਿਖੇ ਹੋਏ ਰਾਸ਼ਟਰ ਪੱਧਰੀ ਵਿਦਿਆਰਥੀ ਵਿਗਿਆਨ ਡਰਾਮਾ ਮੁਕਾਬਲੇ ਵਿੱਚੋਂ ਬੈਸਟ ਸਕਰਿਪਟ ਲੇਖਕ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਸ੍ਰੀ ਬਾਜ਼ ਅਤੇ ਟੀਮ ਨੂੰ ਸਕੂਲ  ਵਿੱਚ ਪੁੱਜਣ ਤੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕਾਂ ਵੱਲੋਂ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਤੇਜਿੰਦਰ ਸਿੰਘ ਬਾਜ਼ ਦੇ ‘ਭੋਜਨ ਸੁਰੱਖਿਆ’ ਵਿਸ਼ੇ ‘ਤੇ ਅਧਾਰਿਤ ਨਾਟਕ “ਚਾਨਣ ਵਰਗਾ ਸੱਚ” ਦੀ ਸਕਰਿਪਟ ਨੂੰ ਵੱਖ-ਵੱਖ ਰਾਜਾਂ ਦੀਆਂ ਟੀਮਾਂ ਵਿੱਚੋਂ ਬੈਸਟ ਸਕਰਿਪਟ ਵਜੋਂ ਨਿਵਾਜਿਆ ਗਿਆ ਜੋ ਸਕੂਲ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਅੱਗੇ ਸ੍ਰੀ ਬਾਜ਼ ਨੇ ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰੂਤੀ ਸ਼ੁਕਲਾ ਅਤੇ ਸਟੇਟ ਰਿਸੋਰਸ ਪਰਸਨ ਡਾ.ਰਮਿੰਦਰਜੀਤ ਕੌਰ ਦਾ ਅੰਤਰੀਵ ਡੂੰਘਾਣਾ ਵਿੱਚੋਂ ਧੰਨਵਾਦ ਕਰਦੇ ਕਿਹਾ ਕਿ ਜਿਨ੍ਹਾਂ ਸਾਡੀ ਚੋਣ ਕਰਕੇ ਸਾਡਾ ਹਰ ਪੱਖੋਂ ਸਹਿਯੋਗ ਕੀਤਾ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰੀ ਪ੍ਰੇਮ ਕੁਮਾਰ ਮਿੱਤਲ ਜੀ ਦਾ ਵੀ ਮੈਂ ਰਿਣੀ ਰਹਾਂਗਾ। ਇਸ ਸਮੇਂ ਸਕੂਲ ਮੈਨੇਜਮੈੱਟ ਕਮੇਟੀ ਦੇ ਚੇਅਰਮੈਨ ਹਰਵਿੰਦਰ ਸਿੰਘ ਵੀ ਸ੍ਰੀ ਤੇਜਿੰਦਰ ਸਿੰਘ ਬਾਜ਼ ਨੂੰ ਵਧਾਈਆ ਦੇਣ ਪਹੁੰਚੇ। ਸਕੂਲ ਸਟਾਫ ਦੇ ਮੈਂਬਰ ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਸਰਬਜੀਤ ਕੌਰ, ਸੁਖਦੇਵ ਸਿੰਘ, ਮਨਿੰਦਰ ਕੌਰ, ਸੰਦੀਪ ਕੌਰ ਅਤੇ ਨਾਟਕ ਟੀਮ ਤੇ ਵਿਦਿਆਰਥੀਆ ਦੇ ਮਾਪੇ ਵੀ ਹਾਜ਼ਰ ਸਨ।

Leave a Reply

Your email address will not be published. Required fields are marked *