ਸਾਹਿਤਕ ਸੱਥ ਵੱਲੋਂ ਪੁਸਤਕ ਰਿਲੀਜ਼ ਤੇ ਕਵੀ ਦਰਬਾਰ ਅੱਜ
ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਹੋਣਗੇ ਮੁੱਖ ਮਹਿਮਾਨ
ਪ੍ਰਿੰਸੀਪਲ ਜਸਬੀਰ ਸਿੰਘ ਧਨੋਆ ਅਤੇ ਸਾਹਿਤਕਾਰ ਅਤੇ ਕਲਾਕਾਰ ਰਾਬਿੰਦਰ ਸਿੰਘ ਰੱਬੀ ਕਰਨਗੇ ਪ੍ਰਧਾਨਗੀ


ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 17 ਦਸੰਬਰ:
ਸਾਹਿਤਕ ਸੱਥ ਖਰੜ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਅਤੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਸਾਂਝੇ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੱਤੀ ਗਈ ਹੈ ਕਿ ਸੱਥ ਦੀ ਪ੍ਰਕਾਸ਼ਿਤ ਪਹਿਲੀ ਸਾਂਝੀ ਪੁਸਤਕ “ਆਪੋ ਆਪਣੀ ਪ੍ਰਵਾਜ਼” (ਕਾਵਿ-ਸੰਗ੍ਰਹਿ) ਦਾ ਰਿਲੀਜ਼ ਸਮਾਰੋਹ ਅੱਜ 17 ਦਸੰਬਰ 2023 ਦਿਨ ਐਤਵਾਰ ਨੂੰ 09.30 ਵਜੇ ਸਵੇਰੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਕੀਤਾ ਜਾ ਰਿਹਾ ਹੈ। ਇਸ ਰਿਲੀਜ ਸਮਾਰੋਹ ਦੇ ਮੁੱਖ ਮਹਿਮਾਨ ਡਾ. ਦਵਿੰਦਰ ਸਿੰਘ ਬੋਹਾ, ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਹੋਣਗੇ। ਪ੍ਰਧਾਨਗੀ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ ਅਤੇ ਸਾਹਿਤਕਾਰ ਅਤੇ ਕਲਾਕਾਰ ਰਾਬਿੰਦਰ ਸਿੰਘ ਰੱਬੀ ਕਰਨਗੇ।
ਕਿਤਾਬ ਬਾਰੇ ਮੁੱਖ ਬੁਲਾਰੇ ਡਾ. ਹਰਨੇਕ ਸਿੰਘ ਕਲੇਰ ਅਤੇ ਸਾਹਿਤਕਾਰ ਸਤਬੀਰ ਕੌਰ ਹੋਣਗੇ। ਪੁਸਤਕ ਵਿੱਚ ਸ਼ਾਮਿਲ/ਹਾਜ਼ਿਰ/ਸ਼ਾਇਰਾਂ ਦੀਆਂ ਰਚਨਾਵਾਂ ਵੀ ਸਮੇਂ ਅਨੁਸਾਰ ਸੁਣੀਆਂ ਜਾਣਗੀਆਂ। ਸੱਥ ਵੱਲੋਂ ਲੇਖਕਾਂ, ਪੱਤਰਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਇਸ ਪ੍ਰੋਗਰਾਮ ਦਾ ਆਨੰਦ ਮਾਨਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।
ਵਲੋਂ: ਜਸਵਿੰਦਰ ਸਿੰਘ ਕਾਈਨੌਰ (ਪ੍ਰਧਾਨ) ਅਤੇ ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ), ਮੋਬਾਈਲ 98888-422244, 94638-37388

